ਹਰਿਆਣੇ ’ਚ ਗੁਰੂ ਗ੍ਰੰਥ ਤੇ ਪੰਥ ਦੀ ਵਿਚਾਰਧਾਰਾ ’ਤੇ ਹੋਇਆ ਪਰਚਾ ਅਤੇ ਮਨੂੰਵਾਦੀ ਤਾਂਡਵੀ ਹਮਲਾ : ਜਾ
Published : Oct 29, 2021, 12:19 am IST
Updated : Oct 29, 2021, 12:19 am IST
SHARE ARTICLE
image
image

ਹਰਿਆਣੇ ’ਚ ਗੁਰੂ ਗ੍ਰੰਥ ਤੇ ਪੰਥ ਦੀ ਵਿਚਾਰਧਾਰਾ ’ਤੇ ਹੋਇਆ ਪਰਚਾ ਅਤੇ ਮਨੂੰਵਾਦੀ ਤਾਂਡਵੀ ਹਮਲਾ : ਜਾਚਕ

ਕੋਟਕਪੂਰਾ, 28 ਅਕਤੂਬਰ (ਗੁਰਿੰਦਰ ਸਿੰਘ) : ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਮੂਹ ਖ਼ਾਲਸਾ ਪੰਥ ਲਈ ਬਹੁਤ ਹੀ ਚਿੰਤਾਜਨਕ ਜਾਣਕਾਰੀ ਮਿਲੀ ਹੈ ਕਿ 26 ਅਕਤੂਬਰ ਨੂੰ ਅੰਬਾਲਾ ਦੇ ਪਿੰਡ ‘ਬੋਹ’ (ਹਰਿਆਣਾ) ਦੇ ਵਸਨੀਕ ਗੁਰਸਿੱਖ ਨੌਜਵਾਨ ਕੁਲਜੀਤ ਸਿੰਘ ਨੇ ਪ੍ਰਸਿੱਧ ਪੰਥਕ ਤੇ ਮਰਹੂਮ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਦੀ ਕਰਵਾ-ਚੌਥ ਆਦਿਕ ਵਰਤਾਂ ਵਿਰੁਧ ਇਕ ਪੁਰਾਣੀ ਪੋਸਟ ਅਪਣੀ ਫ਼ੇਸਬੁੱਕ ਰਾਹੀਂ ਜਨਤਕ ਕਰ ਦਿਤੀ, ਕਿਉਂਕਿ ਗੁਰੂ ਗ੍ਰੰਥ ਸਾਹਿਬ “ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਣਿ ਨਾ ਉਹਿ ਰੰਡ॥’’ (ਪੰ. 873) ਦਾ ਜ਼ੋਰਦਾਰ ਹੋਕਾ ਦਿਤਾ ਗਿਆ ਹੈ। ਇਸ ਦੇ ਸਿੱਟੇ ਵਜੋਂ ਉਸ ਨੂੰ ਪਿੰਡ ਦੀ ਪੰਚਾਇਤ ਪਾਸੋਂ ਮਾਫ਼ੀ ਮੰਗਣ ਦੇ ਬਾਵਜੂਦ ਵੀ ਉਸ ਦੇ ਘਰ ਅਤੇ ਪਰਵਾਰ ਨੂੰ ਅੰਬਾਲੇ ਦੇ ਉਪਦ੍ਰਵੀ ਮਨੂੰਵਾਦੀਆਂ ਦੇ ਤਾਂਡਵੀ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ। 
ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ‘ਰੋਜ਼ਾਨਾ ਸਪੋਕਸਮੈਨ’ ਨਾਲ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਲਿਖਿਆ ਹੈ ਕਿ ਮਨੂੰਵਾਦੀਆਂ ਦੀ ਅਜਿਹੀ ਸੰਵਿਧਾਨਿਕ ਉਲੰਘਣਾ ਕਰ ਕੇ ਸਾਰੇ ਪਿੰਡ ’ਚ ਡਰ ਦਾ ਮਾਹੌਲ ਪੈਦਾ ਕੀਤਾ ਪਰ ਗ਼ੁਲਾਮੀ ਅਹਿਸਾਸ ਕਰਾਉਣ ਵਾਲੀ ਦੁਖਦਾਈ ਗੱਲ ਇਹ ਹੈ ਕਿ ਹਰਿਆਣਵੀ ਪੁਲਿਸ ਨੇ ਫਿਰ ਵੀ ਭਾਈ ਕੁਲਜੀਤ ਸਿੰਘ ਨੂੰ ਧਾਰਾ 295-ਏ ਅਧੀਨ ਸ਼ਿਕਾਇਤ ਦਰਜ ਕਰ ਕੇ ਗਿ੍ਰਫ਼ਤਾਰ ਕਰ ਲਿਆ ਹੈ ਪਰ ਹਮਲਾਵਰ ਹੋਈ ਹਿੰਦੂਤਵੀ ਭੀੜ ਬਾਰੇ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਟਾਲ-ਮਟੋਲ ਕੀਤੀ ਜਾ ਰਹੀ ਹੈ। 
ਗਿਆਨੀ ਜਾਚਕ ਮੁਤਾਬਕ ਅਜਿਹਾ ਪਰਚਾ ਅਤੇ ਹਮਲਾ ਕਿਸੇ ਇਕ ਗੁਰਸਿੱਖ ਵਿਅਕਤੀ ਉਪਰ ਹੀ ਨਹੀਂ, ਸਗੋਂ ਗੁਰੂ ਗ੍ਰੰਥ ਤੇ ਪੰਥ ਦੀ ਨਿਰਮਲ, ਮਾਨਵੀ, ਸਰਬਸਾਂਝੀ ਤੇ ਸਰਬੱਤ ਦੇ ਭਲੇ ਵਾਲੀ ਵਿਚਾਰਧਾਰਾ ’ਤੇ ਹੈ। ਇਸ ਲਈ ਪੰਥ ਦੀਆਂ ਪ੍ਰਤੀਨਿਧ ਸ਼੍ਰੋਮਣੀ ਸਿੱਖ ਸੰਸਥਾਵਾਂ, ਤਖ਼ਤ ਸਾਹਿਬਾਨ ਦੇ ਜਥੇਦਾਰਾਂ, ਸਮੂਹ ਗੁਰਮਤਿ ਪ੍ਰਚਾਰਕਾਂ ਅਤੇ ਹੋਰ ਸਿੱਖ ਆਗੂਆਂ ਨੂੰ ਸੁਚੇਤ ਤੇ ਇੱਕਮੁੱਠ ਹੋ ਕੇ ਅਜਿਹੀ ਧੱਕੇਸ਼ਾਹੀ ਵਿਰੁਧ ਕਾਨੂੰਨੀ ਕਾਰਵਾਈ ਲਈ ਜ਼ੋਰਦਾਰ ਤੇ ਡਟਵਾਂ ਵਿਰੋਧ ਜਤਾਉਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement