
ਸਰਕਾਰ ਕਿਸਾਨਾਂ ਦੀ ਮਜ਼ਬੂਤੀ ਲਈ ਕੰਮ ਕਰਦੀ ਰਹੇਗੀ : ਮੋਦੀ
ਮੋਦੀ ਨੇ 100ਵੀਂ ਕਿਸਾਨ ਰੇਲ ਨੂੰ ਦਿਤੀ ਹਰੀ ਝੰਡੀ
ਨਵੀਂ ਦਿੱਲੀ, 28 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਅਤੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਖੇਤੀਬਾੜੀ ਖੇਤਰ ਵਿਚ ਇਤਿਹਾਸਕ ਸੁਧਾਰ ਕੀਤੇ ਹਨ¢
ਉਨ੍ਹਾਂ ਇਹ ਗੱਲ ਮਹਾਰਾਸ਼ਟਰ ਦੇ ਸੰਗੋਲਾ ਤੋਂ ਪਛਮੀ ਬੰਗਾਲ ਦੇ ਸ਼ਾਲੀਮਾਰ ਤਕ ਚੱਲ ਰਹੀ 100ਵੀਂ ਕਿਸਾਨ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣ ਲਈ ਇਕ ਵੀਡੀਉ ਕਾਨਫ਼ਰੰਸ ਰਾਹੀਂ ਕਹੀ¢
ਇਸ ਮÏਕੇ ਸ੍ਰੀ ਮੋਦੀ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਵਿਚ ਸੁਧਾਰ ਲਿਆਉਣ ਲਈ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਸਪੱਸ਼ਟ ਹਨ ਅਤੇ ਇਰਾਦੇ ਪਾਰਦਰਸ਼ੀ ਹਨ¢ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਨੂੰ ਪੂਰੀ ਤਾਕਤ ਅਤੇ ਲਗਨ ਨਾਲ ਮਜ਼ਬੂਤ ਕਰਦੀ ਰਹੇਗੀ¢
ਉਨ੍ਹਾਂ ਦੀ ਇਹ ਟਿਪਣੀ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਇਕ ਹਿੱਸੇ ਵਲੋਂ ਲਗਾਤਾਰ ਅੰਦੋਲਨ ਦÏਰਾਨ ਆਈ¢ ਹਾਲਾਂਕਿ ਮੋਦੀ ਨੇ ਸਿੱਧੇ ਤÏਰ 'ਤੇ ਖੇਤੀਬਾੜੀ ਕਾਨੂੰਨਾਂ ਦਾ ਜ਼ਿਕਰ ਨਹੀਂ ਕੀਤਾ, ਪਰ ਉਹ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਇਹ ਕਾਨੂੰਨ ਕਿਸਾਨਾਂ ਦੇ ਹਿਤ ਵਿਚ ਹਨ
ਅਤੇ ਵਿਰੋਧੀ ਧਿਰ ਕਿਸਾਨਾਂ ਨੂੰ ਉਨ੍ਹਾਂ ਬਾਰੇ ਗੁਮਰਾਹ ਕਰ ਰਹੀ ਹੈ¢
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਵਲੋਂ ਸ਼ੁਰੂ ਕੀਤੇ ਗਈ ਕਿਸਾਨ ਰੇਲ ਨਾਲ ਛੋਟੇ ਅਤੇ ਦਰਮਿਆਨੇ ਕਿਸਾਨ ਅਪਣੀ ਉਪਜ ਦੂਰ ਦੁਰਾਡੇ ਬਾਜ਼ਾਰਾਂ ਵਿਚ ਭੇਜ ਸਕਦੇ ਹਨ, ਜਿਸ ਨਾਲ ਕਿਸਾਨਾਂ ਦੀ ਆਮਦਨੀ ਵਧਾਉਣ ਵਿਚ ਮਦਦ ਮਿਲੇਗੀ¢
ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਦੀ ਭਾਰੀ ਮੰਗ ਕਾਰਨ ਇਨ੍ਹਾਂ ਦੇ ਗੇੜਿਆਂ ਨੂੰ ਵਧਾਇਆ ਗਿਆ ਹੈ¢ ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਪ੍ਰਮਾਣ ਵੀ ਹੈ ਕਿ ਕਿਸਾਨ ਨਵੀਆਂ ਸੰਭਾਵਨਾਵਾਂ ਲਈ ਕਿੰਨੇ ਉਤਸ਼ਾਹਤ ਹਨ¢ ਮੋਦੀ ਨੇ ਕਿਹਾ ਕਿ ਸਰਕਾਰ ਸਪਲਾਈ ਚੇਨ, ਕੋਲਡ ਸਟੋਰੇਜ ਅਤੇ ਮੁੱਲ ਵਧਾਉਣ ਦੀਆਂ ਸਹੂਲਤਾਂ ਵਧਾਉਣ ਲਈ ਕੰਮ ਕਰ ਰਹੀ ਹੈ¢
ਇਕ ਅਧਿਕਾਰਤ ਬਿਆਨ ਅਨੁਸਾਰ ਇਸ ਰੇਲ ਗੱਡੀ ਵਿਚ ਕਈ ਕਿਸਮਾਂ ਦੇ ਫਲ ਅਤੇ ਸਬਜ਼ੀਆਂ ਭੇਜੀਆਂ ਜਾ ਰਹੀਆਂ ਹਨ¢ ਇਸ ਵਿਚ ਫੁਲ ਗੋਭੀ, ਬੰਦ ਗੋਭੀ, ਸ਼ਿਮਲਾ ਮਿਰਚ ਅਤੇ ਪਿਆਜ਼ ਤੋਂ ਇਲਾਵਾ ਅੰਗੂਰ, ਸੰਤਰੇ, ਕੇਲੇ, ਅਨਾਰ ਅਤੇ ਹੋਰ ਫਲ ਭਰੇ ਗਏ ਹਨ¢
ਬਿਆਨ ਅਨੁਸਾਰ, ਜਿਨ੍ਹਾਂ ਸਟੇਸ਼ਨਾਂ 'ਤੇ ਰੇਲ ਗੱਡੀ ਰੁਕੇਗੀ, ਉਥੇ ਹਰ ਕਿਸਮ ਦੀ ਖੇਤੀਬਾੜੀ ਉਪਜ ਨੂੰ ਲੋਡ ਕਰਨ ਅਤੇ ਅਨਲੋਡ ਕਰਨ ਦੀ ਸਹੂਲਤ ਹੋਵੇਗੀ ਅਤੇ ਇਸ ਦੇ ਰਾਹੀਂ ਮਾਲ ਭੇਜਣ ਲਈ ਮਾਤਰਾ ਦੀ ਕੋਈ ਸ਼ਰਤ ਨਹੀਂ ਹੈ¢
ਪਹਿਲੀ ਕਿਸਾਨ ਰੇਲ ਦੀ ਸ਼ੁਰੂਆਤ ਸੱਤ ਅਗਸਤ ਨੂੰ ਮਹਾਰਾਸ਼ਟਰ ਦੇ ਦੇਵਲਾਲੀ ਤੋਂ ਬਿਹਾਰ ਦੇ ਦਾਨਾਪੁਰ ਤਕ ਗਈ ਸੀ ਜਿਸ ਨੂੰ ਬਾਅਦ ਵਿਚ ਮੁਜ਼ੱਫਰਪੁਰ ਤਕ ਵਧਾ ਦਿਤਾ ਗਿਆ¢ ਕਿਸਾਨਾਂ ਵਲੋਂ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਇਸ ਦੇ ਗੇੜਿਆਂ ਦੀ ਗਿਣਤੀ ਹਫ਼ਤੇ ਵਿਚ ਇਕ ਦਿਨ ਤੋਂ ਵਧਾ ਕੇ ਤਿੰਨ ਦਿਨ ਕਰ ਦਿਤੀ ਗਈ ਹੈ¢ (ਪੀਟੀਆਈ)