
ਪੀ.ਜੀ.ਆਈ. ਨੂੰ ਲਗਾਤਾਰ ਚੌਥੇ ਸਾਲ ਅੰਗਦਾਨ 'ਚ 'ਬੈਸਟ ਹਸਪਤਾਲ' ਦਾ ਐਵਾਰਡ
ਚੰਡੀਗੜ੍ਹ, 28 ਨਵੰਬਰ (ਪ.ਪ.) : ਇੱਥੇ ਪੀ. ਜੀ. ਆਈ. ਨੂੰ ਇਕ ਵਾਰ ਫਿਰ ਕੈਡੇਵਰ ਆਰਗਨ ਡੋਨੇਸ਼ਨ ਲਈ ਨੈਸ਼ਨਲ ਐਵਾਰਡ ਇਸ ਦਿ ਬੈਸਟ ਹਸਪਤਾਲ ਦਾ ਐਵਾਰਡ ਮਿਲਿਆ ਹੈ। ਪੀ. ਜੀ. ਆਈ. ਪਿਛਲੇ ਕੁੱਝ ਸਾਲਾਂ ਤੋਂ ਬਰੇਨ ਡੈੱਡ ਮਰੀਜ਼ਾਂ ਦੇ ਅੰਗ ਲੋੜਵੰਦਾਂ ਨੂੰ ਟਰਾਂਸਪਲਾਂਟ ਕਰਨ 'ਚ ਬਿਹਤਰ ਕੰਮ ਕਰ ਰਿਹਾ ਹੈ। ਇਹ ਲਗਾਤਾਰ ਚੌਥਾ ਮੌਕਾ ਹੈ, ਜਦੋਂ ਪੀ. ਜੀ. ਆਈ. ਨੂੰ ਬੈਸਟ ਹਸਪਤਾਲ ਦਾ ਇਹ ਸਨਮਾਨ ਮਿਲਿਆ ਹੈ। ਸ਼ੁਕਰਵਾਰ ਨੂੰ ਇਕ ਆਨਲਾਈਨ ਪ੍ਰੋਗਰਾਮ 'ਚ ਇਹ ਐਵਾਰਡ ਦਿੱਤਾ ਗਿਆ। ਪੀ. ਜੀ. ਆਈ. ਇਨੀਂ ਦਿਨੀਂ 11ਵਾਂ ਇੰਡੀਅਨ ਆਰਗਨ ਡੋਨੇਸ਼ਨ ਦਿਵਸ ਮਨਾ ਰਿਹਾ ਹੈ। ਸਿਹਤ ਮੰਤਰੀ ਡਾ. ਹਰਸ਼ਵਰਧਨ ਇਸ ਮੌਕੇ ਮੁੱਖ ਮਹਿਮਾਨ ਸਨ। ਮਨਿਸਟਰੀ ਆਫ ਸਟੇਟ ਮਨਿਸਟਰੀ ਅਸ਼ਵਨੀ ਕੁਮਾਰ ਚੌਬੇ ਇਸ ਆਨਲਾਨੀਨ ਸੈਸ਼ਨ 'ਚ ਮੌਜੂਦ ਸਨ। ਇਹ ਪੀ. ਜੀ. ਆਈ. ਲਈ ਇਕ ਵੱਡੀ ਉਪਲੱਬਧੀ ਹੈ। ਸੀਨੀਅਰ ਰੀਜ਼ਨਲ ਡਾਇਰੈਕਟਰ ਡਾ. ਅਮਰਜੀਤ ਕੌਰ ਨੇ ਇਹ ਐਵਾਰਡ ਡਾਇਰੈਕਟਰ ਜਗਤਰਾਮ ਨੂੰ ਦਿੱਤਾ।
ਮੈਡੀਕਲ ਸੁਪਰੀਡੈਂਟ ਡਾ. ਏ. ਕੇ. ਗੁਪਤਾ ਪੀ.ਜੀ.ਆਈ. 'ਚ ਅੰਗਦਾਨ ਕਈ ਸਾਲਾਂ ਤੋਂ ਚੱਲ ਰਿਹਾ ਹੈ। ਕੁੱਝ ਸਾਲਾਂ ਤੋਂ ਇਸ 'ਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਲੋਕਾਂ 'ਚ ਹੁਣ ਜ਼ਿਆਦਾ ਜਾਗਰੂਕਤਾ ਆ ਰਹੀ ਹੈ। ਪ੍ਰੋਮੋਸ਼ਨ, ਡੋਨੇਸ਼ਨ ਅਤੇ ਟਰਾਂਸਪਲਾਂਟ ਦੀ ਇਹ ਇਕ ਪ੍ਰਕਿਰਿਆ ਹੈ, ਜਿਸ ਨੂੰ ਲੈ ਕੇ ਟੀਮ ਕੰਮ ਕਰ ਰਹੀ ਹੈ। ਰੋਟੋ ਦੇ ਨੋਡਲ ਅਫਸਰ ਡਾ. ਵਿਪਿਨ ਕੌਸ਼ਲ ਨਾਲ ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ 'ਚ ਇਸ ਨੂੰ ਲੈ ਕੇ ਹੋਰ ਕੰਮ ਕੀਤਾ ਜਾਵੇ। ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤਰਾਮ ਨੇ ਕਿਹਾ ਕਿ 4 ਸਾਲਾਂ ਤੋਂ ਲਗਾਤਾਰ ਸਾਨੂੰ ਇਹ ਐਵਾਰਡ ਮਿਲ ਰਿਹਾ ਹੈ। ਇਸ ਨੂੰ ਵੇਖ ਕੇ ਲੱਗਦਾ ਹੈ ਕਿ ਅਸੀਂ ਇਕ ਠੀਕ ਦਿਸ਼ਾ 'ਚ ਕੰਮ ਕਰ ਰਹੇ ਹਾਂ।
ਬੈਸਟ ਸਰਜਨਜ਼, ਹੈਲਥ ਕੇਅਰ ਵਰਕਰਜ਼ ਸਮੇਤ ਇਹ ਇਕ ਟੀਮ ਦਾ ਯੋਗਦਾਨ ਹੈ। ਇਹ ਐਵਾਰਡ ਸਿਰਫ ਪੀ. ਜੀ. ਆਈ. ਦਾ ਨਹੀਂ ਹੈ, ਸਗੋਂ ਹਰ ਉਸ ਡੋਨਰ ਦੇ ਪਰਵਾਰ ਦਾ ਹੈ, ਜਿਨ੍ਹਾਂ ਦੀ ਰਜ਼ਾਮੰਦੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੇ ਅੰਗ ਬਰੇਨ ਡੈੱਡ ਹੋਣ ਤੋਂ ਬਾਅਦ ਮਰੀਜ਼ਾਂ 'ਚ ਟਰਾਂਸਪਲਾਂਟ ਕੀਤੇ ਜਾਂਦੇ ਹਨ। ਉਨ੍ਹਾਂ ਤੋਂ ਬਿਨਾਂ ਇਹ ਪ੍ਰੋਗimageਰਾਮ ਸਫ਼ਲ ਨਹੀਂ ਹੋ ਸਕਦਾ।