
Son Committed Suicide for Land : ਪੁਲਿਸ ਨੇ ਵਿਅਕਤੀ ਦੇ ਪਿਤਾ ਖ਼ਿਲਾਫ ਮਾਮਲਾ ਕੀਤਾ ਦਰਜ
Son Committed Suicide for Land : ਮੱਖੂ ਰੋਡ ਜ਼ੀਰਾ ਵਿਖੇ ਵਿਅਕਤੀ ਨੂੰ ਜ਼ਮੀਨ ’ਚੋਂ ਹਿੱਸਾ ਨਾ ਮਿਲਣ ’ਤੇ ਉਸ ਨੇ ਦਰੱਖਤ ਨਾਲ ਰੱਸਾ ਪਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਪੁਲਿਸ ਨੇ ਵਿਅਕਤੀ ਦੇ ਪਿਤਾ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ:Pregnant women Health News: ਗਰਭਵਤੀ ਔਰਤਾਂ ਤਰਬੂਜ਼ ਖਾ ਸਕਦੀਆਂ ਹਨ ਜਾਂ ਨਹੀਂ? ਆਉ ਜਾਣਦੇ ਹਾਂ
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਬਲਵਿੰਦਰ ਕੌਰ ਪਤਨੀ ਸਵ. ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਸਹੁਰੇ ਮੁਖਤਿਆਰ ਸਿੰਘ ਪੁੱਤਰ ਸੁਲੱਖਣ ਸਿੰਘ ਵਲੋਂ ਘਰੇਲੂ ਵੰਡ ਕਰਕੇ ਉਸ ਦੇ ਪਤੀ ਗੁਰਚਰਨ ਸਿੰਘ ਨੂੰ ਕੋਈ ਹਿੱਸਾ ਨਹੀਂ ਦਿੱਤਾ, ਜਿਸ ਕਰ ਕੇ ਉਸ ਦਾ ਪਤੀ ਗੁਰਚਰਨ ਸਿੰਘ ਪ੍ਰੇਸ਼ਾਨ ਰਹਿਣ ਲੱਗਾ ਤੇ ਜ਼ਮੀਨ ਘਰ ’ਚ ਦਰਖੱਤ ਨਾਲ ਰੱਸਾ ਪਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ:Pregnant women Health News: ਗਰਭਵਤੀ ਔਰਤਾਂ ਤਰਬੂਜ਼ ਖਾ ਸਕਦੀਆਂ ਹਨ ਜਾਂ ਨਹੀਂ? ਆਉ ਜਾਣਦੇ ਹਾਂ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਤਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮ੍ਰਿਤਕ ਦੇ ਪਿਤਾ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।