![A violent collision between a car and a motorcycle, the death of a motorcycle youth A violent collision between a car and a motorcycle, the death of a motorcycle youth](/cover/prev/3hf9hb5onit5abbpsvjcrorhrr-20241129123511.Medi.jpeg)
Accident News: ਮ੍ਰਿਤਕ ਦੀ ਪਛਾਣ ਅਜੇ ਮੁਖੀਜਾ ਪੁੱਤਰ ਮੋਨਹਰ ਲਾਲ ਮੁਖੀਜਾ ਵਾਸੀ ਜਲਾਲਾਬਾਦ ਵੱਜੋਂ ਹੋਈ ਹੈ
Accident News: ਫਿਰੋਜ਼ਪੁਰ ਦੇ ਪਿੰਡ ਲੰਮੋਚੜ ਕਲਾਂ ਨੇੜੇ ਦੇਰ ਰਾਤ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਇਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਤੇ ਕਰੀਬ 200 ਮੀਟਰ ਤੱਕ ਬਾਈਕ ਚਾਲਕ ਨੂੰ ਆਪਣੇ ਨਾਲ ਖਿੱਚ ਕੇ ਲੈ ਗਈ। ਜਿਸ ਕਾਰਨ ਮੌਕੇ ’ਤੇ ਹੀ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਅਜੇ ਮੁਖੀਜਾ ਪੁੱਤਰ ਮੋਨਹਰ ਲਾਲ ਮੁਖੀਜਾ ਵਾਸੀ ਜਲਾਲਾਬਾਦ ਵੱਜੋਂ ਹੋਈ ਹੈ। ਮ੍ਰਿਤਕ ਮੰਡੀ ਘੁਬਾਇਆ ਦੇ ਇੱਕ ਨਿਜੀ ਸ਼ੈਲਰ ’ਚ ਕੰਮ ਕਰਦਾ ਸੀ। ਉਹ ਦੇਰ ਰਾਤ ਝੋਨੇ ਦੀ ਖਰੀਦ ਤੋਂ ਫਾਰਗ ਹੋ ਕੇ ਆਪਣੇ ਘਰ ਜਲਾਲਾਬਾਦ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਲੰਮੋਚੜ ਕਲਾਂ ਤੇ ਮੋਜੇਵਾਲਾ ਦੇ ਵਿਚਕਾਰ ਪਹੁੰਚਿਆ ਤਾਂ ਫਾਜਿਲਕਾ ਤੋਂ ਆ ਰਹੀ ਤੇਜ਼ ਰਫਤਾਰ ਕਰੇਟਾ ਕਾਰ ਨੰਬਰ ਯੂਪੀ 65 CJ 7273 ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਇਨੀ ਭਿਆਨਕ ਸੀ ਕਿ ਮੋਟਰਸਾਇਕਲ ਸਵਾਰ ਕਰੀਬ 200 ਮੀਟਰ ਤੱਕ ਨਾਲ ਹੀ ਖਿੱਚਿਆ ਚਲਾ ਗਿਆ, ਜਿਸ ਕਰ ਕੇ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ।
ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਕਾਰ ਚਾਲਕ ਨੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਪਰ ਐਕਸੀਡੈਂਟ ਕਾਰਨ ਕਾਰ ਦੀ ਡਿੱਗੀ ਹੋਈ ਨੰਬਰ ਪਲੇਟ ਨੂੰ ਚੁੱਕਣ ਲਈ ਕਾਰ ਰੋਕੀ ਤਾਂ ਉਸ ਤੋਂ ਬਾਅਦ ਕਾਰ ਨਹੀਂ ਚੱਲੀ ਅਤੇ ਦੋਸ਼ੀ ਕਾਰ ਨੂੰ ਛੱਡ ਕੇ ਭੱਜਣ ਵਿੱਚ ਸਫਲ ਹੋ ਗਿਆ।