ਪੰਜਾਬ ਦੇ ਰਾਜਪਾਲ ਚੰਡੀਗੜ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਕਰਨਗੇ ਉਦਘਾਟਨ
Published : Nov 29, 2020, 6:26 pm IST
Updated : Nov 29, 2020, 6:26 pm IST
SHARE ARTICLE
V. P. Singh Badnore
V. P. Singh Badnore

ਭਾਰਤ ਦਾ ਇਕਮਾਤਰ ਆਊਟਡੋਰ ਵਾਕ-ਥਰੂ ਅਜਾਇਬ ਘਰ ਹੈ ਜਿੱਥੇ ਯਾਤਰੀ ਵੱਖ ਵੱਖ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ ਤੇ ਸਹੀ ਪ੍ਰਤਿਕਿ੍ਰਤੀਆਂ ਵੇਖ ਸਕਦੇ ਹਨ।

ਚੰਡੀਗੜ : 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਚੰਡੀਗੜ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਉਦਘਾਟਨ ਕਰਨਗੇ। ਕੋਵਿਡ-19 ਕਰਕੇ ਉਦਘਾਟਨ ਆਨਲਾਈਨ ਹੋਵੇਗਾ। ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਅਤੇ ਪੀ.ਐਚ.ਡੀ.ਸੀ.ਸੀ.ਆਈ. ਦੇ ਪ੍ਰਧਾਨ ਕਰਨ ਗਿਲਹੋਤਰਾ ਇਸ ਆਨਲਾਈਨ ਉਦਘਾਟਨ ਵਿੱਚ ਹਿੱਸਾ ਲੈਣਗੇ।

Karan Gilhotra, Karan Gilhotra

ਸਾਬਕਾ ਆਈ.ਏ.ਐੱਸ. ਅਧਿਕਾਰੀ ਅਤੇ ਲੇਖਕ ਡੀ.ਐਸ. ਜਸਪਾਲ ਦੁਆਰਾ ਵਿਚਾਰਿਆ ਅਤੇ ਤਿਆਰ ਕੀਤਾ ਗਿਆ ਮਿਊਜ਼ੀਅਮ ਆਫ਼ ਟ੍ਰੀਜ਼ ਸਿੱਖ ਧਰਮ ਦੇ ਪਵਿੱਤਰ ਰੁੱਖਾਂ ਦੀ ਜੈਨੇਟਿਕ ਤੌਰ ਤੇ ਸਹੀ ਪ੍ਰਤਿਕਿ੍ਰਤੀਆਂ ਤੋਂ ਤਿਆਰ ਕੀਤਾ ਗਿਆ ਇਕ ਪਵਿੱਤਰ ਬਾਗ ਹੈ। ਪਵਿੱਤਰ ਅਸਥਾਨਾਂ ਦੇ ਨਾਮ ਰੁੱਖਾਂ ਦੇ ਨਾਂ ’ਤੇ ਰੱਖਣਾ ਸਿੱਖ ਧਰਮ ਲਈ ਵਿਲੱਖਣ ਹੈ।

V.P. Singh BadnoreV.P. Singh Badnore

ਦੁਨੀਆਂ ਵਿੱਚ ਆਪਣੀ ਕਿਸਮ ਦੇ ਪਹਿਲੇ ਇਸ ਪ੍ਰਾਜੈਕਟ ਲਈ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਫੰਡਿੰਗ ਕੀਤੀ ਹੈ ਅਤੇ ਰਜਿਸਟਰਡ ਐਨ.ਜੀ.ਓ. ਚੰਡੀਗੜ ਨੇਚਰ ਐਂਡ ਹੈਲਥ ਸੁਸਾਇਟੀ ਦੁਆਰਾ ਇਸਨੂੰ ਪ੍ਰੋਤਸ਼ਾਹਿਤ ਕੀਤਾ ਗਿਆ ਹੈ। ਇਹ ਭਾਰਤ ਦਾ ਇਕਮਾਤਰ ਆਊਟਡੋਰ ਵਾਕ-ਥਰੂ ਅਜਾਇਬ ਘਰ ਹੈ ਜਿੱਥੇ ਯਾਤਰੀ ਵੱਖ ਵੱਖ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ ਤੇ ਸਹੀ ਪ੍ਰਤਿਕਿ੍ਰਤੀਆਂ ਵੇਖ ਸਕਦੇ ਹਨ। ਹਰ ਦਰੱਖਤ ਦੇ ਨਾਲ ਅੱਠ ਫੁੱਟ ਉੱਚੀਆਂ ਤਖ਼ਤੀਆਂ ਲੱਗੀਆਂ ਹਨ ਜਿਸ ’ਤੇ ਦਰੱਖਤ ਦੀ ਤਸਵੀਰ ਨਾਲ ਹੀ ਇਸ ਦੀਆਂ ਬਨਸਪਤੀ ਵਿਸ਼ੇਸ਼ਤਾਵਾਂ ਦਾ ਵੇਰਵਾ ਅਤੇ ਦਰੱਖਤ ਅਤੇ ਪਵਿੱਤਰ ਅਸਥਾਨ ਦੇ ਇਤਿਹਾਸਕ ਅਤੇ ਧਾਰਮਿਕ ਪਿਛੋਕੜ ਵਿਚਕਾਰ ਸਬੰਧ ਬਾਰੇ ਦਰਸਾਇਆ ਗਿਆ ਹੈ।

ਮੂਲ ਰੁੱਖਾਂ ਦੇ ਸਹੀ ਜੀਨੋਟਾਈਪ ਨੂੰ ਦੁਬਾਰਾ ਤਿਆਰ ਕਰਕੇ, ਬਚੇ ਹੋਏ ਪਵਿੱਤਰ ਰੁੱਖਾਂ ਦੀ ਸੰਭਾਲ ਅਤੇ ਪ੍ਰਸਾਰ ਲਈ ਅਜਾਇਬ ਘਰ ਨੇ ਬਾਰਾਂ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ ਤੇ ਸਹੀ ਪ੍ਰਤਿਕਿ੍ਰਤੀਆਂ ਸਫ਼ਲਤਾਪੂਰਵਕ ਤਿਆਰ ਕੀਤੀਆਂ ਹਨ ਜਿਸ ਵਿੱਚ ਦਰਬਾਰ ਸਾਹਿਬ, ਅੰਮਿ੍ਰਤਸਰ ਦੀ ਦੁੱਖ ਭੰਜਨੀ ਬੇਰੀ ; ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੀ ਬੇਰੀ, ; ਗੁਰਦੁਆਰਾ ਬਾਬੇ-ਦੀ-ਬੇਰੀ, ਸਿਆਲਕੋਟ, ਪਾਕਿਸਤਾਨ ਦੀ ਬੇਰੀ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement