ਸ਼ਹੀਦ ਸੁਖਬੀਰ ਸਿੰਘ ਦਾ ਕੀਤਾ ਅੰਤਿਮ ਸਸਕਾਰ, ਭੈਣਾਂ ਨੇ ਸਿਹਰਾ ਲਗਾ ਕੇ ਕੀਤਾ ਵਿਦਾ
Published : Nov 29, 2020, 2:57 pm IST
Updated : Nov 29, 2020, 2:57 pm IST
SHARE ARTICLE
Sukhbir Singh
Sukhbir Singh

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਇਲਾਕੇ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਤੈਨਾਤ ਸੁਖਬੀਰ ਸਿੰਘ ਦੀ ਸ਼ੁੱਕਰਵਾਰ ਨੂੰ ਸ਼ਹਾਦਤ ਹੋਈ ਸੀ।

ਤਰਨਤਾਰਨ - ਕਸ਼ਮੀਰ ਦੇ ਰਾਜੌਰੀ ਸੈਕਟਰ ਵਿਚ ਸ਼ਹੀਦ ਹੋਏ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖੁਵਾਸਪੁਰ ਦੇ ਸੁਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਹੀਦ ਦੇ ਸਸਕਾਰ 'ਤੇ ਵੱਡੀ ਗਿਣਤੀ 'ਚ ਲੋਕ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸਨ। ਲਾਡਲੇ ਪੁੱਤ ਦੀ ਲਾਸ਼ ਦੇਖ ਕੇ ਪਰਿਵਾਰ ਦਾ ਬੁਰਾ ਹਾਲ ਸੀ। ਲੋਕ ਸ਼ਹੀਦ ਸੁਖਬੀਰ ਸਿੰਘ ਅਮਰ ਰਹੇ ਅਤੇ ਭਾਰਤ ਮਾਤਾ ਦੀ ਜੈਅ ਦੇ ਨਾਅਰੇ ਲਗਾ ਰਹੇ ਸਨ।

 

ਇਸ ਦੌਰਾਨ ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਸ਼ਹੀਦ ਸੁਖਬੀਰ ਸਿੰਘ ਦੇ ਸਿਰ 'ਤੇ ਭੈਣਾਂ ਨੇ ਸਿਹਰਾ ਸਜਾਉਂਦੇ ਹੋਏ ਅੰਤਿਮ ਵਿਦਾਈ ਦਿੱਤੀ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਇਲਾਕੇ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਤੈਨਾਤ ਸੁਖਬੀਰ ਸਿੰਘ ਦੀ ਸ਼ੁੱਕਰਵਾਰ ਨੂੰ ਸ਼ਹਾਦਤ ਹੋਈ ਸੀ। ਇਸ ਤੋਂ ਬਾਅਦ ਪਰਿਵਾਰ ਵਲੋਂ ਸੁਖਬੀਰ ਸਿੰਘ ਦੇ ਮ੍ਰਿਤਕ ਸਰੀਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ।

File Photo

ਲੰਬੀ ਉਡੀਕ ਤੋਂ ਬਾਅਦ ਸਵਾ ਚਾਰ ਵਜੇ ਦੁਪਹਿਰ ਫੌਜ ਦੀ ਟੁਕੜੀ ਸ਼ਹੀਦ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਪੁੱਜੀ। ਜਿਵੇਂ ਹੀ ਸ਼ਹੀਦ ਦੀ ਦੇਹ ਘਰ ਪੁੱਜੀ ਤਾਂ ਮਾਹੌਲ ਅਤਿਗਮਗੀਨ ਹੋ ਗਿਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।

Captain Amarinder SinghCaptain Amarinder Singh

ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਰਿਵਾਰ ਨਾਲ ਆਪਣੀ ਸੰਵੇਦਨਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 22 ਵਰ੍ਹਿਆਂ ਦਾ ਸਿਪਾਹੀ ਸੁਖਬੀਰ ਸਿੰਘ ਇਕ ਬਹਾਦਰ ਤੇ ਉਤਸ਼ਾਹੀ ਸੈਨਿਕ ਸੀ। ਦੇਸ਼ ਇਸ ਸੈਨਿਕ ਦੀ ਮਹਾਨ ਕੁਰਬਾਨੀ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਰਹੇਗਾ।

SHARE ARTICLE

ਏਜੰਸੀ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement