ਔਰਤਾਂ ਦੇ ਕਪੜਿਆਂ 'ਤੇ ਵਿਵਾਦਤ ਟਿਪਣੀ, ਰਾਮਦੇਵ ਨੇ ਮੰਗੀ ਮੁਆਫ਼ੀ
Published : Nov 29, 2022, 7:12 am IST
Updated : Nov 29, 2022, 7:12 am IST
SHARE ARTICLE
image
image

ਔਰਤਾਂ ਦੇ ਕਪੜਿਆਂ 'ਤੇ ਵਿਵਾਦਤ ਟਿਪਣੀ, ਰਾਮਦੇਵ ਨੇ ਮੰਗੀ ਮੁਆਫ਼ੀ

 


ਠਾਣੇ, 28 ਨਵੰਬਰ: ਪਤੰਜਲੀ ਵਾਲੇ ਰਾਮਦੇਵ ਨੇ ਔਰਤਾਂ 'ਤੇ ਇਤਰਾਜ਼ਯੋਗ ਟਿਪਣੀ ਕਰਨ ਤੋਂ ਬਾਅਦ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਮੁਆਫ਼ੀ ਮੰਗੀ ਹੈ | ਰਾਮਦੇਵ ਨੇ ਇਸ ਬਾਰੇ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਕਾਂਕਰ ਨੂੰ  ਈਮੇਲ ਭੇਜੀ ਹੈ | ਹਾਲਾਂਕਿ, ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੀ ਟਿਪਣੀ ਦਾ ਗ਼ਲਤ ਅਰਥ ਕਢਿਆ ਗਿਆ ਹੈ | ਉਸ ਦਾ ਇਰਾਦਾ ਔਰਤਾਂ ਦਾ ਅਪਮਾਨ ਕਰਨਾ ਨਹੀਂ ਸੀ |
ਇਸ ਮਾਮਲੇ ਵਿਚ ਵੱਡੇ ਪੱਧਰ 'ਤੇ ਹੋਏ ਵਿਰੋਧ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ  ਸਨਮਾਨ ਅਤੇ ਸਮਾਨਤਾ ਦਿਵਾਉਣ ਲਈ ਵਿਸ਼ਵ ਪੱਧਰ 'ਤੇ ਮੁਹਿੰਮ ਚਲਾਈ ਹੈ | ਉਨ੍ਹਾਂ ਕਿਹਾ, Tਮੈਂ 'ਬੇਟੀ ਬਚਾਉ, ਬੇਟੀ ਪੜ੍ਹਾਉ' ਵਰਗੀਆਂ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਨੂੰ  ਉਤਸ਼ਾਹਤ ਕੀਤਾ ਹੈ | ਮੈਂ ਸਪੱਸ਼ਟ ਤੌਰ 'ਤੇ ਕਹਿੰਦਾ ਹਾਂ ਕਿ ਨਾ ਤਾਂ ਮੈਂ ਕਿਸੇ ਔਰਤ ਦਾ ਅਪਮਾਨ ਕੀਤਾ ਹੈ ਅਤੇ ਨਾ ਹੀ ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਸੀ |''
ਰਾਮਦੇਵ ਨੇ ਕਿਹਾ ਕਿ ਠਾਣੇ ਵਿਚ ਆਯੋਜਤ ਸਮਾਗਮ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ 'ਤੇ ਆਧਾਰਤ ਸੀ, ਪਰ ਇਕ ਘੰਟੇ ਦੇ ਭਾਸ਼ਣ ਵਿਚੋਂ ਉਸ ਦੀ ਕੁੱਝ ਸਕਿੰਟਾਂ ਦੀ ਇਕ ਵੀਡੀਉ ਕਲਿਪ ਨੂੰ  ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ | ਰਾਮਦੇਵ ਨੇ ਕਿਹਾ,Tਮੇਰੇ ਕੋਲ ਮਾਂ ਸ਼ਕਤੀ ਦਾ ਸੱਭ ਤੋਂ ਵੱਧ ਸਤਿਕਾਰ ਹੈ | ਮੇਰੀ ਟਿਪਣੀ ਸਾਦੇ ਕਪੜਿਆਂ ਲਈ ਸੀ | ਜੇਕਰ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ  ਠੇਸ ਪਹੁੰਚੀ ਹੈ, ਤਾਂ ਮੈਨੂੰ ਇਸ ਦਾ ਬਹੁਤ ਦੁੱਖ ਹੈ | ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ |''
ਮਹਿਲਾ ਕਮਿਸ਼ਨ ਦੇ ਅਧਿਕਾਰੀਆਂ ਨੇ ਸੰਕੇਤ ਦਿਤਾ ਕਿ ਉਹ ਇਸ ਮਾਮਲੇ ਨੂੰ  'ਬੰਦ' ਮੰਨਣਗੇ, ਪਰ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜਾਂਚ ਜ਼ਰੂਰ ਕੀਤੀ ਜਾਵੇਗੀ | ਮਹੱਤਵਪੂਰਨ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਠਾਣੇ ਵਿਚ ਔਰਤਾਂ ਲਈ ਆਯੋਜਤ ਯੋਗਾ ਸਿਖਲਾਈ ਪ੍ਰੋਗਰਾਮ ਨੂੰ  ਸੰਬੋਧਨ ਕਰਦੇ ਹੋਏ ਰਾਮਦੇਵ ਨੇ ਕਿਹਾ ਸੀ,Tਔਰਤਾਂ ਸਾੜ੍ਹੀਆਂ ਵਿਚ ਚੰਗੀਆਂ ਲਗਦੀਆਂ ਹਨ, ਉਹ ਸਲਵਾਰ ਸੂਟ ਵਿਚ ਵੀ ਚੰਗੀਆਂ ਲਗਦੀਆਂ ਹਨ ਅਤੇ ਜੇਕਰ ਉਹ ਕੁੱਝ ਵੀ ਨਾ ਪਹਿਨਣ ਤਾਂ ਵੀ ਚੰਗੀਆਂ ਲਗਦੀਆਂ ਹਨ |'' ਰਾਮਦੇਵ ਦੀ ਇਸ ਟਿਪਣੀ ਦੀ ਵਿਆਪਕ ਨਿੰਦਾ ਹੋਈ ਸੀ | ਮਹਾਰਾਸ਼ਟਰ ਸੂਬੇ ਦੀ ਮਹਿਲਾ ਕਮਿਸ਼ਨ ਨੇ ਵੀ ਇਸ 'ਤੇ ਰਾਮਦੇਵ ਨੂੰ  ਨੋਟਿਸ ਜਾਰੀ ਕੀਤਾ ਸੀ |               (ਪੀ.ਟੀ.ਆਈ)

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement