
ਨਗਰ ਨਿਗਮ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਹੁੰਦਿਆਂ ਹੀ ਇਲਾਕੇ 'ਚ ਚੋਣ ਸਰਗਰਮੀਆਂ ਤੇਜ਼
ਐਸ.ਏ.ਐਸ.ਨਗਰ, 28 ਨਵੰਬਰ (ਸੰਨੀ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਨਗਰ ਨਿਗਮ 'ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈਕੇ 13 ਫ਼ਰਵਰੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਹੁਣ ਚੋਣਾਂ ਲਈ ਰਾਸਤਾ ਸਾਫ਼ ਹੋ ਗਿਆ ਹੈ ਅਤੇ ਚੋਣ ਕਮੇਟੀ ਜਲਦ ਹੀ ਚੋਣਾ ਦੀ ਤਾਰੀਖ ਦਾ ਐਲਾਨ ਕਰ ਸਕਦਾ ਹੈ। ਉੱਥੇ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਚੋਣ ਸਰਗਰਮਿਆਂ ਤੇਜ ਹੋ ਗਈਆਂ ਹਨ ਅਤੇ ਸਰਕਾਰ ਦੇ ਵਿਕਾਸ ਕਾਰਜ਼ਾਂ ਨੇ ਵੀ ਰਫਤਾਰ ਫੜ ਲਈ ਹੈ। ਮੁਹਾਲੀ ਸ਼ਹਿਰ 'ਚ ਚੋਣਾਂ ਦੀ ਆਹਟ ਨਾਲ ਹੀ ਸਰਕਾਰ ਨੇ ਵਿਕਾਸ ਕਾਰਜ ਵਿੱਚ ਤੇਜੀ ਲਿਆ ਦਿਤੀ ਹੈ। ਸ਼ਨਿਚਰਵਾਰ ਨੂੰ ਪੰਜਾਬ ਦੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ 'ਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਮਾਰਕੀਟ ਦਾ ਦੌਰਾ ਕਰ ਲੋਕਾਂ ਦੀ ਸਮੱਸਿਆਵਾਂ ਵੀ ਸੁਣੀਆਂ । ਸਿੱਧੂ ਨੇ ਕਿਹਾ ਕਿ ਮੁਹਾਲੀ ਸ਼ਹਿਰ ਦੀ ਸੁੰਦਰਤਾਂ ਵਧਾਉਣ ਲਈ ਮਾਰਕਿਟ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ ਅਤੇ 3 ਕਰੋੜ 55 ਲੱਖ ਰੁਪਏ ਮਾਰਕਿਟ ਦੀ ਡਵੈਲਪਮੈਂਟ 'ਤੇ ਖਰਜ ਕੀਤੇ ਜਾ ਰਹੇ ਹਨ, ਜਦੋਂਕਿ 1 ਕਰੋੜ ਦੀ ਰਾਸ਼ੀ ਸਿਰਫ ਫੇਜ਼-9 ਦੀ ਮਾਰਕਿਟ ਦੀ ਸੁੰਦਰਤਾ ਉੱਤੇ ਖਰਚ ਕੀਤਾ ਜਾਣਾ ਹੈ। ਮਾਰਕਿਟ 'ਚ ਮਾਰਬਲ ਲਾਉਣ , ਗ੍ਰਿਲ ਨੂੰ ਠੀਕ ਕਰਾਉਣ ਅਤੇ ਪ੍ਰੀ-ਮਿਕਸ ਪਾਉਣ ਵਰਗੇ ਕੰਮ ਕੀਤੇ ਜਾਣਗੇ। ਪੰਜਾਬ ਸਰਕਾਰ ਨੇ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੁਹਾਲੀ ਦੇ ਅਧੀਨ ਨਰਸਿੰਗ ਅਤੇ ਫਾਰਮੇਸੀ ਕਾਲੇਜ ਖੋਲ੍ਹਣ ਦੀ ਮੰਜੂਰੀ ਦੇ ਦਿੱਤੀ ਹੈ। ਸੇਤਰ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਵੇਂ ਕਾਲਜਾਂ 'ਚ ਅਗਲੇ ਸੈਸ਼ਨ ਤੋਂ ਬੀਐਸਸੀ ਨਰਸਿੰਗ ਅਤੇ ਫਾਰਮੇਸੀ ਦੇ ਕੋਰਸ ਸ਼ੁਰੂ ਕੀਤੇ ਜਾਣਗੇ। ਜੇਕਰ ਸਬੰਧਿਤ ਕਾਲਜ ਵਿੱਚ ਜਮੀਨ ਦੀ ਕਮੀ ਹੋਈ ਤਾਂ ਸੰਸਥਾ ਨੂੰ ਜਮੀਨ ਮੁਫਤ ਕਰਵਾਈ ਜਾਏਗੀ।
ਇਨ੍ਹਾਂ ਮਾਰਕੀਟਾਂ 'ਚ ਲਗੇਗਾ ਪੈਸਾ : ਸਿੱਧੂ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਮਾਰਕੀਟਾਂ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਫੇਜ਼ -9 ਦੀ ਮਾਰਕੀਟ ਦੇ ਨਵੀਨੀਕਰਣ ਦੇ ਕੰਮ ਤੇ 101 ਲੱਖ 08 ਹਜ਼ਾਰ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ। ਬੱਚਿਆਂ ਲਈ ਵੱਖ ਵੱਖ ਪਾਰਕਾਂ ਵਿੱਚ ਖੇਡ ਮੈਦਾਨ ਉਸਾਰਨ ਲਈ 204 ਲੱਖ 70 ਹਜ਼ਾਰ ਰੁਪਏ ਅਤੇ ਸੈਕਟਰ -71 ਚ 49 ਲੱਖ 50 ਹਜ਼ਾਰ ਰੁਪਏ ਸੜਕਾਂ ਦੀ ਰੀਕਾਰਪੈਟਿੰਗ ਤੇ ਖਰਚ ਕੀਤੇ ਜਾ ਰਹੇ ਹਨ।
ਸਿੱਧੂ ਨੇ ਵੱਖ ਵੱਖ ਪਾਰਕਾਂ ਵਿੱਚ ਉਸਾਰੇ ਜਾਣ ਵਾਲੇ ਖੇਡ ਮੈਦਾਨਾਂ ਬਾਰੇ ਵਿਸਥਾਰ ਚ ਜਾਣਕਾਰੀ ਦਿੰਦਿਆਂ ਦੱਸਿਆ ਕਿ 75 ਲੱਖ 84 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਲਾ ਮਾਰਕੀਟ ਫੇਜ਼-6, ਪੀਰ ਬਾਬਾ ਪਾਰਕ ਫੇਜ਼-1 ਅਤੇ ਫੇਜ਼-2 ਦੀ ਪਾਰਕ ਚ ਵਾਲੀਬਾਲ ਕੋਰਟ, ਲਾਅਨ ਟੈਨਿਸ ਕੋਰਟ, ਬਾਸਕਟਬਾਲ ਕੋਰਟ, ਬਡਮਿੰਟਨ ਕੋਰਟ , 26 ਲੱਖ 22 ਹਜ਼ਾਰ ਰੁਪਏ ਦੀ ਲਾਗਤ ਨਾਲ ਐਸ.ਸੀ.ਐਲ ਸੋਸਾਇਟੀ ਸੈਕਟਰ-70, ਅਤੇ ਸੈਕਟਰ -71 ਦੀਆਂ ਚਾਰ ਪਾਰਕਾਂ ਵਿੱਚ ਵਾਲੀਬਾਲ ਕੋਰਟ, ਬਡਮਿੰਟਨ ਕੋਰਟ, 41 ਲੱਖ 18 ਹਜ਼ਾਰ ਰੁਪਏ ਦੀ ਲਾਗਤ ਨਾਲ ਲੇਸਰ ਵੈਲੀ ਫੇਜ਼-9, ਰੋਜ਼ ਗਾਰਡਨ ਫੇਜ਼ 3ਬੀ1 ਅਤੇ ਸੈਕਟਰ 74 ਵਿਖੇ ਵਾਲੀਬਾਲ ਕੋਰਟ, ਬਾਸਕਟਬਾਲ ਕੋਰਟ, 61 ਲੱਖ 46 ਹਜ਼ਾਰ ਰੁਪਏ ਦੀ ਲਾਗਤ ਨਾਲ ਫੇਜ਼-10 ਅਤੇ ਫੇਜ਼-11 ਦੀ ਪਾਰਕ ਵਿੱਚ ਵਾਲੀਬਾਲ ਕੋਰਟ , ਬਾਸਕਟਬਾਲ ਕੋਰਟ, ਬਡਮਿੰਟਨ ਕੋਰਟ ਦੀ ਉਸਾਰੀ ਕੀਤੀ ਜਾਵੇਗੀ।
ਬੀਤੇ ਦਿਨੀਂ ਗਮਾਡਾ ਚੋਂ 25 ਕਰੋੜ ਰੁਪਏ ਨਗਰ ਨਿਗਮ ਨੂੰ ਸੌਂਪੇ : ਸਿੱਧੂ ਨੇ ਕਿਹਾ ਕਿ ਪਾਰਕਾਂ ਵਿੱਚ ਬਣਨ ਵਾਲੇ ਖੇਡ ਮੈਦਾਨਾਂ 'ਚ ਬੱਚੇ ਬੇਖੌਫ ਹੋਕੇ ਖੇਡ ਸਕਣਗੇ। ਇਹ ਖੇਡ ਮੈਦਾਨ ਬਣਨ ਨਾਲ ਪਾਰਕਾਂ ਵਿੱਚ ਸੈਰ ਕਰਦਿਆਂ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ । ਪਹਿਲਾਂ ਆਮ ਤੌਰ ਤੇ ਬੱਚਿਆਂ ਦੇ ਪਾਰਕਾਂ ਵਿੱਚ ਖੇਡਣ ਤੇ ਝਗੜਿਆਂ ਦੀ ਨੌਬਤ ਵੀ ਆ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਚ ਵਿਕਾਸ ਕਾਰਜ਼ਾਂ ਲਈ ਉਨ੍ਹਾਂ ਪਹਿਲਾਂ ਸ਼ਹਿਰੀ ਵਿਕਾਸ ਫੰਡਾਂ ਚੋ 20 ਕਰੋੜ ਰੁਪਏ ਅਤੇ ਬੀਤੇ ਕਲ੍ਹ ਗਮਾਡਾ ਚੋਂ 25 ਕਰੋੜ ਰੁਪਏ ਨਗਰ ਨਿਗਮ ਨੂੰ ਸੌਂਪੇ । ਵਿਕਾਸ ਕਾਰਜ਼ਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਅਤੇ ਚੇਅਰ ਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ , ਸਾਬਕਾ ਡਿਪਟੀ ਮੇਅਰ ਰਿਸ਼ਪ ਜੈਨ, ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ,ਜਸਬੀਰ ਸਿੰਘ ਮਾਣਕੂ (ਸਾਰੇ ਸਾਬਕਾ ਕੌਸਲਰ), ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਜਸਪ੍ਰੀਤ ਸਿੰਘ ਗਿੱਲ, ਤਰਨਪ੍ਰੀਤ ਕੌਰ ਗਿੱਲ,ਸੀਨੀਅਰ ਸਿਟੀਜਨ ਵੈਲਫੇਅਰ ਹੈਲਪਜ਼ ਸੋਸਾਇਟੀ ਫੇਜ਼-6 ਦੇ ਪ੍ਰਧਾਨ ਨਰੈਣ ਸਿੰਘ ਸਿੱਧੂ, ਲਖਵੀਰ ਸਿੰਘ, ਮਨਜੀਤ ਸਿੰਘ ਭੱਲਾ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਕੌਰ ਭੱਟੀ, ਸੁਰਜੀਤ ਕੌਰ, ਪ੍ਰਦੀਪ ਸੋਨੀ, ਦਿਲਬਾਗ ਸਿੰਘ, ਕਰਨੈਲ ਸਿੰਘ, ਜਸਮੇਰ ਸਿੰਘ ਕੰਗ, ਗੱਜਣ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ ਮਾਵੀ, ਜਸਪਾਲ ਸਿੰਘ ਟਿਵਾਣਾ, ਅੰਮ੍ਰਿਤ ਮਰਵਾਹਾ, ਬਿਕਰਮਜੀਤ ਸਿੰਘ ਹੂੰਝਾਣ, ਕਮਿਸ਼ਨਰ ਨਗਰ ਨਿਗਮ ਡਾਕਟਰ ਕਮਲ ਕੁਮਾਰ ਗਰਗ, ਮੁੱਖ ਇੰਜਨੀਅਰ ਸਥਾਨਕ ਸਰਕਾਰ ਵਿਭਾਗ ਮੁਕੇਸ਼ ਗਰਗ, ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ ।
ਫੋਟੋ ਕੈਪਸ਼ਨ -1
-ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਪਾਰਕ ਵਿੱਚ ਖੇਡ ਮੈਦਾਨ ਦੀ ਉਸਾਰੀ ਦਾ ਨੀਂਹ ਪੱਥਰ ਰੱਖਦੇ ਹੋਏ (ਫੋਟੋ ਭੁਪਿੰਦਰ)
2. ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਖੇਡ ਮੈਦਾਨ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ।(ਫੋਟੋ ਭਿਪੰਦਰ)image