ਦਿੱਲੀ ਵਿਚ ਸਿਰਸਾ/ਬਾਦਲਾਂ ਵਿਰੁਧ ਸਰਨਾ-ਜੀ.ਕੇ. ਤੇ ਹੋਰਨਾਂ ਦੀ ਵਿਰੋਧੀ ਧਿਰ ਹੋਈ ਮਜ਼ਬੂਤ, ਕੁਲ
Published : Oct 29, 2021, 12:21 am IST
Updated : Oct 29, 2021, 12:21 am IST
SHARE ARTICLE
image
image

ਦਿੱਲੀ ਵਿਚ ਸਿਰਸਾ/ਬਾਦਲਾਂ ਵਿਰੁਧ ਸਰਨਾ-ਜੀ.ਕੇ. ਤੇ ਹੋਰਨਾਂ ਦੀ ਵਿਰੋਧੀ ਧਿਰ ਹੋਈ ਮਜ਼ਬੂਤ, ਕੁਲ ਮੈਂਬਰਾਂ ਦਾ ਅੰਕੜਾ ਹੋਇਆ ਵੀਹ

ਨਵੀਂ ਦਿੱਲੀ, 28 ਅਕਤੂਬਰ (ਅਮਨਦੀਪ ਸਿੰਘ): ਦਿੱਲੀ ਦੀਆਂ ਸਿੰਘ ਸਭਾਵਾਂ ਵਿਚੋਂ ਲਾਟਰੀ ਰਾਹੀਂ ਸ.ਮੋਹਿੰਦਰ ਸਿੰਘ ਦੇ ਦਿੱਲੀ ਕਮੇਟੀ ਮੈਂਬਰ ਨਾਮਜ਼ਦ ਹੋਣ ਨਾਲ ਦਿੱਲੀ ਵਿਚ ਸਿਰਸਾ/ਬਾਦਲਾਂ ਵਿਰੁਧ ਸਰਨਾ, ਜੀ ਕੇ ਤੇ ਹੋਰਨਾਂ ਦੀ ਤਾਕਤ ਵਿਚ ਇਕ ਹੋਰ ਮੈਂਬਰ ਦਾ ਵਾਧਾ ਹੋ ਗਿਆ ਹੈ। ਸ.ਮੋਹਿੰਦਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਪਾਰਟੀ ਪੰਥਕ ਅਕਾਲੀ ਲਹਿਰ ਦੇ ਅਹੁਦੇਦਾਰ ਵੀ ਹਨ, ਨੇ ਗੁਰਦਵਾਰਾ ਗੋਲਕ ਵਿਚ ਲੱਗ ਰਹੀ ਅਖੌਤੀ ਸੰਨ੍ਹ ’ਤੇ ਰੋਕ ਲਾਉਣ ਲਈ ਸਰਨਾ-ਜੀ ਕੇ ਨਾਲ ਰਲ ਕੇ, ਬਾਦਲਾਂ ਦਾ ਮੱਕੂ ਠੱਪਣ ਦਾ ਐਲਾਨ ਕੀਤਾ ਹੈ।
ਦਿੱਲੀ ਵਿਚ ਹੁਣ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ, ਭਾਈ ਰਣਜੀਤ ਸਿੰਘ ਸਣੇ ਤਰਵਿੰਦਰ ਸਿੰਘ ਮਾਰਵਾਹ ਦੀ ਪਾਰਟੀ ਦੇ ਕੁਲ ਮਿਲਾ ਕੇ,  20 ਮੈਂਬਰ ਹੋ ਗਏ ਹਨ। ਇਥੇ ਅੱਜ ਸੱਦੀ ਪੱਤਰਕਾਰ ਮਿਲਣੀ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ, ਜੋ ਦਿੱਲੀ ਕਮੇਟੀ ਦੇ ਮੈਂਬਰ ਵੀ ਹਨ, ਨੇ ‘ਜਾਗੋ’ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਤੇ ਪੰਥਕ ਅਕਾਲੀ ਲਹਿਰ ਦੇ ਨੁਮਾਇੰਦੇ ਸ.ਹਰਲੀਨ ਸਿੰਘ ਨਾਲ ਦਿੱਲੀ ਕਮੇਟੀ ਦੇ ਮੈਂਬਰ ਨਾਮਜ਼ਦ ਹੋਣ ’ਤੇ ਸ.ਮੋਹਿੰਦਰ ਸਿੰਘ ਨੂੰ ਸਿਰਪਾਉ ਦੇ ਕੇ ‘ਜੀਅ ਆਇਆ’ ਆਖਿਆ ਤੇ ਕਿਹਾ, ਉਨ੍ਹਾਂ ਦੀ ਹਮਾਇਤ ਨਾਲ ਸਿਰਸਾ ਵਲੋਂ ਗੁਰਦਵਾਰਾ ਗੋਲਕ ਦੀ ਕੀਤੀ ਜਾ ਰਹੀ ਦੁਰਵਰਤੋਂ ਵਿਰੁਧ ਆਵਾਜ਼ ਬੁਲੰਦ ਕਰਨ ਅਤੇ ਸਿੱਖਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਤਾਕਤ ਮਿਲੇਗੀ। ਮੈਂਬਰ ਨਾਮਜ਼ਦ ਹੋਣ ’ਤੇ ਸ.ਮੋਹਿੰਦਰ ਸਿੰਘ ਨੇ ਕਿਹਾ, ਉਹ ਸੰਗਤਾਂ ਦੇ ਹੱਕਾਂ ਅਤੇ ਗੁਰਦਵਾਰਾ ਗੋਲਕ ਦੀ ਦੁਰਵਰਤੋਂ ਨੂੰ ਠੱਲ੍ਹ ਪਾਉਣ ਲਈ ਆਵਾਜ਼ ਚੁਕਦੇ ਰਹਿਣਗੇ।
ਇਸ ਮੌਕੇ ਸ.ਜੀ ਕੇ ਨੇ ਬਾਦਲਾਂ/ਸਿਰਸਾ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਗੁਰੂ ਗ੍ਰੰਥ ਤੇ ਪੰਥ ਨਾਲ ਧ੍ਰੋਹ ਕਮਾਉਣ ਵਾਲਿਆਂ ਵਿਰੁਧ ਲੜਾਈ ਜਾਰੀ ਰੱਖਾਂਗੇ। ਸ.ਹਰਲੀਨ ਸਿੰਘ ਨੇ ਕਿਹਾ ਕਿ ਮਸੰਦਾਂ ਵਿਰੁਧ ਤਿੰਨੇ ਪਾਰਟੀਆਂ ਇਕਜੁਟ ਹੋ ਚੁਕੀਆਂ ਹਨ। ਗੁਰੂ ਗ੍ਰੰਥ ਤੇ ਪੰਥ ਦੇ ਹੱਕ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement