ਮੋਹਾਲੀ ਦੇ ਪਿੰਡ ਝੰਜੇੜੀ ਵਿਖੇ ਵਾਪਰੇ ਸੜਕ ਹਾਦਸੇ 'ਚ ਦੋ ਔਰਤਾਂ ਤੇ ਇੱਕ 10 ਸਾਲਾਂ ਦੇ ਲੜਕੇ ਦੀ ਮੌਤ
Published : Oct 29, 2022, 7:13 pm IST
Updated : Oct 29, 2022, 7:13 pm IST
SHARE ARTICLE
 Two women and a 10-year-old boy died in a road accident at Jhanjedi village in Mohali.
Two women and a 10-year-old boy died in a road accident at Jhanjedi village in Mohali.

ਲਾਂਡਰਾਂ ਨੇੜਲੇ ਪਿੰਡ ਝੰਜੇੜੀ 'ਚ ਭਿਆਨਕ ਸੜਕ ਹਾਦਸਾ  3 ਜਣਿਆਂ ਦੀ ਮੌਤ ਬਣ ਕੇ ਆਈ ਗੱਡੀ ਮੌਕੇ ਤੋਂ ਫ਼ਰਾਰ 

 

ਮੋਹਾਲੀ - ਲਾਂਡਰਾਂ ਨੇੜਲੇ ਪਿੰਡ ਝੰਜੇੜੀ ਵਿਖੇ ਅੱਜ ਸਵੇਰੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਵੱਲੋਂ ਟੱਕਰ ਮਾਰਨ ਨਾਲ ਦੋ ਨੌਜਵਾਨਾਂ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਕਰੀਬ 12:30 ਵਜੇ, ਸੜਕ ਕਿਨਾਰੇ ਖਾਣ-ਪੀਣ ਦਾ ਕੰਮ-ਕਾਰ ਕਰਨ ਵਾਲੇ ਇੱਕ ਵਿਅਕਤੀ ਨੇ ਕਿਸੇ ਵਾਹਨ ਦੇ ਕਿਸੇ ਚੀਜ਼ ਨਾਲ ਜ਼ੋਰ ਨਾਲ ਟਕਰਾਉਣ ਦੀ ਉੱਚੀ ਅਵਾਜ਼ ਸੁਣੀ। ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਸੜਕ 'ਤੇ ਪੀੜਤਾਂ ਨੂੰ ਸੜਕਾਂ 'ਤੇ ਪਏ ਅਤੇ ਵਾਹਨ ਨੂੰ ਮੌਕੇ ਤੋਂ ਭੱਜਦੇ ਦੇਖਿਆ। ਪੁਲਿਸ ਨੇ ਦੱਸਿਆ ਕਿ ਇੱਕ ਔਰਤ ਸੜਕ ਦੇ ਇੱਕ ਪਾਸੇ ਡਿੱਗ ਗਈ, ਜਦਕਿ ਦੂਜੀ ਔਰਤ ਅਤੇ ਇੱਕ 10 ਸਾਲ ਦਾ ਬੱਚਾ ਸੜਕ ਦੇ ਦੂਜੇ ਪਾਸੇ ਡਿੱਗ ਗਏ। ਇਸ ਸੜਕ 'ਤੇ ਭਾਰੀ ਆਵਾਜਾਈ ਰਹਿੰਦੀ ਹੈ, ਅਤੇ ਇੱਥੇ ਅਕਸਰ ਤੇਜ਼ ਰਫ਼ਤਾਰ ਵਾਹਨ ਦਿਖਾਈ ਦਿੰਦੇ ਹਨ। 

ਮਜਾਤ ਦੇ ਐਸ.ਐਚ.ਓ. ਕਮਲ ਤਨੇਜਾ ਨੇ ਕਿਹਾ, "ਸ਼ੁਰੂਆਤੀ ਜਾਂਚ ਵਿੱਚ, ਇਹ ਹਿੱਟ ਐਂਡ ਰਨ (ਟੱਕਰ ਮਾਰ ਕੇ ਭੱਜ ਜਾਣ) ਦਾ ਮਾਮਲਾ ਲੱਗਦਾ ਹੈ। ਸੜਕ 'ਤੇ ਖ਼ੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ, ਅਤੇ ਸੜਕ 'ਤੇ ਖ਼ੂਨ ਦੇ ਨਿਸ਼ਾਨ ਵੀ ਮੌਜੂਦ ਹਨ। ਅਸੀਂ ਮੌਕੇ 'ਤੇ ਹਾਜ਼ਰ ਲੋਕਾਂ ਤੋਂ ਪੁੱਛਗਿੱਛ ਕੀਤੀ, ਪਰ ਪੀੜਤਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ।  ਪੁਲਿਸ ਇਲਾਕੇ ਦੀ ਸੀ.ਸੀ.ਟੀ.ਵੀ. ਫ਼ੂਟੇਜ ਨੂੰ ਖੰਗਾਲ ਰਹੀ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ ਹੇਠ ਲੈ ਕੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੇ ਮੁਰਦਾਘਰ ਵਿੱਚ ਭੇਜ ਦਿੱਤੀਆਂ ਹਨ।

SHARE ARTICLE

ਏਜੰਸੀ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement