ਸ਼ਹਿਰ ਸੁਲਤਾਨਪੁਰ ਲੋਧੀ ਦਾ ਸਮਾਰਟ ਸਿਟੀ ਬਣਨ ਵੱਲ ਪਹਿਲਾ ਕਦਮ
Published : Nov 29, 2020, 6:36 pm IST
Updated : Nov 29, 2020, 6:36 pm IST
SHARE ARTICLE
 Sultanpur Lodhi
Sultanpur Lodhi

- ਹਰੇਕ ਘਰ ਅਤੇ ਜਾਇਦਾਦ ਨੂੰ ਜਾਰੀ ਹੋਏ ਯੁਨੀਕ ਪਹਿਚਾਣ ਨੰਬਰ

ਸੁਲਤਾਨਪੁਰ ਲੋਧੀ/ ਚੰਡੀਗੜ - ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਤੋਹਫ਼ਾ ਦਿੰਦਿਆਂ ਹਰੇਕ ਘਰ ਅਤੇ ਜਾਇਦਾਦ ਨੂੰ ਯੁਨੀਕ ਪਹਿਚਾਣ ਨੰਬਰ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤਰਾਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵੱਲ ਇਹ ਪਹਿਲਾ ਕਦਮ ਪੁੱਟਿਆ ਗਿਆ ਹੈ। ਇਸ ਕੰਮ ਦੀ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਿਕ ਸ੍ਰ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਸ਼ੁਰੂਆਤ ਕਾਰਵਾਈ।

Deepti Upal Deepti Upal

ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ। ਹੁਣ ਇਸ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਸ਼ਹਿਰ ਵਾਸੀਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਰੇਕ ਘਰ ਅਤੇ ਜਾਇਦਾਦ ਨੂੰ ਇਹ ਨੰਬਰ ਜਾਰੀ ਹੋਣ ਨਾਲ ਜਿੱਥੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਠੱਲ ਪਾਵੇਗੀ ਉਥੇ ਹੀ ਹਰੇਕ ਘਰ ਅਤੇ ਜਾਇਦਾਦ ਦੀ ਅਸਲ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਸ਼ਾਸ਼ਨ ਕੋਲ ਰਹੇਗੀ।

Smart City Project Smart City Project

ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹੁਣ ਹਰ ਘਰ ਅਤੇ ਜਾਇਦਾਦ ਨੂੰ ਯੂਨੀਕ ਨੰਬਰ ਲਗਾਏ ਜਾ ਰਹੇ ਹਨ। ਸ਼ਹਿਰ ਵਿੱਚ 6500 ਦੇ ਕਰੀਬ ਯੁਨੀਕ ਨੰਬਰ ਜਾਰੀ ਕੀਤੇ ਜਾਣਗੇ। ਨੰਬਰ ਲਗਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਕ ਜਾਇਦਾਦ ਨੂੰ ਇੱਕ ਕਾਰਡ ਅਤੇ ਇਕ ਸਟਿੱਕਰ ਜਾਰੀ ਕੀਤਾ ਜਾ ਰਿਹਾ ਹੈ। ਕਾਰਡ ਪਰਿਵਾਰ ਦੇ ਮੁਖੀ ਕੋਲ ਰਹੇਗਾ ਜਦਕਿ ਸਟਿੱਕਰ ਉਸਦੇ ਘਰ ਦੇ ਬਾਹਰ ਲਗਾਇਆ ਜਾਵੇਗਾ। ਇਸ ਕਾਰਡ/ਨੰਬਰ ਨੂੰ ਕਿਤੋਂ ਵੀ ਗੂਗਲ ਰਾਹੀਂ ਸਰਚ ਕੀਤਾ ਜਾ ਸਕੇਗਾ।

ਇਸ ਕਾਰਡ/ਨੰਬਰ ਦੇ ਨਾਲ ਮਾਲਕ ਦਾ ਨਾਮ, ਐਡਰੈੱਸ, ਜਾਇਦਾਦ ਦਾ ਵੇਰਵਾ ਤੇ ਕਿਸਮ, ਸੰਪਰਕ ਨੰਬਰ, ਕੁੱਲ ਮੰਜਿਲਾਂ ਦੀ ਗਿਣਤੀ, ਘਰ ਦੇ ਮੈਂਬਰ, ਉਸਾਰੀ ਦੀ ਸਥਿਤੀ, ਘਰ ਵਿੱਚ ਕੋਈ ਰਹਿੰਦਾ ਹੈ ਜਾਂ ਨਹੀਂ ਆਦਿ ਜਾਣਕਾਰੀ ਦਰਜ ਕੀਤੀ ਗਈ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਅਤੇ ਸ਼੍ਰੀ ਰਾਜੀਵ ਵਰਮਾ, ਐੱਸ ਡੀ ਐਮ ਸ਼੍ਰੀਮਤੀ ਚਾਰੂਮਿਤਾ, ਨਗਰ ਕੌਂਸਲ ਪ੍ਰਧਾਨ ਸ਼੍ਰੀ ਅਸ਼ੋਕ ਮੋਗਲਾ ਅਤੇ ਹੋਰ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement