ਹਰਿਆਣਾ ਦੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ 'ਆਪ' ਦੀ 15 ਸੀਟਾਂ 'ਤੇ ਜਿੱਤ ਭਾਜਪਾ ਲਈ ਖ਼ਤਰੇ ਦੀ ਘੰਟੀ
Published : Nov 29, 2022, 7:14 am IST
Updated : Nov 29, 2022, 7:14 am IST
SHARE ARTICLE
image
image

ਹਰਿਆਣਾ ਦੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ 'ਆਪ' ਦੀ 15 ਸੀਟਾਂ 'ਤੇ ਜਿੱਤ ਭਾਜਪਾ ਲਈ ਖ਼ਤਰੇ ਦੀ ਘੰਟੀ


ਭਾਜਪਾ ਦਾ ਪ੍ਰਦਰਸ਼ਨ ਕਈ ਜ਼ਿਲਿ੍ਹਆਂ 'ਚ ਕਾਫ਼ੀ ਮਾੜਾ ਰਿਹਾ, ਪੰਚਕੂਲਾ ਜ਼ਿਲ੍ਹੇ 'ਚ ਸਾਰੀਆਂ 10 ਸੀਟਾਂ ਹਾਰੀ


ਚੰਡੀਗੜ੍ਹ, 28 ਨਵੰਬਰ (ਭੁੱਲਰ): ਆਮਦਪੁਰ ਵਿਧਾਨ ਸਭਾ ਚੋਣ ਵਿਚ ਜ਼ਮਾਨਤ ਜ਼ਬਤ ਹੋਣ ਬਾਅਦ ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ 'ਆਪ' ਨੂੰ  15 ਸੀਟਾਂ ਉਪਰ ਮਿਲੀ ਜਿੱਤ ਨਾਲ ਪਾਰਟੀ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ | ਪੰਚਾਇਤੀ ਚੋਣਾਂ ਵਿਚ 'ਆਪ' ਦੀ ਹਰਿਆਣਾ ਵਿਚ ਇਹ ਜਿੱਤ ਕਾਫ਼ੀ ਅਹਿਮੀਅਤ ਰੱਖਦੀ ਹੈ |
'ਆਪ' ਲੰਬੇ ਸਮੇਂ ਤੋਂ ਹਰਿਆਣਾ ਵਿਚ ਜ਼ਮੀਨ ਤਲਾਸ਼ ਰਹੀ ਸੀ ਜਿਸ ਦਾ ਮੁੱਢ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਬੰਨ੍ਹ ਦਿਤਾ ਹੈ | 'ਆਪ' ਦੀ ਇਹ ਜਿੱਤ ਭਾਜਪਾ ਲਈ ਵੀ ਖ਼ਤਰੇ ਦੀ ਘੰਟੀ ਹੈ | ਪਹਿਲੀ ਵਾਰ 'ਆਪ' ਨੇ ਹਰਿਆਣਾ ਵਿਚ ਪਾਰਟੀ ਚਿੰਨ੍ਹ ਉਪਰ ਇਹ ਚੋਣਾਂ ਲੜੀਆਂ ਸਨ | ਬੀਤੇ ਦਿਨੀਂ ਹਰਿਆਣਾ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 143 ਪੰਚਾਇਤ ਸੰਮਤੀਆਂ ਦੇ ਮੈਂਬਰਾਂ ਦੇ ਨਤੀਜੇ ਐਲਾਨੇ ਗਏ ਹਨ | ਜਿਥੇ ਪੰਚਾਇਤ ਸੰਮਤੀਆਂ ਵਿਚ ਵੀ 'ਆਪ' ਨੂੰ  ਚੰਗੀਆਂ ਵੋਟਾਂ ਕਈ ਸੀਟਾਂ ਉਪਰ ਮਿਲੀਆਂ, ਉਥੇ ਜ਼ਿਲ੍ਹਾ ਪ੍ਰੀਸ਼ਦ ਦੀਆਂ 15 ਸੀਟਾਂ ਉਪਰ ਜਿੱਤ ਪ੍ਰਾਪਤ ਹੋਈ | ਜ਼ਿਕਰਯੋਗ ਹੈ ਕਿ 'ਆਪ' ਨੂੰ  ਪੰਜਾਬ ਨਾਲ ਲਗਦੇ ਸਿਰਸਾ ਅਤੇ ਅੰਬਾਲਾ ਵਰਗੇ ਜ਼ਿਲਿ੍ਹਆਂ ਵਿਚ ਸਫ਼ਲਤਾ ਮਿਲੀ ਹੈ | ਦੂਜੇ ਪਾਸੇ ਭਾਜਪਾ ਦਾ ਪ੍ਰਦਰਸ਼ਨ ਇਨ੍ਹਾਂ ਚੋਣਾਂ ਵਿਚ ਮਾੜਾ ਰਿਹਾ ਹੈ | ਕਈ ਭਾਜਪਾ ਆਗੂਆਂ ਦੇ ਪ੍ਰਵਾਰਕ ਮੈਂਬਰ ਤਕ ਨਹੀਂ ਜਿੱਤ ਸਕੇ | ਕੁਰੂਕਸ਼ੇਤਰ ਵਿਚ ਭਾਜਪਾ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੀ ਪਤਨੀ ਜ਼ਿਲ੍ਹਾ ਅੰਬਾਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹਾਰ ਗਈ | ਪੰਚਕੂਲਾ ਜ਼ਿਲ੍ਹੇ ਵਿਚ ਭਾਜਪਾ ਸਾਰੀਆਂ 10 ਸੀਟਾਂ ਹਾਰ ਗਈ ਹੈ | ਗੁਰੂਗ੍ਰਾਮ ਵਿਚ 10 ਵਿਚੋਂ 4 ਸੀਟਾਂ ਜਿੱਤੀ ਹੈ | 6 ਸੀਟਾਂ ਉਪਰ ਆਜ਼ਾਦ ਉਮੀਦਵਾਰ ਜਿੱਤੇ ਹਨ |

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement