ਸ਼ਹਿਰ ਸੁਲਤਾਨਪੁਰ ਲੋਧੀ ਦਾ ਸਮਾਰਟ ਸਿਟੀ ਬਣਨ ਵਲ ਪਹਿਲਾ ਕਦਮ
Published : Nov 29, 2020, 10:44 pm IST
Updated : Nov 29, 2020, 10:44 pm IST
SHARE ARTICLE
ਬਾਬੇ ਨਾਨਕ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੋਹਫ਼ਾ
ਬਾਬੇ ਨਾਨਕ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੋਹਫ਼ਾ

ਹਰ ਘਰ ਅਤੇ ਜਾਇਦਾਦ ਨੂੰ ਜਾਰੀ ਹੋਏ ਯੁਨੀਕ ਪਹਿਚਾਣ ਨੰਬਰ

ਸੁਲਤਾਨਪੁਰ ਲੋਧੀ, 29 ਨਵੰਬਰ (ਹਰਜੀਤ ਸਿੰਘ ਵਿਰਕ): ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਤੋਹਫ਼ਾ ਦਿੰਦਿਆਂ ਹਰੇਕ ਘਰ ਅਤੇ ਜਾਇਦਾਦ ਨੂੰ ਯੁਨੀਕ ਪਹਿਚਾਣ ਨੰਬਰ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ। ਇਸ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵਲ ਇਹ ਪਹਿਲਾ ਕਦਮ ਪੁਟਿਆ ਗਿਆ ਹੈ। ਇਸ ਕੰਮ ਦੀ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਸ਼ੁਰੂਆਤ ਕਾਰਵਾਈ।

imageਬਾਬੇ ਨਾਨਕ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੋਹਫ਼ਾ


ਇਸ ਮੌਕੇ ਜਾਣਕਾਰੀ ਦਿੰਦਿਆਂ ਚੀਮਾ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸ਼ਹਿਰ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ। ਹੁਣ ਇਸ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।
ਇਸ ਪ੍ਰੋਜੈਕਟ ਤਹਿਤ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਹਰ ਘਰ ਅਤੇ ਜਾਇਦਾਦ ਨੂੰ ਇਹ ਨੰਬਰ ਜਾਰੀ ਹੋਣ ਨਾਲ ਜਿੱਥੇ ਗ਼ੈਰ ਕਾਨੂੰਨੀ ਕਬਜ਼ਿਆਂ ਨੂੰ ਠੱਲ ਪਾਵੇਗੀ। ਉਥੇ ਹੀ ਹਰ ਘਰ ਅਤੇ ਜਾਇਦਾਦ ਦੀ ਅਸਲ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਸ਼ਾਸਨ ਕੋਲ ਰਹੇਗੀ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੁਣ ਹਰ ਘਰ ਅਤੇ ਜਾਇਦਾਦ ਨੂੰ ਯੂਨੀਕ ਨੰਬਰ ਲਗਾਏ ਜਾ ਰਹੇ ਹਨ। ਸ਼ਹਿਰ ਵਿਚ 6500 ਦੇ ਕਰੀਬ ਯੁਨੀਕ ਨੰਬਰ ਜਾਰੀ ਕੀਤੇ ਜਾਣਗੇ। ਨੰਬਰ ਲਗਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਕ ਜਾਇਦਾਦ ਨੂੰ ਇਕ ਕਾਰਡ ਅਤੇ ਇਕ ਸਟਿੱਕਰ ਜਾਰੀ ਕੀਤਾ ਜਾ ਰਿਹਾ ਹੈ।


ਕਾਰਡ ਪਰਵਾਰ ਦੇ ਮੁਖੀ ਕੋਲ ਰਹੇਗਾ ਜਦਕਿ ਸਟਿੱਕਰ ਉਸਦੇ ਘਰ ਦੇ ਬਾਹਰ ਲਗਾਇਆ ਜਾਵੇਗਾ। ਇਸ ਕਾਰਡ/ਨੰਬਰ ਨੂੰ ਕਿਤੋਂ ਵੀ ਗੂਗਲ ਰਾਹੀਂ ਸਰਚ ਕੀਤਾ ਜਾ ਸਕੇਗਾ। ਇਸ ਕਾਰਡ/ਨੰਬਰ ਦੇ ਨਾਲ ਮਾਲਕ ਦਾ ਨਾਮ, ਐਡਰੈੱਸ, ਜਾਇਦਾਦ ਦਾ ਵੇਰਵਾ ਤੇ ਕਿਸਮ, ਸੰਪਰਕ ਨੰਬਰ, ਕੁਲ ਮੰਜ਼ਿਲਾਂ ਦੀ ਗਿਣਤੀ, ਘਰ ਦੇ ਮੈਂਬਰ, ਉਸਾਰੀ ਦੀ ਸਥਿਤੀ, ਘਰ ਵਿਚ ਕੋਈ ਰਹਿੰਦਾ ਹੈ ਜਾਂ ਨਹੀਂ ਆਦਿ ਜਾਣਕਾਰੀ ਦਰਜ ਕੀਤੀ ਗਈ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਰਾਜੀਵ ਵਰਮਾ, ਐੱਸ ਡੀ ਐਮ ਚਾਰੂਮਿਤਾ, ਨਗਰ ਕੌਂਸਲ ਪ੍ਰਧਾਨ ਅਸ਼ੋਕ ਮੋਗਲਾ ਅਤੇ ਹੋਰ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement