ਕੇਂਦਰੀ ਰਾਜ ਮੰਤਰੀ ਅਜੇ ਭੱਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ 
Published : Oct 29, 2022, 11:55 am IST
Updated : Oct 29, 2022, 12:05 pm IST
SHARE ARTICLE
Union Minister of State Ajay Bhatt paid obeisance at Sachkhand Sri Harmandir Sahib
Union Minister of State Ajay Bhatt paid obeisance at Sachkhand Sri Harmandir Sahib

ਕਿਹਾ-ਵਿਸ਼ਵ ਭਰ ਦੀ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਮਿਲੀ ਅਲੌਕਿਕ ਸ਼ਾਂਤੀ 

ਕੇਂਦਰ ਸਰਕਾਰ ਕਰ ਰਹੀ ਜਨਤਾ ਦੇ ਹੱਕ ਵਿਚ ਹਰ ਸੰਭਵ ਵਸੀਲਾ, ਸਰਹੱਦ 'ਤੇ ਆਉਣ ਵਾਲੇ ਨਸ਼ੇ ਅਤੇ ਸੁਰੱਖਿਆ ਲਈ ਸੂਬਾ ਸਰਕਾਰ ਹਰ ਸੰਭਵ ਯਤਨ ਕਰ ਰਹੀ - ਅਜੇ ਭੱਟ 
ਕਿਹਾ- ਨੋਟਾਂ ਤੇ ਤਸਵੀਰਾਂ ਲਗਾਉਣਾ ਆਰ.ਬੀ.ਆਈ. ਦੀ ਡਿਉਟੀ, ਕੇਜਰੀਵਾਲ ਦੇ ਕਹਿਣ 'ਤੇ ਨਹੀਂ ਬਦਲੀਆਂ ਜਾਣੀਆਂ ਤਸਵੀਰਾਂ 
ਅੰਮ੍ਰਿਤਸਰ :
ਕੇਦਰੀ ਰਾਜ ਮੰਤਰੀ ਡਿਫੈਂਸ ਅਤੇ ਟੂਰਿਜ਼ਮ ਅਜੇ ਭੱਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਨ੍ਹਾਂ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਭਿੰਨੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਕੇਂਦਰੀ ਰੱਖਿਆ ਅਤੇ ਟੂਰਿਜ਼ਮ ਮੰਤਰੀ ਅਜੇ ਭੱਟ ਨੇ ਦਸਿਆ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਆਪਣੇ ਆਪ ਨੂੰ ਬਹੁਤਵਡਭਾਗੀ ਸਮਝਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਜਿਸ ਦੀ ਸਰਹੱਦੀ ਇਲਾਕਿਆਂ ਵਿਚ ਹੋ ਰਹੀ ਨਸ਼ੇ ਅਤੇ ਵਿਸਫੋਟਕ ਸਮੱਗਰੀ ਪ੍ਰਤੀ ਕੇਂਦਰ ਸਰਕਾਰ ਪੁਖਤਾ ਪ੍ਰਬੰਧ ਕਰ ਰਹੀ ਹੈ ਪਰ ਸੂਬਾ ਸਰਕਾਰਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਤੌਰ 'ਤੇ ਇਨ੍ਹਾਂ ਮੁੱਦਿਆਂ ਦਾ ਧਿਆਨ ਰੱਖਣ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵਲੋਂ ਚੋਣਾਂ ਮੌਕੇ ਹਿੰਦੂ ਦੇਵੀ ਦੇਵਤਿਆਂ ਦੀਆ ਤਸਵੀਰਾਂ ਜੋ ਕਿ ਨੋਟਾਂ 'ਤੇ ਲਗਾਉਣ ਦੀ ਗੱਲ ਕੀਤੀ ਗਈ ਹੈ ਉਹ ਸਰਾਸਰ ਰਾਜਨੀਤਿਕ ਸੰਟਟ ਹੈ ਜਿਸ ਦੇ ਚਲਦੇ ਨੋਟਾਂ 'ਤੇ ਕੋਈ ਤਸਵੀਰ ਲਗਾਉਣਾ ਆਰ ਬੀ ਆਈ ਦਾ ਕੰਮ ਹੈ ਜਿਸ ਸੰਬਧੀ ਕੇਜਰੀਵਾਲ ਸਿਰਫ ਕਹਿ ਸਕਦੇ ਹਨ ਬਦਲ ਨਹੀਂ ਸਕਦੇ। ਕੇਂਦਰੀ ਕੰਟਰੀ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਮੁੱਦੇ 'ਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿਚ ਕਾਰਜਸ਼ੀਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement