
ਜਦੋਂ ਰਾਜਪਾਲ ਦੀ ਨਿਯੁਕਤੀ ਸਵਧਾਨਿਕ ਤੌਰ ‘ਤੇ ਕੇਂਦਰ ਸਰਕਾਰ ਨੇ ਕੀਤੀ ਹੋਈ ਹੈ, ਫਿਰ ਕਿਉਂ ਉਹ ਅਜਿਹੀਆਂ ਗੱਲਾਂ ਕਰਕੇ ਆਪਣੀ ਤੇ ਪਾਰਟੀ ਦੀ ਜੱਗ-ਹਸਾਈ ਕਰ ਰਹੇ ਹਨ
ਚੰਡੀਗੜ੍ਹ - ਭਾਜਪਾ ਦੇ ਕੌਮੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਾਫ਼ ਸ਼ਬਦਾਂ ਵਿੱਚ ਮੁੱਖ ਮੰਤਰੀ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਹੈ ਕਿ ਜਦੋਂ ਰਾਜਪਾਲ ਦੀ ਨਿਯੁਕਤੀ ਸਵਧਾਨਿਕ ਤੌਰ ‘ਤੇ ਕੇਂਦਰ ਸਰਕਾਰ ਨੇ ਕੀਤੀ ਹੋਈ ਹੈ, ਫਿਰ ਕਿਉਂ ਉਹ ਅਜਿਹੀਆਂ ਗੱਲਾਂ ਕਰਕੇ ਆਪਣੀ ਤੇ ਪਾਰਟੀ ਦੀ ਜੱਗ-ਹਸਾਈ ਕਰ ਰਹੇ ਹਨ। ਭਗਵੰਤ ਮਾਨ ਤੇ ਪੰਜਾਬ ਦੇ ਯੂਨੀਵਰਸਿਟੀਆਂ ਦੇ ਵਿਵਾਦ ਤੋਂ ਤਾਂ ਸਾਰੇ ਜਾਣੂ ਹਨ, ਇਨ੍ਹਾਂ ਦੇ ਕਾਰਨ ਕੰਮਾਂ ‘ਤੇ ਕਿੰਨਾਂ ਤੇ ਕਿਵੇਂ ਅਸਰ ਹੋਣਾ ਹੈ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
ਗਰੇਵਾਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਵੀ 100 ਕੰਮ ਹੁੰਦੇ ਨੇ ਜਿਨਾਂ ਦੇ ਨਾ ਹੋਣ ਕਾਰਨ ਪੰਜਾਬ ਦੇ ਲੋਕਾਂ, ਵਿਦਿਆਰਥੀਆਂ ਅਤੇ ਉੱਥੇ ਕੰਮ ਕਰਨ ਵਾਲੇ ਮੁਲਾਜਮਾਂ ਉੱਤੇ ਮਾੜਾ ਅਸਰ ਪੈ ਰਿਹਾ ਹੈ। ਗਰੇਵਾਲ ਨੇ ਕਿਹਾ ਕਿ ਕੇਂਦਰ ਵੱਲੋਂ ਸਾਰੇ ਹੀ ਸੂਬਿਆਂ ਵਿਚ ਰਾਜਪਾਲ ਦੀ ਨਿਯੁ ਕਤੀ ਕੀਤੀ ਹੁੰਦੀ ਹੈ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ। ਕਿਸੇ ਹੋਰ ਸੂਬੇ ਵਿਚ ਕੋਈ ਵਿਵਾਦ ਨਹੀਂ
ਪਰ ਪੰਜਾਬ ‘ਚ ਮਾਨ ਸਰਕਾਰ ਨੇ ਇਸ ਨੂੰ ਵਿਵਾਦ ਬਣਾ ਕੇ ਇਸ ਦਾ ਭਾਂਡਾ ਕੇਂਦਰ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਕੇ ਭਗਵੰਤ ਮਾਨ ਸਿਰਫ਼ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਹੀ ਨੁਕਸਾਨ ਕਰ ਰਹੇ ਹਨ। ਸਰਕਾਰਾਂ ਕਾਨੂੰਨ ਅਨੁਸਾਰ ਹੀ ਚੱਲਦੀਆਂ ਹਨ ਅਜਿਹੀਆਂ ਛੋਟੀਆਂ ਗੱਲਾਂ ਨੂੰ ਮੁੱਦੇ ਬਣਾ ਕੇ ਤੁਸੀਂ ਲੋਕਾਂ ਵਿਚ ਆਪਣੇ ਕੱਦ ਨੂੰ ਬੌਣਾ ਕਰ ਰਹੇ ਹੋ।