13,800 ਕਰੋੜ ਰੁਪਏ ਦੀ ਸੰਪਤੀ ਨਾਲ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਟਰਾਈਡੈਂਟ ਗਰੁੱਪ ਦੇ ਰਾਜਿੰਦਰ ਗੁਪਤਾ
Published : Sep 29, 2022, 2:21 pm IST
Updated : Sep 29, 2022, 2:21 pm IST
SHARE ARTICLE
Trident Group's Rajendra Gupta becomes Punjab's richest man
Trident Group's Rajendra Gupta becomes Punjab's richest man

ਇਹ ਖੁਲਾਸਾ ਹਾਲ ਹੀ ਵਿਚ ਆਈਆਈਐੱਫ਼ਐੱਲ ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਵਿਚ ਹੋਇਆ ਹੈ

 

ਮੁਹਾਲੀ: ਪੰਜਾਬ ਦੇ ਪ੍ਰਮੁੱਖ ਕੱਪੜਾ ਉਦਯੋਗਾਂ ’ਚੋਂ ਇਕ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਮੌਜੂਦਾ ਪ੍ਰਧਾਨ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਕਰੀਬ 13,800 ਕਰੋੜ ਰੁਪਏ ਦੀ ਸੰਪਤੀ ਨਾਲ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹਨ। ਇਹ ਖੁਲਾਸਾ ਹਾਲ ਹੀ ਵਿਚ ਆਈਆਈਐੱਫ਼ਐੱਲ ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਵਿਚ ਹੋਇਆ ਹੈ। ਦੇਸ਼ ਦੇ 122 ਸ਼ਹਿਰਾਂ ’ਚੋਂ 1,103 ਭਾਰਤੀਆਂ ਦੀ ਇਸ ਸੂਚੀ ’ਚ ਪੰਜਾਬ ਦੇ 7 ਉਦਯੋਗਪਤੀ ਸ਼ਾਮਲ ਕੀਤੇ ਗਏ ਹਨ। ਇਤਫ਼ਾਕ ਦੀ ਗੱਲ ਕਿ ਇਹ ਸਾਰੇ 7 ਸੂਬੇ ਦੀ ਵਿੱਤੀ ਰਾਜਧਾਨੀ ਲੁਧਿਆਣਾ ਦੇ ਰਹਿਣ ਵਾਲੇ ਹਨ। 

ਜ਼ਿਕਰਯੋਗ ਹੈ ਕਿ ਇਸ ਸੂਚੀ ਵਿੱਚ ਘੱਟੋ-ਘੱਟ 1,000 ਕਰੋੜ ਰੁਪਏ ਦੀ ਸੰਪਤੀ ਵਾਲਿਆਂ ਨੂੰ ਹੀ ਸ਼ਾਮਲ ਕੀਤਾ ਜਾਂਦਾ  ਹੈ।

ਸੂਚੀ ਵਿਚ ਅਮੀਰ ਵਿਅਕਤੀਆਂ ਦੀ ਸਭ ਤੋਂ ਵੱਧ ਸੰਖਿਆ ਵਾਲੇ ਸ਼ਹਿਰਾਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਲੁਧਿਆਣਾ ਸੱਤ ਐਂਟਰੀਆਂ ਦੇ ਨਾਲ ਦੇਸ਼ ਵਿਚ 16ਵੇਂ ਸਥਾਨ 'ਤੇ ਹੈ। ਮੁੰਬਈ 283 ਅਮੀਰਾਂ ਦੀ ਸੂਚੀ ਦੇ ਨਾਲ ਸਿਖ਼ਰ 'ਤੇ ਹੈ, ਇਸ ਦੇ ਬਾਅਦ ਦਿੱਲੀ ਦਾ ਸਥਾਨ ਆਉਂਦਾ ਹੈ ਜਿਹੜਾ 185 ਅਮੀਰਾਂ ਦੇ ਨਾਲ ਦੇਸ਼ ਦਾ ਦੂਜਾ ਸਭ ਤੋਂ ਅਮੀਰ ਸ਼ਹਿਰ ਹੈ।
 

SHARE ARTICLE

ਏਜੰਸੀ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement