ਚੰਡੀਗੜ੍ਹ :ਆਈਟੀ ਪਾਰਕ 'ਚ ਬਣਨ ਵਾਲੇ ਹਾਊਸਿੰਗ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਮਿਲੀ, ਪ੍ਰਸ਼ਾਸਨ ਨੇ ਕੀਤਾ ਰੱਦ

By : GAGANDEEP

Published : Sep 29, 2023, 9:33 am IST
Updated : Sep 29, 2023, 10:54 am IST
SHARE ARTICLE
photo
photo

ਇਸ ਹਾਊਸਿੰਗ ਪ੍ਰੋਜੈਕਟ ਤੋਂ ਇਲਾਵਾ ਇੱਥੇ ਇੱਕ ਹਸਪਤਾਲ, ਇੱਕ ਸਕੂਲ ਅਤੇ ਇੱਕ ਪੰਜ ਤਾਰਾ ਹੋਟਲ ਬਣਾਉਣ ਦੀ ਵੀ ਯੋਜਨਾ ਸੀ।

 

ਚੰਡੀਗੜ੍ਹ: ਚੰਡੀਗੜ੍ਹ 'ਚ ਘਰ ਖਰੀਦਣ ਵਾਲੇ ਲੋਕਾਂ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਆਈਟੀ ਪਾਰਕ ਵਿੱਚ ਬਣਾਏ ਜਾਣ ਵਾਲੇ ਹਾਊਸਿੰਗ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਈਕੋ-ਸੈਂਸਟਿਵ ਜ਼ੋਨ ਹੋਣ ਕਾਰਨ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਇਸ ਪ੍ਰਾਜੈਕਟ ਨੂੰ ਬਣਾਉਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਇਸ ਹਾਊਸਿੰਗ ਪ੍ਰੋਜੈਕਟ ਤੋਂ ਇਲਾਵਾ ਇੱਥੇ ਇੱਕ ਹਸਪਤਾਲ, ਇੱਕ ਸਕੂਲ ਅਤੇ ਇੱਕ ਪੰਜ ਤਾਰਾ ਹੋਟਲ ਬਣਾਉਣ ਦੀ ਵੀ ਯੋਜਨਾ ਸੀ।

ਇਹ ਵੀ ਪੜ੍ਹੋ: 19ਵੀਆਂ ਏਸ਼ੀਆਈ ਖੇਡਾਂ: ਨਿਸ਼ਾਨੇਬਾਜ਼ੀ 'ਚ ਐਸ਼ਵਰਿਆ, ਸਵਪਨਿਲ-ਅਖਿਲ ਨੇ ਮਿਲ ਕੇ ਜਿੱਤਿਆ ਸੋਨ ਤਮਗਾ 

 

ਚੰਡੀਗੜ੍ਹ ਹਾਊਸਿੰਗ ਬੋਰਡ ਨੇ ਜਦੋਂ ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਸੀ ਤਾਂ ਕੇਂਦਰ ਸਰਕਾਰ ਨੇ ਇਸ ’ਤੇ ਇਤਰਾਜ਼ ਉਠਾਇਆ ਸੀ। ਇਤਰਾਜ਼ ਵਜੋਂ ਉਨ੍ਹਾਂ ਕਿਹਾ ਕਿ ਇੱਥੇ ਸੁਖਨਾ ਵਾਈਲਡ ਲਾਈਫ ਸੈਂਚੂਰੀ ਹੈ। ਇਸ ਦੇ ਨੇੜੇ ਉੱਚੀਆਂ ਇਮਾਰਤਾਂ ਪਰਵਾਸੀ ਪੰਛੀਆਂ ਦੇ ਰਾਹ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਜੇਕਰ ਇੱਥੇ ਰਿਹਾਇਸ਼ੀ ਮਕਾਨ ਬਣਾਏ ਜਾਂਦੇ ਹਨ ਤਾਂ ਇਸ ਤੋਂ ਪੈਦਾ ਹੋਣ ਵਾਲਾ ਕੂੜਾ, ਸ਼ੋਰ ਅਤੇ ਹਵਾ ਪ੍ਰਦੂਸ਼ਣ ਪੰਛੀਆਂ ਦਾ ਆਮ ਜੀਵਨ ਪ੍ਰਭਾਵਿਤ ਕਰ ਸਕਦਾ ਹੈ।​

ਇਹ ਵੀ ਪੜ੍ਹੋ: ਕਰਤਾਰਪੁਰ 'ਚ ਅਣਪਛਾਤੇ ਵਿਅਕਤੀਆ ਵਲੋਂ ਦਿਨ ਦਿਹਾੜੇ 65 ਸਾਲਾ ਬਜ਼ੁਰਗ ਦਾ ਕਤਲ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਈਟੀ ਪਾਰਕ ਵਿੱਚ ਇਸ ਪ੍ਰਾਜੈਕਟ ਨੂੰ ਬਣਾਉਣ ਲਈ ਇਹ ਦਲੀਲ ਦਿੱਤੀ ਗਈ ਸੀ ਕਿ ਬਣਨ ਵਾਲਾ ਹਾਊਸਿੰਗ ਪ੍ਰਾਜੈਕਟ ਈਕੋ ਸੈਂਸਟਿਵ ਜ਼ੋਨ ਤੋਂ 1.25 ਕਿਲੋਮੀਟਰ ਦੂਰ ਹੈ। ਇੱਥੇ ਉਸਾਰੀ ਦੇ ਕੰਮ ਦੀ ਇਜਾਜ਼ਤ ਹੈ। 2017 ਵਿੱਚ, 2.75 ਕਿਲੋਮੀਟਰ ਤੱਕ ਦੇ ਖੇਤਰ ਨੂੰ ਈਕੋ-ਸੰਵੇਦਨਸ਼ੀਲ ਜ਼ੋਨ ਘੋਸ਼ਿਤ ਕੀਤਾ ਗਿਆ ਸੀ ਪਰ ਬਾਅਦ ਵਿੱਚ ਵਿਭਾਗ ਨੇ ਇੱਥੇ ਉਸਾਰੀ ਦੇ ਕੰਮ ਦੀ ਮਨਜ਼ੂਰੀ ਦੇ ਦਿੱਤੀ।

ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਇੱਥੇ ਤਿੰਨ ਸ਼੍ਰੇਣੀਆਂ ਦੇ 728 ਘਰ ਬਣਾਏ ਜਾਣੇ ਸਨ। ਇਸ ਵਿੱਚ ਚਾਰ ਬੈੱਡਰੂਮ, ਤਿੰਨ ਬੈੱਡਰੂਮ ਅਤੇ ਦੋ ਬੈੱਡਰੂਮ ਵਾਲੇ ਮਕਾਨ ਬਣਾਏ ਜਾਣੇ ਸਨ। ਇਸ 'ਚ ਚਾਰ ਬੈੱਡਰੂਮ ਦੀ ਕੀਮਤ 2.75 ਕਰੋੜ ਰੁਪਏ, ਤਿੰਨ ਬੈੱਡਰੂਮ ਦੀ ਕੀਮਤ 1.90 ਕਰੋੜ ਰੁਪਏ ਅਤੇ ਦੋ ਬੈੱਡਰੂਮ ਦੀ ਕੀਮਤ 1.30 ਕਰੋੜ ਰੁਪਏ ਰੱਖੀ ਗਈ ਸੀ।

ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਸੈਕਟਰ 53 ਵਿੱਚ ਕਿਫਾਇਤੀ ਰਿਹਾਇਸ਼ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਿੱਚ ਹਾਊਸਿੰਗ ਬੋਰਡ ਨੇ 340 ਦੋ ਬੈੱਡਰੂਮ ਅਤੇ ਤਿੰਨ ਬੈੱਡਰੂਮ ਵਾਲੇ ਫਲੈਟ ਬਣਾਉਣ ਦਾ ਫੈਸਲਾ ਕੀਤਾ ਸੀ ਪਰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਪ੍ਰਾਜੈਕਟ ’ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।


 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement