ਅੰਮ੍ਰਿਤਸਰ ਪੁਲਿਸ ਨੇ ਚੱਲਦੇ ਜੂਏ 'ਚ ਮਾਰਿਆ ਛਾਪਾ, 41.76 ਲੱਖ ਕੈਸ਼ ਕੀਤਾ ਬਰਾਮਦ

By : GAGANDEEP

Published : Oct 29, 2023, 5:35 pm IST
Updated : Oct 29, 2023, 5:35 pm IST
SHARE ARTICLE
photo
photo

Amritsar police raided a gambling house: 21 ਲੋਕਾਂ ਨੂੰ ਵੀ ਕੀਤਾ ਗ੍ਰਿਫ਼ਤਾਰ

Amritsar police raided a gambling house: ਅੰਮ੍ਰਿਤਸਰ ਪੁਲਿਸ ਨੇ ਦੀਵਾਲੀ ਤੋਂ ਪਹਿਲਾਂ ਸੱਟੇਬਾਜ਼ਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿਤਾ ਹੈ। ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਫਾਰਮ ਹਾਊਸ 'ਤੇ ਛਾਪੇਮਾਰੀ ਕਰਦੇ ਹੋਏ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਨੋਟ ਗਿਣਨ ਵਾਲੀ ਮਸ਼ੀਨ ਅਤੇ 41.76 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: Sri Harmandir Sahib Flower decoration : ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ’ਚ ਕੀਤੀ ਫੁੱਲਾਂ ਦੀ ਸਜਾਵਟ

ਇੰਸਪੈਕਟਰ ਅਮੋਲਕਦੀਪ ਸਿੰਘ ਨੇ ਦਸਿਆ ਕਿ ਸੀ.ਆਈ.ਏ ਸਟਾਫ-1 ਅਤੇ ਇੰਸਪੈਕਟਰ ਸੁਖਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਆਰਬੀ ਅਸਟੇਟ ਲੋਹਾਰਕਾ ਰੋਡ 'ਤੇ ਬਣੇ ਇਕ ਫਾਰਮ ਹਾਊਸ 'ਚ ਸੱਟੇਬਾਜ਼ੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਪੇਮਾਰੀ ਕੀਤੀ ਤਾਂ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਜਾਂਚ ਕਰਨ 'ਤੇ ਮੌਕੇ ਤੋਂ 156 ਤਾਸ਼, ਕੈਸ਼ ਕਾਊਂਟਿੰਗ ਮਸ਼ੀਨ ਅਤੇ 41 ਲੱਖ 76 ਹਜ਼ਾਰ ਰੁਪਏ ਬਰਾਮਦ ਹੋਏ।

ਇਹ ਵੀ ਪੜ੍ਹੋ: Jalandhar wine shop: ਜਲੰਧਰ 'ਚ ਵਾਈਨ ਸ਼ਾਪ 'ਚ 1.37 ਲੱਖ ਰੁਪਏ ਦੀ ਹੋਈ ਲੁੱਟ, CCTV 'ਚ ਕੈਦ ਹੋਈ ਘਟਨਾ 

ਫੜੇ ਗਏ ਦੋਸ਼ੀਆਂ ਦੀ ਪਛਾਣ ਵਿਜੇ ਹਾਂਡਾ, ਸ਼ਿਵਮ ਅਰੋੜਾ, ਸੁਹੇਲ, ਸਾਹਿਲ, ਲਵਿਸ਼, ਅਮਿਤ, ਸੁਨੀਲ, ਅਮਿਤ ਬਜਾਜ, ਅਜੇ ਕੁਮਾਰ, ਹਰਜੋਤ ਸਿੰਘ, ਗੌਰਵ ਅਗਰਵਾਲ, ਸੰਨੀ, ਰਿਸ਼ੀ ਕੁਮਾਰ, ਅਮਿਤ ਅਗਰਵਾਲ, ਜੱਗਾ ਸਿੰਘ, ਗਗਨਦੀਪ ਸਿੰਘ, ਵਰਿੰਦਰਾ ਸਿੰਘ, ਸ਼ੇਰ ਸਿੰਘ, ਸੰਜੀਵ ਕੁਮਾਰ, ਰਾਹੁਲ ਕਾਂਡਾ, ਨਿਤਿਨ ਚੋਪੜਾ ਵਜੋਂ ਹੋਈ ਹੈ। ਮੁਲਜ਼ਮ ਤਰਨਤਾਰਨ, ਲੁਧਿਆਣਾ, ਅੰਮ੍ਰਿਤਸਰ, ਬਟਾਲਾ ਦੇ ਵਸਨੀਕ ਹਨ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement