
ਪੁਲਿਸ ਨੂੰ ਕਤਲ ਦਾ ਸ਼ੱਕ
ਚੰਡੀਗੜ੍ਹ : ਸੁਖਨਾ ਝੀਲ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ੁੱਕਰਵਾਰ ਦੁਪਹਿਰ ਪੁਲਿਸ ਨੂੰ ਝੀਲ ਦੇ ਪਿਛਲੇ ਪਾਸੇ ਸਥਿਤ ਗਾਰਡਨ ਆਫ ਸਾਈਲੈਂਸ 'ਚ 22 ਸਾਲਾ ਲੜਕੀ ਦੀ ਲਾਸ਼ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ ਸੀ। ਪੁਲਿਸ ਨੇ ਲਾਸ਼ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਲੜਕੀ ਦੇ ਗਲੇ 'ਤੇ ਵੀ ਨਿਸ਼ਾਨ ਪਾਏ ਗਏ ਹਨ, ਪੁਲਿਸ ਨੂੰ ਕਤਲ ਦਾ ਸ਼ੱਕ ਹੈ। ਹਾਲਾਂਕਿ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਨੇ ਉਸ ਦਾ ਕਤਲ ਕੀਤਾ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਬਿਊਟੀ ਪਾਰਲਰ 'ਚ ਕੰਮ ਕਰਦੀ ਸੀ। ਉਹ ਵੀਰਵਾਰ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਨੇੜਲੇ ਚਰਚ ਜਾ ਰਹੀ ਹੈ, ਪਰ ਚੰਡੀਗੜ੍ਹ ਪਹੁੰਚ ਗਈ। ਸ਼ੁੱਕਰਵਾਰ ਦੁਪਹਿਰ ਕਰੀਬ 2.30 ਵਜੇ ਗਾਰਡਨ ਆਫ ਸਾਈਲੈਂਸ ਦੇ ਕੋਲੋਂ ਲੰਘ ਰਹੇ ਇਕ ਰਾਹਗੀਰ ਨੇ ਝਾੜੀਆਂ ਦੇਖੀਆਂ। ਉਸ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉੱਥੇ ਲੜਕੀ ਦੀ ਲਾਸ਼ ਪਈ ਸੀ। ਉਸ ਦੇ ਗਲੇ ਵਿਚ ਚੁੰਨੀ ਬੰਨ੍ਹੀ ਹੋਈ ਸੀ ਅਤੇ ਉਸ ਦੇ ਗਲੇ 'ਤੇ ਵੀ ਨਿਸ਼ਾਨ ਸਨ। ਨੱਕ ਅਤੇ ਮੂੰਹ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ।
ਉਸ ਦੇ ਗਲੇ ਵਿਚ ਚੁੰਨੀ ਬੰਨ੍ਹੀ ਹੋਈ ਸੀ ਅਤੇ ਉਸ ਦੇ ਗਲੇ 'ਤੇ ਵੀ ਨਿਸ਼ਾਨ ਸਨ। ਨੱਕ ਅਤੇ ਮੂੰਹ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ। ਜੀਨਸ 'ਤੇ ਵੀ ਖੂਨ ਦੇ ਧੱਬੇ ਸਨ। ਰਾਹਗੀਰ ਨੇ ਸਭ ਤੋਂ ਪਹਿਲਾਂ ਉਥੇ ਖੜ੍ਹੇ ਇਕ ਚੋਲੇ-ਭਟੂਰੇ ਨੂੰ ਦੱਸਿਆ, ਜਿਸ ਨੇ ਝੀਲ ਚੌਕੀ 'ਤੇ ਸੂਚਨਾ ਦਿੱਤੀ। ਇਸ ਦੇ ਨਾਲ ਹੀ ਲਾਸ਼ ਦੇ ਕੋਲ ਇੱਕ ਬੈਗ ਮਿਲਿਆ, ਜਿਸ ਵਿੱਚ ਇੱਕ ਡਾਇਰੀ ਸੀ। ਡਾਇਰੀ ਵਿੱਚ ਪਰਿਵਾਰਕ ਮੈਂਬਰਾਂ ਦੇ ਫ਼ੋਨ ਨੰਬਰ ਸਨ। ਪੁਲਿਸ ਨੇ ਉਸ ਨੰਬਰ ’ਤੇ ਫੋਨ ਕਰਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ।