ਬਿਨਾਂ ਜ਼ਿਆਦਾ ਕਾਫ਼ਲੇ ਦੇ ਕੀਤੀ ਚੈਕਿੰਗ
CM Bhagwant Mann Reached Kurali Nus Stand: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤੜਕੇ ਚਾਰ ਵਜੇ ਕੁਰਾਲੀ ਬੱਸ ਅੱਡੇ ਦਾ ਅਚਾਨਕ ਦੌਰਾ ਕੀਤਾ। ਉਨ੍ਹਾਂ ਨੇ ਉੱਥੇ ਯਾਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਖੁਦ ਬੱਸਾਂ ਵਿੱਚ ਚੜ੍ਹ ਕੇ ਸਵਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ। ਸਵਾਰੀਆਂ ਨੇ ਸੀਐਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੱਸਿਆ ਕਿ ਇੱਥੇ ਬੱਸਾਂ ਨਹੀਂ ਰੁਕਦੀਆਂ ਜਿਸ ਕਰਕੇ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੀਐਮ ਨੇ ਡਿਪਟੀ ਕਮਿਸ਼ਨਰ ਨੂੰ ਮੌਕੇ 'ਤੇ ਬੁਲਾਇਆ ਹੈ ਅਤੇ ਇਸ ਦੇ ਹੱਲ ਦੀ ਮੰਗ ਕੀਤੀ ਹੈ। ਉੱਥੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਬੱਸਾਂ ਉੱਥੇ ਨਹੀਂ ਰੁਕਦੀਆਂ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
