
ਕਿਸੇ ਦੁਖੀ ਪਰਿਵਾਰ ਦੇ ਹਵਾਲੇ ਨਾਲ ਲਗਾਏ ਸਨ ਪੋਸਟਰ, ਪੁਲਿਸ ਨੇ ਉਤਾਰੇ
ਅੰਮ੍ਰਿਤਸਰ : ਪੰਜਾਬ ਵਿੱਚ ਭਾਵੇਂ ਨਸ਼ੇ ਨੂੰ ਕਾਬੂ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜੋ ਨਸ਼ੇ ਕਾਰਨ ਬਰਬਾਦ ਹੋਏ ਪਰਿਵਾਰਾਂ ਦਾ ਦਰਦ ਬਿਆਨ ਕਰਦਿਆਂ ਹਨ। ਅਜਿਹਾ ਹੀ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਦੁਕਾਨਾਂ ਦੇ ਬਾਹਰ 'ਚਿੱਟਾ ਇਥੇ ਵਿਕਦਾ ਹੈ' ਦੇ ਪੋਸਟਰ ਲੱਗੇ ਮਿਲੇ ਹਨ।
ਪੋਸਟਰ ਉਪਰ ਦੁਖੀ ਪਰਿਵਾਰਾਂ ਦਾ ਹਵਾਲਾ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਵਲੋਂ ਇਹ ਪੋਸਟਰ ਉਤਾਰ ਦਿਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਪੋਸਟਰ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਦੁਕਾਨਾਂ ਦੇ ਬਾਹਰ ਲੱਗੇ ਦਿਸੇ ਜਿਸ ਦੀ ਕਿਸੇ ਸਿੰਘ ਵਲੋਂ ਵੀਡੀਓ ਬਣਾ ਕੇ ਸ਼ੇਅਰ ਕੀਤੀ ਗਈ ਸੀ।