
ਬੱਚੇ ਦੇ ਸਿਰ ਉਤੇ ਲੋਹੇ ਦੀ ਗਰਿੱਲ ਡਿੱਗਣ ਨਾਲ ਮੌਤ
ਗੜ੍ਹਦੀਵਾਲਾ, 28 ਅਕਤੂਬਰ (ਹਰਪਾਲ ਸਿੰਘ): ਪਿੰਡ ਰਾਜੂ ਦਵਾਖਰੀ ਵਿਚ ਇਕ ਬੱਚੇ ਦੇ ਸਿਰ ਉਤੇ ਲੋਹੇ ਦੀ ਗਰਿੱਲ ਡਿੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਬੱਚੇ ਦੇ ਦਾਦਾ ਕਸ਼ਮੀਰ ਸਿੰਘ ਨੇ ਦਸਿਆ ਕਿ ਉਸ ਦੇ ਬੇਟੇ ਵਲੋਂ ਘਰ ਵਿਚ ਟਾਇਲਾਂ ਲਗਵਾਉਣ ਦਾ ਕੰਮ ਚੱਲ ਰਿਹਾ ਸੀ ਤੇ ਉਸ ਦੇ ਚਲਦੇ ਕੁੱਝ ਗਰਿੱਲਾਂ ਲਾਹ ਕੇ ਰਖੀਆਂ ਹੋਈਆਂ ਸਨ। ਉਸ ਦਾ ਸਾਢੇ ਪੰਜ ਸਾਲ ਦਾ ਪੋਤਾ ਵੰਸ਼ਦੀਪ ਸਿੰਘ ਖੇਡਦਾ ਹੋਇਆ ਗਰਿੱਲਾਂ ਵਲ ਚਲਾ ਗਿਆ ਤਾਂ ਅਚਾਨਕ ਉਸ ਕੋਲ ਗਰਿੱਲ ਖਿਚ ਹੋ ਗਈ ਅਤੇ ਗਰਿੱਲ ਉਸ ਦੇ ਸਿਰ ਉਤੇ ਡਿੱਗ ਪਈ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਵਾਰ ਵਲੋਂ ਤੁਰਤ ਉਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਲਿਜਾਇਆ ਗਿਆ। ਜਿੱਥੇ ਬੱਚੇ ਦੇ ਮੌਤ ਹੋ ਗਈ।
ਫੋਟੋ:ਈਮੇਲ ਕੀਤੀ ਗਈ-03