
ਕੇਂਦਰੀ ਮੰਤਰੀ ਪੁਰੀ ਤੇ ਤੋਮਰ ਨੇ ਕੀਤਾ ਹੈ ਪੰਜਾਬ ਵਲੋਂ ਪਾਸ ਖੇਤੀ ਬਿਲਾਂ ਦਾ ਅਧਿਐਨ
ਭਾਜਪਾ ਸੂਤਰਾਂ ਮੁਤਾਬਕ ਕਿਸਾਨਾਂ ਦੇ ਅੰਦੋਲਨ ਨੂੰ ਸ਼ਾਂਤ ਕਰਨ ਲਈ ਕੋਈ ਹੱਲ ਲੱਭਣ ਵਾਸਤੇ ਪ੍ਰਧਾਨ ਮੰਤਰੀ ਦੀ ਹਦਾਇਤ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਪੰਜਾਬ ਵਿਧਾਨ ਸਭਾ ਵਿਚ ਪਾਸ ਖੇਤੀ ਬਿਲਾਂ ਦਾ ਅਧਿਐਨ ਕਰ ਕੇ ਰਿਪੋਰਟ ਤਿਆਰ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਵਲੋਂ ਪਾਸ ਕੀਤੇ ਬਿਲਾਂ ਦੇ ਸੰਦਰਭ ਵਿਚ ਕੇਂਦਰ ਸਰਕਾਰ ਅਪਣੇ ਕਾਨੂੰਨਾਂ ਵਿਚ ਕੁੱਝ ਸੋਧਾਂ ਕਰ ਸਕਦੀ ਹੈ। ਇਸ ਕਰ ਕੇ ਦੂਜੇ ਗੇੜ ਦੀ ਹੋਣ ਵਾਲੀ ਗੱਲਬਾਤ ਕਾਫ਼ੀ ਅਹਿਮ ਹੋ ਸਕਦੀ ਹੈ।