
7 ਨਵੰਬਰ ਨੂੰ ਹੋਵੇਗਾ ਵਿਆਹ
Meet Hayer Engagement Today - ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਮੇਰਠ ਵਿੱਚ ਅੱਜ ਮੰਗਣੀ ਕਰਵਾਉਣਗੇ। ਮੀਤ ਹੇਅਰ ਮੇਰਠ ਦੀ ਧੀ ਡਾ. ਗੁਰਵੀਨ ਕੌਰ ਨਾਲ ਨਵੰਬਰ ਦੇ ਪਹਿਲੇ ਹਫ਼ਤੇ ਵਿਆਹ ਦੇ ਬੰਧਨ 'ਚ ਬੱਝਣਗੇ ਪਰ ਇਸ ਤੋਂ ਪਹਿਲਾਂ ਅੱਜ ਮੇਰਠ 'ਚ ਸ਼ਾਮ ਨੂੰ ਰਿੰਗ ਸੈਰੇਮਨੀ ਹੋਵੇਗੀ।
ਇਸ ਤੋਂ ਬਾਅਦ ਵਿਆਹ ਤੋਂ ਅਗਲੇ ਦਿਨ 8 ਨਵੰਬਰ ਨੂੰ ਰਿਸੈਪਸ਼ਨ ਹੋਵੇਗੀ। ਮੇਰਠ ਦੇ ਹੋਟਲ ਗੋਡਵਿਨ 'ਚ ਹੋਣ ਵਾਲੇ ਮੰਗਣੀ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਦੱਸ ਦਈਏ ਕਿ ਗੁਰਮੀਤ ਸਿੰਘ ਦੀ ਹੋਣ ਵਾਲੀ ਮੰਗੇਤਰ ਡਾ. ਗੁਰਵੀਨ ਕੌਰ ਮੇਦਾਂਤਾ ਵਿਚ ਰੇਡੀਓਲੌਜਿਸਟ ਹਨ ਤੇ ਮੇਰਠ ਗੌਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਵੱਡੀ ਬੇਟੀ ਹੈ। ਮੇਰਠ 'ਚ ਮੰਗਣੀ ਸਮਾਰੋਹ 'ਚ ਲਾੜਾ-ਲਾੜੀ ਦੇ ਬਹੁਤ ਹੀ ਕਰੀਬੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।
Meet Hayer, Dr Gurveen Kaur
ਡਾ. ਗੁਰਵੀਨ ਅਤੇ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ 7 ਨਵੰਬਰ ਨੂੰ ਫੋਰੈਸਟ ਹਿੱਲ, ਚੰਡੀਗੜ੍ਹ ਵਿਚ ਹੋਵੇਗਾ। ਇਸ ਤੋਂ ਬਾਅਦ 8 ਨਵੰਬਰ ਨੂੰ ਰਿਸੈਪਸ਼ਨ ਹੋਵੇਗੀ। ਡਾ. ਗੁਰਵੀਨ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਸੋਫੀਆ ਗਰਲਜ਼ ਸਕੂਲ ਮੇਰਠ ਤੋਂ ਕੀਤੀ। ਉਸ ਨੇ ਸੁਭਾਰਤੀ ਯੂਨੀਵਰਸਿਟੀ ਤੋਂ ਐਮ.ਬੀ.ਬੀ.ਐਸ., ਐਮ.ਡੀ. ਹੁਣ ਮੇਦਾਂਤਾ ਵਿੱਚ ਇੱਕ ਰੇਡੀਓਲੋਜਿਸਟ ਹਨ। ਬਾਜਵਾ ਪਰਿਵਾਰ 'ਚ ਇਹ ਪਹਿਲਾ ਵਿਆਹ ਹੈ।
ਦੱਸ ਦਈਏ ਕਿ ਮੀਤ ਹੇਅਰ ਦੀ ਮਹਿੰਦੀ ਅਤੇ ਜਾਗੋ 4 ਨਵੰਬਰ ਨੂੰ ਹੈ ਤੇ 7 ਨਵੰਬਰ ਦਾ ਵਿਆਹ ਹੈ। ਮੰਤਰੀ ਦੇ ਵਿਆਹ ਵਾਲੇ ਦਿਨ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵਿਆਹ 'ਚ ਰੰਗ ਬੰਨਣਗੇ। ਵਿਆਹ ਚੰਡੀਗੜ੍ਹ ਦੇ Forest Hill ਵਿਚ ਹੋਵੇਗਾ ਅਤੇ 8 ਤਰੀਕ ਨੂੰ ਰਿਸੈਪਸ਼ਨ ਹੋਵੇਗੀ। ਦੱਸ ਦਈਏ ਕਿ ਵਿਆਹ ਤੋਂ ਬਾਅਦ ਦੋ ਰਿਸੈਪਸ਼ਨ ਹੋਣਗੀਆਂ ਇਕ 8 ਤਾਰੀਕ ਅਤੇ ਇਕ 11 ਨਵੰਬਰ ਨੂੰ ਤੇ 11 ਨਵੰਬਰ ਨੂੰ ਰਿਸੈਪਸ਼ਨ ਵਿਚ ਰਣਜੀਤ ਬਾਵਾ ਰੰਗ ਬੰਨਣਗੇ।
(For more news apart from Meet Hayer and Dr Gurveen Kaur Engagement news, stay tuned to Rozana Spokesman)