
ਕਾਂਗਰਸ ਪਾਰਟੀ ਸਿੱਖ ਕੌਮ ਦੇ ਹਿਰਦਿਆਂ ਨੂੰ ਪਹੁੰਚਾ ਰਹੀ ਹੈ ਵਾਰ ਵਾਰ ਠੇਸ
ਚੰਡੀਗੜ੍ਹ -ਕਾਂਗਰਸ ਨੇ ਸਿੱਖ ਕੌਮ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਸਪੈਸ਼ਲ ਇਨਵਾਇਟੀ ਦਾ ਮੈਂਬਰ ਬਣਾ ਕੇ ਪੀੜਤ ਸਿੱਖ ਪਰਿਵਾਰਾ ਦੇ ਜਖ਼ਮਾਂ 'ਤੇ ਇਕ ਵਾਰ ਫਿਰ ਲੂਣ ਛਿੜਕਿਆ ਹੈ ਤੇ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਦਾ। ਦਰਅਸਲ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ 1984 ਸਿੱਖ ਕਤਲੇਆਮ ਦੇ ਆਰੋਪੀ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ 'ਚ ਜਗ੍ਹਾ ਦਿੱਤੀ ਗਈ ਹੈ ਤੇ ਜਿਸ ਦਾ ਸਭ ਵਿਰੋਧ ਕਰ ਰਹੇ ਹਨ।
Jagdish Tytler
ਪੀਰਮੁਹੰਮਦ ਦਾ ਇਹ ਬਿਆਨ ਵੀ ਜਗਦੀਸ਼ ਟਾਈਟਲਰ ਨੂੰ ਅਹੁਦਾ ਮਿਲਣ ਤੋਂ ਬਾਅਦ ਹੀ ਆਇਆ ਹੈ। ਜਗਦੀਸ਼ ਟਾਈਟਲਰ ਦੀ ਨਿਯੁਕਤੀ ਦਾ ਸਖ਼ਤ ਨੋਟਿਸ ਲੈਂਦਿਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਾਰ ਵਾਰ ਠੇਸ ਪਹੁੰਚਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਦਿਨਾਂ ਵਿਚ ਦਿੱਲੀ ਕਾਨਪੁਰ ਬੇਕਾਰੋ ਸਮੇਤ ਦੇਸ਼ ਦੇ ਅਠਾਰਾ ਰਾਜਾਂ ਅੰਦਰ ਸਿੱਖ ਕੌਮ ਦੀ ਭਿਆਨਕ ਨਸਲਕੁਸ਼ੀ ਕੀਤੀ ਗਈ ਸੀ ਜਿਸ ਨੂੰ ਬੀਤਿਆਂ ਤਕਰੀਬਨ 37 ਸਾਲ ਗੁਜਰ ਗਏ ਹਨ।
sajan kumar and jagdish
ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਵਰਗੇ ਅਨੇਕਾਂ ਕਾਂਗਰਸੀਆ ਨੇ ਸਿੱਖ ਕੌਮ ਦਾ ਭਿਆਨਕ ਤਰੀਕੇ ਨਾਲ ਕਤਲੇਆਮ ਕਰਵਾਇਆ ਤੇ ਜਿਨ੍ਹਾਂ ਦਾ ਅਜੇ ਤੱਕ ਕੋਈ ਇਨਸਾਫ਼ ਨਹੀ ਹੋਇਆ। ਹੁਣ ਜਦ ਨਵੰਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਸਿੱਖ ਕੌਮ ਦੇ ਅੱਲੇ ਜਖ਼ਮਾਂ ਤੇ ਮੱਲ੍ਹਮ ਲਗਾਉਣ ਦੀ ਜਗ੍ਹਾ ਟਾਈਟਲਰ ਵਰਗੇ ਦਰਿੰਦਿਆਂ ਨੂੰ ਉਪਾਧੀਆ ਦਿੱਤੀਆ ਜਾ ਰਹੀਆ ਹਨ। ਕਰਨੈਲ ਸਿੰਘ ਪੀਰਮੁਹੰਮਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਗਲਤ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਨਸੀਹਤ ਦਿੰਦਿਆ ਕਿਹਾ ਕਿ ਗਾਂਧੀ ਪਰਿਵਾਰ ਸਿੱਖ ਕੌਮ ਨਾਲ ਟਕਰਾਉਣ ਤੋ ਬਾਜ ਆਵੇ।