Punjab Roadways ਦੇ ਪ੍ਰਧਾਨ ਖ਼ਿਲਾਫ ਸਰਕਾਰ ਦਾ ਸਖਤ ਐਕਸ਼ਨ

By : JAGDISH

Published : Nov 29, 2025, 1:05 pm IST
Updated : Nov 29, 2025, 1:05 pm IST
SHARE ARTICLE
Government takes strict action against Punjab Roadways President
Government takes strict action against Punjab Roadways President

ਗੈਰਕਾਨੂੰਨੀ ਹੜਤਾਲ 'ਚ ਹਿੱਸਾ ਲੈਣ ਕਾਰਨ ਬਿਕਰਮਜੀਤ ਸਿੰਘ ਸਸਪੈਂਡ

ਚੰਡੀਗੜ੍ਹ : ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਚੱਲ ਰਹੀ ਹੜਤਾਲ ਖ਼ਿਲਾਫ਼ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਪਨਬਸ ਜਲੰਧਰ ਡਿਪੂ ਦੇ ਪ੍ਰਧਾਨ ਬਿਰਮਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸਰਕਾਰੀ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ’ਚ ਗੈਰਕਾਨੂੰਨੀ ਢੰਗ ਨਾਲ ਲਗਾਏ ਗਏ ਧਰਨੇ ਨੂੰ ਲੈ ਕੇ ਪਨਬਸ ਡਿਪੂ 1 ਦੇ ਪ੍ਰਧਾਨ ਬਿਕਰਮਜੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ।

ਜਾਰੀ ਕੀਤੇ ਪੱਤਰ ’ਚ ਕਿਹਾ ਗਿਆ ਹੈ ਕਿ 28 ਨਵੰਬਰ 2025 ਨੂੰ ਬਿਕਰਮਜੀਤ ਸਿੰਘ (ਕੰਡਕਟਰ ਨੰਬਰ ਸੀ.ਟੀ.ਸੀ-06) ਵੱਲੋਂ ਗੈਰਕਾਨੂੰਨੀ ਹੜਤਾਲ ’ਚ ਹਿੱਸਾ ਲੈਣ ਕਾਰਨ ਡਿਊਟੀ ਰੂਟਾਂ ਦੇ ਅਨੁਸਾਰ 380 ਕਿਲੋਮੀਟਰ ਦੀ ਡਿਊਟੀ ਮਿਸ ਕੀਤੀ ਗਈ ਅਤੇ ਮੁਕੇਰੀਆਂ-ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਰੂਟ ’ਤੇ ਪਨਬਸ ਦੀ ਬੱਸ ਸੇਵਾ ਨਾ ਦੇਣ ਦੇ ਕਾਰਨ ਜਨਤਾ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਵਿਭਾਗ ਨੂੰ 11,939 ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਜਦਕਿ 28 ਨਵੰਬਰ 2025 ਨੂੰ ਇਸ ਸਬੰਧ ’ਚ ਨੋਟਿਸ ਜਾਰੀ ਕਰਦੇ ਹੋਏ ਤੁਰੰਤ ਡਿਊਟੀ ’ਤੇ ਹਾਜਰ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ 29 ਨਵੰਬਰ 2025 ਨੂੰ ਤੁਹਾਡੀ ਡਿਊਟੀ ਰੂਟ ਦੇ ਅਨੁਸਾਰ ਮੁਕੇਰੀਆਂ-ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਲੱਗੀ ਹੋਈ ਸੀ। ਅਜਿਹੇ ’ਚ 29 ਨਵੰਬਰ ਨੂੰ ਮੁਕੇਰੀਆਂ ਤੋਂ ਬੱਸ ਨੂੰ ਜਲੰਧਰ ਵਰਕਸ਼ਾਪ ’ਚ ਖੜ੍ਹਾ ਦਿੱਤਾ ਅਤੇ ਬਿਕਰਮਜੀਤ ਸਿੰਘ ਗੈਰਕਾਨੂੰਨੀ ਹੜਤਾਲ ’ਚ ਸ਼ਾਮਲ ਹੋ ਗਏ ਅਤੇ ਉਨ੍ਹਾਂ 301 ਕਿਲੋਮੀਟਰ ਦੀ ਡਿਊਟੀ ਮਿਸ ਕਰ ਦਿੱਤੀ। ਇਸ ਦੌਰਾਨ ਬਿਕਰਮਜੀਤ ਸਿੰਘ ਨੇ ਗੈਰਕਾਨੂੰਨੀ ਹੜਤਾਲ ’ਚ ਹਿੱਸਾ ਲਿਆ, ਜਿਸ ਕਾਰਨ ਵਿਭਾ ਨੂੰ 9520 ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਇਸ ਪ੍ਰਕਾਰ ਹੁਣ ਤੱਕ ਤੁਹਾਡੇ ਕਾਰਨ ਕੁਲ 21,459 ਰੁਪਏ ਦਾ ਨੁਕਸਾਨ ਹੋਇਆ ਹੈ। ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਵਿਭਾਗ ਅਤੇ ਤੁਹਾਡੇ ਦਰਮਿਆਨ ਹੋਏ ਐਗਰੀਮੈਂਟ ਦੀ ਸ਼ਰਤ ਸੰਖਿਆ 15 ਅਨੁਸਾਰ, ਤੁਹਾਡੇ ਵੱਲੋਂ ਕੀਤੇ ਗਏ ਵਿੱਤੀ ਨੁਕਸਾਨ ਅਤੇ ਹੜਤਾਲ ’ਚ ਹਿੱਸਾ ਲੈਣ ਕਾਰਨ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾ ਰਹੀਆਂ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement