
ਪੁਲਿਸ ਨੇ ਮਾਮਲਾ ਕੀਤਾ ਦਰਜ
ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਪਿੰਡ ਚੁਗੱਤੇ ਵਾਲਾ 'ਚ ਇਕ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਗ਼ਮ ਵਿੱਚ ਬਦਲ ਗਈਆਂ, ਜਦੋਂ ਵਿਆਹ ਸਮਾਗਮ ਦੌਰਾਨ ਕੱਢੀ ਜਾਗੋ 'ਚ ਕਿਸੇ ਵਿਅਕਤੀ ਵੱਲੋਂ ਰਾਈਫਲ ਨਾਲ ਚਲਾਈ ਗੋਲ਼ੀ ਕਾਰਨ ਵਿਆਹ 'ਚ ਆਈ ਰਿਸ਼ਤੇਦਾਰ ਔਰਤ ਦੀ ਮੌਤ ਗਈ।
Jaggo
ਇਸ ਸਬੰਧ 'ਚ ਥਾਣਾ ਆਰਿਫ ਕੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ 304 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮਿਤੀ 27 ਨਵੰਬਰ 2021 ਨੂੰ ਅਮਰ ਸਿੰਘ ਸਰਪੰਚ ਵਾਸੀ ਬਸਤੀ ਵਲੀ ਵਾਲੀ ਦਾਖਲੀ ਪਿੰਡ ਚੁਗੱਤੇ ਵਾਲਾ ਥਾਣਾ ਆਰਿਫ ਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਲੜਕੇ ਦਾ ਵਿਆਹ ਸੀ।
Death
ਸ਼ਾਮ ਨੂੰ ਕਰੀਬ 7-8 ਵਜੇ ਜਾਗੋ ਦਾ ਪ੍ਰੋਗਰਾਮ ਸੀ। ਜਾਗੋ ਦੇ ਪ੍ਰੋਗਰਾਮ 'ਚ ਗਿੱਧਾ- ਭੰਗੜਾ ਪੈ ਰਿਹਾ ਸੀ ਤਾਂ ਇਕ ਅਣਪਛਾਤੇ ਵਿਅਕਤੀ ਨੇ ਆਪਣੀ ਦਸਤੀ ਰਾਈਫਲ 12 ਬੋਰ ਨਾਲ ਹਵਾਈ ਫਾਇਰ ਕੀਤੇ, ਜੋ ਇਕ ਫਾਇਰ ਵਿਆਹ 'ਚ ਆਈ ਔਰਤ ਦੀ ਬਾਂਹ ਤੇ ਗੋਲੀ ਵੱਜ ਗਈ। ਜ਼ਖ਼ਮੀ ਹਾਲਤ 'ਚ ਉਸ ਨੂੰ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਇਲ਼ਾਜ ਦੌਰਾਨ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਅਣਪਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਅਗਲੇਰੀ ਜਾਂਚ ਕਰ ਰਹੀ ਹੈ।