ਕੈਪਟਨ ਅਮਰਿੰਦਰ ਦੇ ਬਰੀ ਹੋਣ ਤੋਂ ਪਹਿਲਾਂ ਸੁਮੇਧ ਸੈਣੀ ਨੇ ਫਸਾਇਆ ਪੇਚ
Published : Nov 29, 2018, 3:12 pm IST
Updated : Nov 29, 2018, 3:13 pm IST
SHARE ARTICLE
ਸੁਮੇਧ ਸੈਣੀ
ਸੁਮੇਧ ਸੈਣੀ

ਲੁਧਿਆਣਾ ਸਿਟੀ ਸੈਂਟਰ ਮਾਮਲੇ ਵਿਚ ਉਸ ਵੇਲੇ ਇਕ ਨਵਾਂ ਮੋੜ ਆ ਗਿਆ, ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਜ਼ਿਲ੍ਹਾ ਤੇ ਸੈਸ਼ਨ...

ਚੰਡੀਗੜ੍ਹ (ਭਾਸ਼ਾ) : ਲੁਧਿਆਣਾ ਸਿਟੀ ਸੈਂਟਰ ਮਾਮਲੇ ਵਿਚ ਉਸ ਵੇਲੇ ਇਕ ਨਵਾਂ ਮੋੜ ਆ ਗਿਆ, ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਸਾਹਮਣੇ ਅਪਣਾ ਬਿਆਨ ਦਿੰਦੇ ਹੋਏ ਇਹ ਆਖ ਦਿਤਾ ਕਿ ਮੁਲਜ਼ਮਾਂ ਵਿਰੁੱਧ ਇਹ ਮਾਮਲਾ ਰੱਦ ਕਰਨ ਦੇ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਗੱਲ ਨੂੰ ਜ਼ਰੂਰ ਸੁਣਿਆ ਜਾਵੇ। ਸੈਣੀ ਦਾ ਕਹਿਣੈ ਕਿ ਇਸ ਮਾਮਲੇ ਦੇ ਮੁਲਜ਼ਮ ਵੱਡੀਆਂ ਤੋਪਾਂ ਹਨ ਤੇ ਸਾਰੇ ਹੀ ਪੈਸੇ ਤੇ ਅਸਰ-ਰਸੂਖ਼ ਵਾਲੇ ਹਨ। ਇਸ ਲਈ ਉਹ ਅਦਾਲਤ ਦੇ ਸਾਹਮਣੇ ਇਕ ਸੀਲਬੰਦ ਲਿਫ਼ਾਫ਼ੇ ਵਿਚ ਬਹੁਤ ਹੀ ਅਹਿਮ ਸਮੱਗਰੀ ਪੇਸ਼ ਕਰਨੀ ਚਾਹੁੰਦੇ ਹਨ।

ਰਣਇੰਦਰ ਸਿੰਘਰਣਇੰਦਰ ਸਿੰਘ

ਜੋ ਇਸ ਮਾਮਲੇ ਦੀ ਨਿਆਂਪੂਰਨ ਜਾਂਚ ਲਈ ਬਹੁਤ ਜ਼ਰੂਰੀ ਹੈ, ਅਤੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿਤੀ ਜਾਵੇ। ਇਸ ਤੋਂ ਇਲਾਵਾ ਸੈਣੀ ਨੇ ਅਪਣੀ ਅਰਜ਼ੀ ਵਿਚ ਇਹ ਵੀ ਦਲੀਲ ਦਿਤੀ ਹੈ ਕਿ  ਅਦਾਲਤ ਸਾਹਮਣੇ ਜਦੋਂ ਦੋਸ਼-ਪੱਤਰ ਆਇਦ ਕੀਤੇ ਗਏ ਸਨ, ਉਦੋਂ ਉਹ ਵਿਜੀਲੈਂਸ ਬਿਊਰੋ ਦੇ ਮੁਖੀ ਸਨ। ਉਨ੍ਹਾਂ ਇਸ ਮਾਮਲੇ ਨੂੰ ਰੱਦ ਕਰਨ ਦੀ ਰਿਪੋਰਟ ਨੂੰ ਆਪਾ-ਵਿਰੋਧੀ ਦੱਸਿਆ ਅਤੇ ਇਸ ਵਿਚ ਕੁਝ ਬੇਲੋੜੀ ਦੇਰੀ ਲੱਗਣ ਦੀ ਗੱਲ ਵੀ ਆਖੀ ਹੈ। ਦਸ ਦਈਏ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਮੁੱਖ ਮੁਲਜ਼ਮ ਹਨ।

ਕੈਪਟਨ ਅਮਰਿੰਦਰ ਸਿੰਘਕੈਪਟਨ ਅਮਰਿੰਦਰ ਸਿੰਘ

ਜਿਨ੍ਹਾਂ 'ਤੇ ਸਰਕਾਰ ਨੂੰ ਵੱਡਾ ਮਾਲੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹਨ। ਇਹ ਮਾਮਲਾ ਲੁਧਿਆਣਾ ਸਿਟੀ ਸੈਂਟਰ ਨੂੰ ਕੰਟਰੈਕਟ ਆਧਾਰ 'ਤੇ ਦਿੱਲੀ ਦੀ ਇਕ ਨਿਰਮਾਣ ਫ਼ਰਮ ਹਵਾਲੇ ਕਰਨ ਨਾਲ ਸਬੰਧਤ ਹੈ। ਹੁਣ ਜਦੋਂ ਅਦਾਲਤ ਵਿਚ ਇਸ ਮਾਮਲੇ ਨੂੰ ਰੱਦ ਕਰਨ ਸਬੰਧੀ ਫ਼ੈਸਲਾ ਦੇਣ ਦੀ ਤਿਆਰੀ ਵਿਚ ਸੀ ਤਾਂ ਸੁਮੇਧ ਸੈਣੀ ਨੇ ਅਪਣਾ ਪੇਚ ਫਸਾ ਦਿਤਾ ਹੈ। ਜਿਸ ਨਾਲ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਫਿਲਹਾਲ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਤੈਅ ਕੀਤੀ ਹੈ, 7 ਦਸੰਬਰ ਨੂੰ ਹੀ ਪਤਾ ਚੱਲੇਗਾ ਕਿ ਸੁਮੇਧ ਸੈਣੀ ਅਦਾਲਤ ਸਾਹਮਣੇ ਕਿਹੜੀ ਅਹਿਮ ਸਮੱਗਰੀ ਪੇਸ਼ ਕਰਦੇ ਹਨ?

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement