
ਮੋਦੀ ਸਰਕਾਰ ਵਲੋਂ ਪੰਜਾਬ 'ਚ ਮਾਲ ਗੱਡੀਆਂ ਬੰਦ ਕਰ ਕੇ ਧਮਕਾਇਆ ਜਾ ਰਿਹੈ : ਭਗਵੰਤ ਮਾਨ
ਮੋਗਾ, 28 ਅਕਤੂਬਰ ( ਨਵਦੀਪ ਸੋਨੂੰ, ਰਾਜਨ ਸੂਦ, ਪ੍ਰੇਮ ਹੈਪੀ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਲਗਾਤਾਰ ਦੂਜੀ ਵਾਰ ਸੱਤਾ 'ਚ ਆਈ ਨਰਿੰਦਰ ਮੋਦੀ ਸਰਕਾਰ ਵਲੋਂ ਸੂਬਿਆਂ ਦੇ ਹੱਕਾਂ 'ਤੇ ਡਾਕਾ ਤਾਂ ਬਹੁਤ ਪਹਿਲਾਂ ਤੋਂ ਮਾਰਿਆ ਜਾ ਰਿਹਾ ਹੈ ਪਰ ਹੁਣ ਕੇਂਦਰ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਧਮਕਾਣਾ ਵੀ ਸ਼ੁਰੂ ਕਰ ਦਿਤਾ ਹੈ। ਜਿਸ ਦੀ ਸ਼ੁਰੂਆਤ ਕੇਂਦਰ ਸਰਕਾਰ ਵਲੋਂ ਸੂਬਿਆਂ ਨੂੰ ਇਹ ਕਹਿ ਕੇ ਧਮਕਾਇਆ ਜਾ ਰਿਹਾ ਹੈ ਕਿ ਪੰਜਾਬ ਵਿਚ ਮਾਲਗੱਡੀਆਂ ਵੀ ਨਹੀਂ ਚਲਾਈਆਂ ਜਾਣਗੀਆਂ। ਮਾਨ ਨੇ ਕਿਹਾ ਕਿ ਇਕ ਦੇਸ਼ ਕਿਸੇ ਦੂਸਰੇ ਦੇਸ਼ ਨੂੰ ਤਾਂ ਧਮਕਾ ਸਕਦਾ ਹੈ ਪਰ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਦੇਸ਼ 'ਤੇ ਰਾਜ ਕਰਨ ਵਾਲੀ ਪਾਰਟੀ ਵਲੋਂ ਅਪਣੇ ਹੀ ਦੇਸ਼ ਦੇ
ਸੂਬਾ ਵਾਸੀਆਂ ਨੂੰ ਧਮਕਾਇਆ ਜਾ ਰਿਹਾ ਹੈ, ਇਕ ਅਗਾਂਹ-ਵਧੂ ਵਿਕਾਸਸ਼ੀਲ ਲੋਕਤਾਂਤਰਿਕ ਦੇਸ਼ ਵਿਚ ਇਹ ਬਹੁਤ ਦੁਖਦਾਈ ਹੈ। ਮਾਨ ਨੇ ਕਿਹਾ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ, ਬਾਂਹ ਮਰੋੜ ਰਹੀ ਹੈ। ਕੇਂਦਰ ਵਲੋਂ ਪਹਿਲਾਂ ਨੋਟਬੰਦੀ, ਜੀਐਸਟੀ, ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਹਟਾਉਣ ਵਾਲੇ ਕਨੂੰਨ ਤਾਨਾਸ਼ਾਹੀ ਨਾਲ ਲਾਗੂ ਕਰ ਚੁੱਕੀ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਦੀ ਸਿਦਕ ਬਾਰੇ ਨਹੀਂ ਜਾਣਦੇ।
ਕੈਪਟਨ ਅਮਰਿੰਦਰ ਸਿੰਘ 'ਤੇ ਵਰਦਿਆਂ ਮਾਨ ਨੇ ਕਿਹਾ ਕਿ ਕੈਪਟਨ ਚੀਚੀ 'ਤੇ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਜਦ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਸਾਥ ਦੀ ਸਾਨੂੰ ਜ਼ਰੂਰਤ ਨਹੀਂ। ਮਾਨ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਵਲੋਂ ਨਹੀਂ ਬਲਕਿ ਇਸ ਸੰਘਰਸ਼ ਨੂੰ ਲੋਕਾਂ ਦਾ ਸੰਘਰਸ਼ ਸਮਝਦੇ ਹੋਏ ਸੰਘਰਸ਼ ਵਿਚ ਨਿਤਰੇ ਹਾਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹਲਕਾ ਆਗੂ ਹਾਜ਼ਰ ਸਨ।
ਫੋਟੋ ਨੰਬਰ -ਮੋਗਾ 28 ਅਕਤੂਬਰ ਨਵਦੀਪ ਸੋਨੂੰ, ਰਾਜimageਨ ਸੂਦ, ਪ੍ਰੇਮ ਹੈਪੀ 09 ਪੀ