1159 ਅੰਕ ਦੀ ਗਿਰਾਵਟ ਨਾਲ ਮੂਧੇ ਮੂੰਹ
Published : Oct 29, 2021, 12:57 am IST
Updated : Oct 29, 2021, 12:57 am IST
SHARE ARTICLE
image
image

1159 ਅੰਕ ਦੀ ਗਿਰਾਵਟ ਨਾਲ ਮੂਧੇ ਮੂੰਹ

ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 17,900 ਤੋਂ ਹੇਠਾਂ
 

ਮੁੰਬਈ, 28 ਅਕਤੂਬਰ : ਸ਼ੇਅਰ ਬਾਜ਼ਾਰ ਵੀਰਵਾਰ ਨੂੰ 1159 ਅੰਕ ਹੇਠਾ ਡਿੱਗ ਗਿਆ। ਆਲਮੀ ਪੱਧਰ ’ਤੇ ਕਮਜ਼ੋਰ ਰੁਖ਼ ਵਿਚਾਲੇ 30 ਸ਼ੇਅਰਾਂ ’ਤੇ ਆਧਾਰਤ ਸ਼ੇਅਰ ਬਾਜ਼ਾਰ 1,158.63 ਅੰਕ ਭਾਵ 1.89 ਫ਼ੀਸਦ ਦਾ ਗੋਤਾ ਲਗਾ ਕੇ 59,984.70 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 353.70 ਅੰਕ ਭਾਵ 1.94 ਫ਼ੀਸਦ ਡਿੱਗ ਕੇ 17,857.25 ਅੰਕ ’ਤੇ ਬੰਦ ਹੋਇਆ। ਸੈਂਸੇਕਸ ਦੇ ਸ਼ੇਅਰਾਂ ਵਿਚ ਆਈਟੀਸੀ 5 ਫ਼ੀਸਦ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਸੱਭ ਤੋਂ ਵੱਧ ਨੁਕਸਾਨ ਵਿਚ ਰਿਹਾ। ਇਸ ਤੋਂ ਇਲਾਵਾ ਆਈਸੀਆਈਸੀਆਈ ਬੈਂਕ, ਕੋਟਕ ਬੈਂਕ, ਐਕਸਿਸ ਬੈਂਕ, ਐਸਬੀਆਈ ਅਤੇ ਐਚਡੀਐਫ਼ਸੀ ਬੈਂਕ ਪ੍ਰਮੁਖ ਰੂਪ ਨਾਲ ਨੁਕਸਾਨ ਵਿਚ ਰਹੇ। ਦੂਜੇ ਪਾਸੇ ਲਾਭ ਵਿਚ ਰਹਿਣ ਵਾਲੇ ਸ਼ੇਅਰਾਂ ਵਿਚ ਇੰਸਇੰਡ ਬੈਂਕ, ਐਲ ਐਂਡ ਟੀ, ਅਲਟ੍ਰਾਟੈਕ ਸਮਿੰਟ ਅਤੇ ਏਸ਼ੀਅਨ ਪੇਂਟਸ ਸ਼ਾਮਲ ਹਨ।
  ਕਮਜ਼ੋਰ ਆਲਮੀ ਰੁਖ਼ ਵਿਚਾਲੇ ਵਿੱਤੀ ਸਟਾਕਾਂ ਦੀ ਵਿਕਰੀ ਕਾਰਨ ਬਾਜ਼ਾਰ ਵਿਚ ਗਿਰਾਵਟ ਆਈ। ਮਾਹਰਾਂ ਨੇ ਕਿਹਾ ਕਿ ਪਿਛਲੇ ਕਈ ਹਫ਼ਤਿਆਂ ਤੋਂ ਸ਼ੇਅਰ ਬਾਜ਼ਾਰ ਵਿਚ ਉਚੀਆਂ ਕੀਮਤਾਂ ’ਤੇ ਪੰਜ ਤੋਂ ਸੱਤ ਫ਼ੀਸਦ ਤਕ ਸੁਧਾਰ ਦੀ ਉਮੀਦ ਸੀ। ਇਸ ਕੜੀ ਵਿਚ ਅੱਜ ਬਾਜ਼ਾਰ ਲਗਭਗ ਦੋ ਫ਼ੀਸਦ ਤਕ ਡਿਗ ਗਿਆ। ਹਾਲਾਂਕਿ ਮਹੀਨੇ ਦੇ ਆਖ਼ਰੀ ਵੀਰਵਾਰ ਨੂੰ ਫਿਊਚਰਜ਼ ਅਤੇ ਆਪਸ਼ਨਜ਼ ਡੀਲ ਦੇ ਨਿਪਟਾਰੇ ਦਾ ਅਸਰ ਵੀ ਬਾਜ਼ਾਰ ’ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਬਾਜ਼ਾਰਾਂ ਦਾ ਗਿਰਾਵਟ ਦਾ ਦਬਾਅ ਵੀ ਬਾਜ਼ਾਰ ’ਤੇ ਬਣਿਆ ਹੋਇਆ ਹੈ।
  ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਚੀਨ ਦਾ ਸ਼ਿੰਘਾਈ ਕੰਪੋਜ਼ਿਟ ਸੂਚਕਅੰਕ, ਹਾਂਗਕਾਂਗ ਦਾ ਹੈਂਗਸੇਂਗ, ਦਖਣੀ ਕੋਰੀਆ ਦਾ ਕਾਸਪੀ ਅਤੇ ਜਪਾਨ ਦੇ ਨਿੱਕੀ ਵਿਚ ਗਿਰਾਵਟ ਰਹੀ। ਯੂਰਪ ਦੇ ਪ੍ਰਮੁਖ ਬਾਜ਼ਾਰਾਂ ਵਿਚ ਵੀ ਦੁਪਹਿਰ ਦੇ ਕਾਰੋਬਾਰ ਵਿਚ ਗਿਰਾਵਟ ਦਾ ਰੁਖ਼ ਰਿਹਾ। (ਪੀਟੀਆਈ)

SHARE ARTICLE

ਏਜੰਸੀ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement