
ਕਰਨਾਟਕ ਵਿਚ ਇਕ ਜਨਵਰੀ ਤੋਂ ਖੁਲ੍ਹਣਗੇ ਸਾਰੇ ਸਕੂਲ : ਯੇਦੀਯੁਰੱਪਾ
ਬੈਂਗਲੁਰੂ, 28 ਦਸੰਬਰ: ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਸੋਮਵਾਰ ਨੂੰ ਕਿਹਾ ਕਿ ਇਕ ਜਨਵਰੀ ਤੋਂ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦੇ ਫ਼ੈਸਲੇ ’ਚ ਕੋਈ ਤਬਦੀਲੀ ਨਹÄ ਕੀਤੀ ਗਈ ਹੈ। ਯੇਦੀਯੁਰੱਪਾ ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਐੱਸ.ਐੱਸ.ਐੱਲ.ਸੀ. ਅਤੇ ਦੂਜੇ ਪੀ.ਯੂ.ਸੀ. ਦੇ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦਾ ਐਲਾਨ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫ਼ੈਸਲੇ ’ਚ ਕੋਈ ਤਬਦੀਲੀ ਨਹÄ ਕੀਤੀ ਅਤੇ ਮਾਤਾ-ਪਿਤਾ ਨੂੰ ਵੀ ਇਸ ਸਬੰਧੀ ਕਿਸੇ ਤਰ੍ਹਾਂ ਦਾ ਭਰਮ ਨਹÄ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ’ਤੇ ਸੋਮਵਾਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ’ਚ ਵੀ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਬਿ੍ਰਟੇਨ ਤੋਂ ਵਾਪਸ ਆਉਣ ਵਾਲਿਆਂ ਅਤੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਨੂੰ ਲੈ ਕੇ ਵੀ ਕੋਈ ਸਮੱਸਿਆ ਨਹÄ ਹੈ। ਪੇਂਡੂ ਪੰਚਾਇਤਾਂ ਦੀਆਂ 22 ਅਤੇ 27 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੀ ਚਰਚਾ ਕਰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਭਾਜਪਾ ਸਮਰਥਿਤ 95 ਫ਼ੀ ਸਦੀ ਉਮੀਦਵਾਰ ਜਿੱਤ ਹਾਸਲ ਕਰਨਗੇ। (ਪੀਟੀਆਈ)