
ਹਰਜੀਤ ਗਰੇਵਾਲ ਸਾਡੀਆਂ ਮਾਵਾਂ-ਭੈਣਾਂ ਨੂੰ ਗਲਤ ਬੋਲਿਆ- ਕਿਸਾਨ
ਬਰਨਾਲਾ (ਲਖਵੀਰ ਸਿੰਘ): ਜ਼ਿਲ੍ਹੇ ਦੇ ਕਸਬਾ ਧਨੋਲਾ ਵਿਖੇ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਪੁਲਿਸ ਥਾਣੇ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਖਿਲਾਫ਼ ਦਰਜ ਕੀਤੇ ਗਏ ਸਾਰੇ ਪਰਚੇ ਰੱਦ ਕੀਤੇ ਜਾਣ। ਦਰਅਸਲ ਕਿਸਾਨਾਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਖੇਤਾਂ ਵਿਚ ਫਸਲ ਤਬਾਹ ਕਰ ਦਿੱਤੀ ਸੀ, ਜਿਸ ਦੇ ਚਲਦਿਆਂ ਪੁਲਿਸ ਨੇ ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
Farmers Protest outside police station in Barnala
ਹੋਰ ਪੜ੍ਹੋ: UK 'ਚ ਅਧਿਕਾਰੀ ਨੇ ਲਹਾਈ ਨੌਜਵਾਨ ਦੀ ਦਸਤਾਰ, ਸਿੱਖ ਭਾਈਚਾਰੇ ਦੇ ਲੋਕਾਂ ਨੇ ਘੇਰਿਆ ਪੁਲਿਸ ਸਟੇਸ਼ਨ
ਕਿਸਾਨਾਂ ਦਾ ਕਹਿਣਾ ਹੈ ਕਿ ਹਰਜੀਤ ਗਰੇਵਾਲ ਨੇ ਉਹਨਾਂ ਦੀਆਂ ਮਾਵਾਂ-ਭੈਣਾਂ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਉਹਨਾਂ ਨੇ ਗੁੱਸੇ ਵਿਚ ਇਹ ਕਦਮ ਚੁੱਕਿਆ। ਕਿਸਾਨਾਂ ਨੇ ਕਿਹਾ ਜੇਕਰ ਹੁਣ ਪਰਚੇ ਰੱਦ ਨਹੀਂ ਕੀਤੇ ਗਏ ਤਾਂ ਉਹਨਾਂ ਵਲੋਂ ਦੇਸ਼ ਵਿਆਪੀ ਅੰਦੋਲਨ ਕੀਤਾ ਜਾਵੇਗਾ।
Farmers Protest outside police station in Barnala
ਹੋਰ ਪੜ੍ਹੋ: ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ’ਚ ਸ਼ਾਮਲ ਕਰਨ ’ਤੇ ਭੜਕੇ ਰਾਘਵ ਚੱਡਾ
ਕਿਸਾਨਾਂ ਨੇ ਹਰਜੀਤ ਗਰੇਵਾਲ ਖਿਲਾਫ਼ ਅਰਜ਼ੀ ਦਿੱਤੀ, ਜਿਸ ਵਿਚ ਔਰਤਾਂ ਅਤੇ ਕਿਸਾਨਾਂ ਖਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਲਈ ਉਹਨਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨ ਆਗੂ ਨੇ ਦੱਸਿਆ ਕਿ ਉਹ ਸਿਰਫ ਭਾਜਪਾ ਆਗੂ ਨੂੰ ਸਮਝਾਉਣ ਗਏ ਸੀ ਪਰ ਹਰਜੀਤ ਗਰੇਵਾਲ ਨੇ ਕਿਸਾਨਾਂ ਅਤੇ ਔਰਤਾਂ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।