ਈ.ਵੀ.ਐਮ ਮਸ਼ੀਨ ਵਿਚ ਘਪਲਾ ਕਰ ਕੇ ਮੋਦੀ ਬਣੇ ਪ੍ਰਧਾਨ ਮੰਤਰੀ: ਵਕੀਲ ਭਾਨੂੰ ਪ੍ਰਤਾਪ
Published : Dec 29, 2020, 12:27 am IST
Updated : Dec 29, 2020, 12:27 am IST
SHARE ARTICLE
image
image

ਈ.ਵੀ.ਐਮ ਮਸ਼ੀਨ ਵਿਚ ਘਪਲਾ ਕਰ ਕੇ ਮੋਦੀ ਬਣੇ ਪ੍ਰਧਾਨ ਮੰਤਰੀ: ਵਕੀਲ ਭਾਨੂੰ ਪ੍ਰਤਾਪ

ਅੰਬਾਨੀ, ਅਡਾਨੀ ਤੇ ਰਾਮ ਦੇਵ ਦੇ ਸਮਾਨ ਦਾ ਲੋਕ ਕਰਨ ਬਾਈਕਾਟ

ਨਵÄ ਦਿੱਲੀ, 28 ਦਸੰਬਰ (ਸ਼ੈਸ਼ਵ ਨਾਗਰਾ): ਕਿਸਾਨ ਅੰਦੋਲਨ ਦੌਰਾਨ ਰੋਜ਼ਾਨਾ ਸਪੋਕਸਮੈਨ ਦੇ ਰੀਪੋਰਟਰ ਨੇ ਗਾਜੀਪੁਰ ਸਰਹੱਦ ’ਤੇ ਮੌਜੂਦ ਸੁਪਰੀਮ ਕੋਰਟ ਦੇ ਵਕੀਲ ਭਾਨੂੰ ਪ੍ਰਤਾਪ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਕਿਹਾ, ਸਰਕਾਰ ਨੂੰ ਗੱਲਾਂ ਘੁੰਮਾ ਫਿਰਾ ਕੇ ਨਹÄ ਸਿੱਧਾ-ਸਿੱਧਾ ਗੱਲ ਕਰਨੀ ਚਾਹੀਦੀ ਹੈ। ਜੇਕਰ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਬਹੁਤ ਚੰਗਾ ਹੈ ਅਤੇ ਇਹ ਕਾਨੂੰਨ ਲੋਕਾਂ ਦੀ ਭਲਾਈ ਲਈ ਹੋਵੇਗਾ। ਜੇਕਰ ਇਹ ਸੱਭ ਲੋਕਾਂ ਦੀ ਭਲਾਈ ਲਈ ਹੈ ਤੇ ਉਨ੍ਹਾਂ ਨੂੰ ਸਿਰਫ਼ ਕਾਨੂੰਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਰਾਜਨੀਤਕ ਦੀ। 
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਵੇਲੇ ਜੋ ਮਨ ਕੀ ਬਾਤ ਪ੍ਰੋਗਰਾਮ ਚਲਾਉਂਦੇ ਹਨ ਜੇਕਰ ਉਸ ਵਿਚ ਬਾਕੀ ਗੱਲਾਂ ਛੱਡ ਕੇ ਖੇਤੀ ਕਾਨੂੰਨ ਦੇ ਬਾਰੇ ਲੋਕਾਂ ਨੂੰ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਲੋਕਾਂ ਦਾ ਪ੍ਰਸਾਰਨ ਕਰਨ, ਇਹ ਸੱਭ ਤੋਂ ਵਧੀਆ ਹੋਵੇਗਾ ਪਰ ਉਹ ਰਾਜਨੀਤਕ ਤੋਂ ਇਲਾਵਾ ਕੋਈ ਗੱਲ ਨਹÄ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਕਾਨੂੰਨ ਵਿਚ ਲਿਖਿਆ ਹੈ ਇਹ ਜੋ ਐਗਰੀਮੈਂਟ ਹੈ ਕਿਸਾਨ ਅਪਣੀ ਮਰਜ਼ੀ ਨਾਲ ਇਸ ਵਿਚੋਂ ਬਾਹਰ ਨਿਕਲ ਸਕਦਾ ਹੈ ਪਰ ਵਾਪਰੀ ਨਹÄ। ਇਹ 25 ਕਾਨੂੰਨ ਧਾਰਾਵਾਂ ਵਿਚੋਂ 11 ਧਾਰਾ ਵਿਚ ਲਿਖਿਆ ਹੈ ਕਿ ਇਸ ਐਗਰੀਮੈਂਟ ਨੂੰ ਕਿਸੇ ਵੀ ਸਮੇਂ ਬਦਲਾ ਜਾ ਸਕਦਾ ਹੈ ਅਤੇ ਇਸ ਨੂੰ ਆਪਸੀ ਸਹਿਮਤੀ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਜੇਕਰ ਮੋਦੀ ਸਰਕਾਰ ਕਾਨੂੰਨ ਦੀ ਗੱਲ ਕਰ ਵੀ ਰਹੇ ਹਨ ਤਾਂ ਉਹ ਵੀ ਝੂਠ ਬੋਲ ਰਹੇ ਹਨ। 
ਭਾਨੂੰ ਪ੍ਰਤਾਪ ਨੇ ਕਿਹਾ ਕਿ ਪ੍ਰਧਾਨ ਮੋਦੀ ਨੂੰ ਲੋਕਾਂ ਨੇ ਤਖ਼ਤਪੋਸ਼ ਉਤੇ ਨਹÄ ਬਿਠਾਇਆ ਬਲਕਿ ਈ.ਵੀ.ਐਮ. ਮਸ਼ੀਨ ਵਿਚ ਘਪਲਾ ਕਰ ਕੇ ਬੈਠੇ ਹਨ। ਜੇਕਰ ਇਹ ਇਨ੍ਹਾਂ ਦੀ ਵਜ੍ਹਾ ਨਾਲ ਜਿੱਤੇ ਹੁੰਦੇ ਤੇ ਕਿਸਾਨਾਂ ਨਾਲ ਗੱਲ ਕਰਨ ਵੀ ਆਉਂਦੇ ਤੇ ਖੇਤੀ ਕਾਨੂੰਨ ਨੂੰ ਰੱਦ ਵੀ ਕਰਦੇ। ਨੌਜਵਾਨ, ਬੁਜ਼ਰਗ, ਵਕੀਲ, ਡਾਕਟਰ, ਨੌਜਵਾਨ ਹਰ ਕਿਸੇ ਨੂੰ ਪਤਾ ਹੈ ਕਿ ਇਹ ਕਾਨੂੰਨ ਬਾਰੇ ਸੱਭ ਨੂੰ ਪਤਾ ਹੈ ਕਿ ਇਹ ਕਾਨੂੰਨ ਠੀਕ ਨਹÄ, ਪਰ ਮੋਦੀ ਨੂੰ ਨਹÄ ਪਤਾ ਹੈ ਕਿ ਜਾਂ ਇਹ ਜਾਂ ਜਾਣਬੁਝ ਕੇ ਕਰ ਰਹੇ ਹਨ, ਕਿਉਂਕਿ ਇਹ ਕਾਨੂੰਨ ਜੋ ਉਨ੍ਹਾਂ ਨੇ ਬਣਾਏ ਹੈ, ਸੱਭ ਦੇਸ਼ ਦੀ ਬਰਬਾਦੀ ਲਈ ਬਣਾਇਆ ਹੈ। ਉਨ੍ਹਾਂ ਨੇ ਰਾਫ਼ੇਲ ਡੀਲ ਬਾਰੇ ਦਸਿਆ ਕਿ ਉਸ ਵਿਚ ਘਪਲਾ ਸਾਹਮਣੇ ਆਇਆ ਹੈ।
ਪੰਜਾਬ, ਹਰਿਆਣਾ, ਉੜੀਸਾ, ਬਿਹਾਰ ਸਮੇਤ ਸਾਰੇ ਸੂਬਿਆਂ ਦੇ ਕਿਸਾਨ ਸੱਭ ਲੋਕ ਕਿਸਾਨ ਅੰਦੋਲਨ ਵਿਚ ਸ਼ਾਮਲ ਹਨ ਤੇ ਫਿਰ ਕਿਉਂ ਸਰਕਾਰ ਕਹਿ 2 ਸੂਬਿਆਂ ਦੇ ਕਿਸਾਨ ਹੀ ਅੰਦੋਲਨ ਕਰ ਰਹੇ ਹਨ। ਇਹ ਗੱਲ ਜ਼ਰੂਰ ਹੈ ਕਿ ਪੰਜਾਬ ਹਰਿਆਣਾ ਦੇ ਜਾਬਾਜ਼ ਕਿਸਾਨ, ਕਿਸਾਨ ਅੰਦੋਲਨ ਨੂੰ ਸਿਰਫ਼ ਲੀਡ ਕਰ ਰਹੇ ਤਾਂ ਹੀ ਸਰਕਾਰ ਇਸ ਨੂੰ ਦੋ ਸੂਬਿਆਂ ਦਾ ਕਹਿ ਕੇ ਹੀ ਬਦਨਾਮ ਕਰ ਰਹੇ ਹਨ। ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਅਡਾਨੀ, ਅੰਬਾਨੀ, ਜੀਓ, ਰਾਮਦੇਵ ਵਲੋਂ ਬਣਾਏ ਗਏ ਸਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅਪਣੇ ਸਵਾਰਥ ਲਈ ਜਨਤਾ ਨੂੰ ਬਰਬਾਦ ਕਾਰਨ ਦੀ ਰਣਨੀਤੀ ਬਣਾਈ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement