Lehragaga Murder News: ਅਣਖ ਪਿੱਛੇ ਸਹੁਰੇ ਨੇ ਮਾਰਿਆ ਜਵਾਈ, ਧੀ ਨੇ ਕਰਵਾਈ ਸੀ ਲਵ-ਮੈਰਿਜ
Published : Sep 29, 2024, 7:23 am IST
Updated : Sep 29, 2024, 8:54 am IST
SHARE ARTICLE
Lehragaga Murder News in punjabi
Lehragaga Murder News in punjabi

Lehragaga Murder News: ਮੁੰਡੇ ਨੇ ਕਰੀਬ ਤਿੰਨ ਸਾਲ ਪਹਿਲਾਂ ਪਿੰਡ ਦੀ ਕੁੜੀ ਨਾਲ ਕਰਵਾਇਆ ਸੀ ਵਿਆਹ

 Lehragaga Murder News in punjabi: ਥਾਣਾ ਲਹਿਰਾਗਾਗਾ ਦੇ ਪਿੰਡ ਭਾਈ ਕੀ ਪਿਸੌਰ ਵਿਖੇ ਇਕ ਵਿਅਕਤੀ ਨੇ ਅਪਣੀ ਲੜਕੀ ਨਾਲ ਪ੍ਰੇਮ ਵਿਆਹ ਕਰਨ ਵਾਲੇ ਪ੍ਰੇਮੀ ਦਾ ਕਤਲ ਕਰ ਦਿਤਾ। ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦਸਿਆ ਕਿ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਨੇ ਗੁਰਜੰਟ ਸਿੰਘ ਵਿਰੁਧ ਮੁਕਦਮਾ ਦਰਜ ਕਰਵਾਇਆ ਹੈ।

ਜਿਸ ਵਿਚ ਮਨਜੀਤ ਨੇ ਦਸਿਆ ਕਿ ਮੇਰਾ ਭਰਾ ਗੁਰਦੀਪ ਸਿੰਘ ਉਰਫ਼ ਘੋਗੜ ਨੇ ਕਰੀਬ ਤਿੰਨ ਸਾਲ ਪਹਿਲਾਂ ਦੋਸ਼ੀ ਗੁਰਜੰਟ ਸਿੰਘ ਦੀ ਲੜਕੀ ਰਜਨੀ ਕੌਰ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਜਿਸ ਕਾਰਨ ਰਜਨੀ ਦਾ ਪੇਕਾ ਪਰਵਾਰ ਗੁਰਦੀਪ ਸਿੰਘ ਤੋਂ ਨਾਰਾਜ਼ ਸੀ। ਕੱਲ ਸ਼ਾਮ ਮੇਰਾ ਭਰਾ ਗੁਰਦੀਪ ਸਿੰਘ ਪਿੰਡ ਦੇ ਠੇਕੇ ਤੋਂ ਸ਼ਰਾਬ ਲੈਣ ਗਿਆ ਸੀ ਤਾਂ ਉਥੇ ਗੁਰਜੰਟ ਸਿੰਘ ਬੈਠਾ ਸ਼ਰਾਬ ਪੀ ਰਿਹਾ ਸੀ ਅਤੇ ਉਸ ਦੇ ਨਾਲ ਦੋ ਤਿੰਨ ਹੋਰ ਵਿਅਕਤੀ ਸਨ।

ਜਿਨ੍ਹਾਂ ਦੇ ਹੱਥਾਂ ਵਿਚ ਹਥਿਆਰ ਸਨ। ਗੁਰਜੰਟ ਸਿੰਘ ਨੇ ਗੁਰਦੀਪ ਨੂੰ ਕਿਹਾ ਕਿ ਤੈਨੂੰ ਸਾਡੀ ਲੜਕੀ ਰਜਨੀ ਨਾਲ ਪ੍ਰੇਮ ਵਿਆਹ ਕਰਾਉਣ ਦਾ ਮਜ਼ਾ ਚਖਾਉਂਦੇ ਹਾਂ। ਇੰਨੇ 'ਤੇ ਗੁਰਜੰਟ ਸਿੰਘ ਨੇ ਕੁਹਾੜੀ ਨਾਲ ਗੁਰਦੀਪ ਦੇ ਸਿਰ ’ਤੇ ਹਮਲਾ ਕੀਤਾ। ਇਸ ਉਪਰੰਤ ਉਨ੍ਹਾਂ ਨੇ ਗੁਰਦੀਪ ਦੀ ਹੋਰ ਵੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦਸਿਆ ਕਿ ਮੁੱਖ ਦੋਸ਼ੀ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement