
ਸਿਰਸਾ 'ਚ ਕਿਸਾਨੀ ਸੰਘਰਸ਼ 'ਚ ਸਟੂਡੈਟ ਫ਼ੈਡਰੇਸ਼ਨਾਂ ਨੇ ਵੀ ਦਿਤਾ ਲਾਮਿਸਾਲ ਸਹਿਯੋਗ
ਟਰੈਕਟਰਾਂ ਦੁਆਰਾ ਮਿੱਟੀ ਹਟਵਾਈ, ਨਾਕੇ ਖੁਲ੍ਹਵਾਏ, ਟੋਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਵਾਇਆ
ਸਿਰਸਾ, 28 ਨਵੰਬਰ (ਸੁਰਿੰਦਰ ਪਾਲ ਸਿੰਘ): ਖੇਤੀ ਸਬੰਧੀ ਕਾਲੇ ਕਾਨੂਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾਂ ਦੇ ਲੱਖਾਂ ਕਿਸਾਨਾਂ ਨੇ ਸਿਰਸਾ ਤੋ ਦਿੱਲੀ ਵੱਲ ਕੂਚ ਕੀਤਾ ਤਾਂ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤੀ ਨੌਜਵਾਨ ਸਭਾ ਸਿਰਸਾ ਸਮੇਤ(ਭਾਜਪਾ ਵਿੰਗ ਨੂੰ ਛੱਡ) ਖੇਤਰ ਦੀਆਂ ਸਾਰੀਆਂ ਵਿਦਿਆਰਥੀ ਯੂਨੀਅਨਾਂ ਨੇ ਪੂਰਣ ਸਹਿਯੋਗ ਦਿੱਤਾ, ਜਿਸ ਕਾਰਨ ਕਿਸਾਨ ਬਾਗੋ ਬਾਗ ਦਿਸੇ।
ਇਸ ਮੌਕੇ ਸਟੂਡੈਟ ਫੈਡਰੇਸ਼ਨ ਦੇ ਸਾਬਕਾ ਸੱਕਤਰ ਰੋਸ਼ਨ ਸੁਚਾਨ ਅਤੇ ਜਿਲ੍ਹਾ ਪ੍ਰਧਾਨ ਮਨਦੀਪ ਆਜ਼ਾਦ ਨੇ ਦੱਸਿਆ ਕਿ ਹਰਿਆਣਾ ਪੰਜਾਬ ਦੇ ਬਾਰਡਰ ਉੱਤੇ ਇਕੱਠੇ ਹੋਏ ਕਿਸਾਨਾਂ ਨੂੰ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੇ ਰੋਕਣ ਦੀ ਹਰ ਨਾਕਾਮ ਕੋਸ਼ਿਸ਼ ਕੀਤੀ ਪਰ ਫੈਡਰੇਸ਼ਨ ਨਾਲ ਜੁੜੇ ਸੈਂਕੜੈ ਮੈਬਰਾਂ ਨੇ ਕਿਸਾਨਾਂ ਦੀ ਮਦਦ ਕੀਤੀ। ਰੋਸ਼ਨ ਸੁਚਾਨ ਨੇ ਕਿਹਾ ਕਿ ਮੀਰਪੁਰ ਅਤੇ ਪੰਜੂਆਣਾ ਦੇ ਕਾਰਕੁਨਾਂ ਨੇ ਟਰੈਕਟਰਾਂ ਦੁਆਰਾ ਮਿੱਟੀ ਹਟਵਾਕੇ ਨਾਕਾ ਖੁਲਵਾਇਆ ਗਿਆ ਟੋਲ ਪਲਾਜ਼ੇ ਤੇ ਕਿਸਾਨਾਂ ਦੇ ਵਾਹਨਾਂ ਨੂੰ ਪਰਚੀ ਮੁਕਤ ਕਰਵਾਇਆ ਅਤੇ ਇਸ ਦੌਰਾਨ ਰਸਤੇ ਵਿੱਚ ਜੋ ਵੀ ਦਿੱਕਤਾਂ ਆਈਆਂ ਉਨ੍ਹਾਂ ਨੂੰ ਦੂਰ ਕੀਤਾ ਗਿਆ।
ਇਸ ਮੌਕੇ ਰੋਸ਼ਨ ਸੁਚਾਨ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋ ਰੋਕਕੇ ਆਪਣੀ ਰਾਜਨੀਤਕ ਕਬਰ ਖੋਦੀ ਹੈ। ਇਸ ਮੌਕ ਫੈਡਰੇਸ਼ਨ ਨੇਤਾ ਹਵਾ ਸਿੰਘ ਕੰਬੋਜ਼,ਗੁਰੀ ਲਾਹੌਰੀਆ, ਰਾਜੂ ਕੰਬੋਜ਼, ਅਸ਼ੋਕ, ਰਾਕੇਸ਼, ਕ੍ਰਿਸ਼ਨ ਕੰਬੋਜ਼ ਅਤੇ ਪ੍ਰੀਤਮ ਚੌਬੁਰਜਾ ਵੀ ਮੌਜੂਦ ਸਨ’।