ਕਿਸਾਨ ਮਜ਼ਦੂਰ ਜਥੇਬੰਦੀ ਨੇ ਰੇਲ ਰੋਕੋ ਅੰਦੋਲਨ 6 ਨਵੰਬਰ ਤਕ ਵਧਾਇਆ
Published : Oct 29, 2020, 7:54 am IST
Updated : Oct 29, 2020, 7:54 am IST
SHARE ARTICLE
Rail Roko Andolan
Rail Roko Andolan

5 ਨਵੰਬਰ ਨੂੰ ਕੌਮੀ ਬੰਦ ਕਰਾਂਗੇ ਪੂਰੇ ਜ਼ੋਰ ਨਾਲ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਰੇਲ ਰੋਕੋ ਅੰਦੋਲਨ 36ਵੇਂ ਦਿਨ ਵਿਚ ਅਤੇ ਰਿਲਾਇੰਸ ਦੇ ਸ਼ਾਪਿੰਗ ਮਾਲ ਕਪੂਰਥਲਾ ਤੇ ਬਠਿੰਡਾ-ਅੰਮ੍ਰਿਤਸਰ ਹਾਈਵੇਅ ਸੇਰੋਂ ਟੋਲ ਪਲਾਜ਼ਾ ਆਦਿ ਥਾਵਾਂ ਉਤੇ ਧਰਨੇ 20ਵੇਂ ਦਿਨ ਵਿਚ ਦਾਖ਼ਲ ਹੋ ਗਏ। ਰੇਲ ਰੋਕੋ ਅੰਦੋਲਨ 6 ਨਵੰਬਰ ਤਕ ਵਧਾ ਦਿਤਾ ਗਿਆ ਅਤੇ 5 ਨਵੰਬਰ ਦੇ ਕੌਮੀ ਬੰਦ ਨੂੰ ਪੂਰੀ ਤਰ੍ਹਾਂ ਸਫ਼ਲ ਕਰਨ ਲਈ ਵਿਉਂਤਬੰਦੀ ਕੀਤੀ ਗਈ ਹੈ ਅਤੇ ਪੰਜਾਬ ਵਿਚ ਅਨੇਕਾਂ ਥਾਵਾਂ ਉਤੇ ਜਾਮ ਕੀਤਾ ਜਾਵੇਗਾ। 

 

ਵੱਖ-ਵੱਖ ਥਾਈ ਅੰਦੋਲਨਕਾਰੀਆਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਤਰਸੇਮ ਸਿੰਘ ਕਪੂਰਥਲਾ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਮੀਟਿੰਗ ਵਿਚ ਨਾ ਜਾਣ ਦਾ ਫ਼ੈਸਲਾ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਖੁਦ ਮੀਟਿੰਗ ਸੱਦਣ ਜਿਸ ਵਿਚ ਸਰਕਾਰ ਦੇ ਏਜੰਡੇ ਤੋਂ ਇਲਾਵਾ ਸੈਕਸ਼ਨ 11 ਤਹਿਤ ਪਾਸ ਕੀਤੇ ਅਸੈਂਬਲੀ ਮਤੇ, ਕਿਸਾਨਾਂ ਵਿਰੁਧ ਹਾਈ ਕੋਰਟ ਜਾਣਾ ਤੇ ਜਥੇਬੰਦੀ ਨਾਲ ਮੰਨੀਆਂ ਮੰਗਾਂ ਬਾਰੇ, ਮੋਦੀ ਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ,

Punjab government to provide jobs to unemployedPunjab Government 

ਪੰਜਾਬ ਦੇ ਵਪਾਰੀਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਵੀ ਘੱਟ ਨਹੀਂ ਹੈ, ਉਹ ਵੀ ਕਿਸਾਨਾਂ ਵਿਚ ਫੁੱਟ ਪਾਉਣ ਦਾ ਕੰਮ ਕਰਦੀ ਹੈ। ਜਦ ਤਕ ਇਹ ਖੇਤੀ ਬਿੱਲ ਰੱਦ ਨਹੀਂ ਹੋਣਗੇ, ਇਹ ਸੰਘਰਸ਼ ਇਵੇਂ ਹੀ ਲਗਾਤਾਰ ਜਾਰੀ ਰਹੇਗਾ। ਖੇਤੀ ਤੋਂ ਬਿਨਾਂ ਪੰਜਾਬ ਦੇ ਕਿਸਾਨ ਕੁੱਝ ਨਹੀਂ ਹਨ, ਖੇਤੀ ਹੀ ਸਾਡੀ ਪਹਿਚਾਣ ਹੈ। ਸਰਕਾਰ ਨੂੰ ਇਹ ਬਿੱਲ ਖਤਮ ਕਰਨੇ ਹੀ ਪੈਣਗੇ।

Rail Roko Movement Rail Roko Movement

ਇਸ ਮੌਕੇ ਰਣਜੀਤ ਸਿੰਘ ਕਲੇਰਬਾਲਾ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ, ਹਰਬਿੰਦਰ ਸਿੰਘ ਭਲਾਈਪੁਰ, ਗੁਰਭੇਜ ਸਿੰਘ ਸੂਰੋਪੱਡਾ,ਹਰਭਜਨ ਸਿੰਘ ਵੈਰੋਨੰਗਲ, ਜੋਬਨਰੂਪ ਸਿੰਘ ਜਲਾਲਉਸਮਾਂ, ਰਛਪਾਲ ਸਿੰਘ ਪੱਠੂਚੱਕ, ਗੁਰਬਿੰਦਰ ਸਿੰਘ ਉਦੋਕੇ, ਗੁਰਦੀਪ ਸਿੰਘ ਰਾਮਦੀਵਾਲੀ, ਬਲਕਾਰ ਸਿੰਘ ਮਹਿਸਮਪੁਰ, ਬਲਵਿੰਦਰ ਸਿੰਘ ਕਲੇਰਬਾਲਾ, ਜਗੀਰ ਸਿੰਘ ਬੁੱਟਰ, ਬਲਦੇਵ ਸਿੰਘ ਸੈਦੋਲੇਹਲ, ਲਖਵਿੰਦਰ ਸਿੰਘ ਮਹਿਤਾ ਚੌਂਕ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement