ਗੁਜਰਾਤ ’ਚ 10 ਸਾਲਾਂ ਤੋਂ ਕਮਰੇ ’ਚ ਬੰਦ ਤਿੰਨ ਭੈਣ-ਭਰਾਵਾਂ ਨੂੰ ਬਚਾਇਆ
Published : Dec 29, 2020, 12:28 am IST
Updated : Dec 29, 2020, 12:28 am IST
SHARE ARTICLE
image
image

ਗੁਜਰਾਤ ’ਚ 10 ਸਾਲਾਂ ਤੋਂ ਕਮਰੇ ’ਚ ਬੰਦ ਤਿੰਨ ਭੈਣ-ਭਰਾਵਾਂ ਨੂੰ ਬਚਾਇਆ

ਅਹਿਮਦਾਬਾਦੇ, 28 ਦਸੰਬਰ : ਗੁਜਰਾਤ ਦੇ ਰਾਜਕੋਟ ’ਚ ਤਿੰਨ ਭੈਣ-ਭਰਾਵਾਂ ਵਲੋਂ ਖ਼ੁਦ ਨੂੰ ਤਕਰੀਬਨ 10 ਸਾਲ ਤਕ ਕਮਰੇ ’ਚ ਬੰਦ ਰੱਖਣ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਗ਼ੈੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਨੇ ਤਿੰਨਾਂ ਨੂੰ ਉਨ੍ਹਾਂ ਦੇ ਪਿਤਾ ਦੀ ਮਦਦ ਨਾਲ ਬਚਾਅ ਲਿਆ ਹੈ। ਤਿੰਨਾਂ ਦੀ ਉਮਰ 30 ਤੋਂ 42 ਸਾਲ ਵਿਚਕਾਰ ਹੈ। 
ਬੇਘਰਾਂ ਦੇ ਕਲਿਆਣ ਲਈ ਕੰਮ ਕਰਨ ਵਾਲੀ ਐੱਨ. ਜੀ. ਓ. ‘ਸਾਥੀ ਸੇਵਾ ਗਰੁਪ’ ਦੀ ਅਧਿਕਾਰੀ ਜਾਲਪਾ ਪਟੇਲ ਨੇ ਦਸਿਆ ਕਿ ਜਦੋਂ ਬੀਤੀ ਸ਼ਾਮ ਸੰਸਥਾ ਦੇ ਮੈਂਬਰਾਂ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਵੇਖਿਆ ਕਿ ਉਸ ’ਚ ਬਿਲਕੁਲ ਰੌਸ਼ਨੀ ਨਹÄ ਸੀ ਅਤੇ ਉਸ ’ਚੋਂ ਬਾਸੀ ਖਾਣੇ ਅਤੇ ਮਨੁੱਖੀ ਪਖਾਨੇ ਦੀ ਬਦਬੂ ਆ ਰਹੀ ਸੀ। ਕਮਰੇ ਵਿਚ ਚਾਰੋਂ ਪਾਸੇ ਅਖ਼ਬਾਰਾਂ ਲਿਖਰੀਆਂ ਪਈਆਂ ਸਨ।
ਸੰਸਥਾ ਦੇ ਅਧਿਕਾਰੀ ਪਟੇਲ ਨੇ ਕਿਹਾ ਕਿ ਦੋਹਾਂ ਭਰਾਵਾਂ- ਅਮਰੀਸ਼, ਭਾਵੇਸ਼ ਅਤੇ ਉਨ੍ਹਾਂ ਦੀ ਭੈਣ ਮੇਘਨਾ ਨੇ ਕਰੀਬ 10 ਸਾਲ ਪਹਿਲਾਂ ਖ਼ੁਦ ਨੂੰ ਕਮਰੇ ’ਚ ਬੰਦ ਕਰ ਲਿਆ ਸੀ। ਉਨ੍ਹਾਂ ਦੇ ਪਿਤਾ ਨੇ ਇਹ ਜਾਣਕਾਰੀ ਦਿਤੀ। ਤਿੰਨਾਂ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਉਨ੍ਹਾਂ ਦੇ ਵਾਲ ਤੇ ਦਾੜ੍ਹੀ ਕਿਸੇ ਭੀਖ ਮੰਗਣ ਵਾਲੇ ਵਾਂਗ ਵਧੇ ਹੋਏ ਸਨ। ਉਹ ਇੰਨੇ ਕਮਜ਼ੋਰ ਸਨ ਕਿ ਸਹੀ ਢੰਗ ਨਾਲ ਖੜੇ ਵੀ ਨਹੀਂ ਹੋ ਸਕਦੇ ਸਨ।  ਪਟੇਲ ਮੁਤਾਬਕ ਬੱਚਿਆਂ ਦੇ ਪਿਤਾ ਨੇ ਦਸਿਆ ਕਿ ਕਰੀਬ 10 ਸਾਲ ਪਹਿਲਾਂ ਮਾਂ ਦਾ ਮੌਤ ਹੋਣ ਤੋਂ ਬਾਅਦ ਉਹ ਇਸ ਹਾਲਤ ਵਿਚ ਰਹਿ ਰਹੇ ਹਨ। ਪਿਤਾ ਮੁਤਾਬਕ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ, ਜਿਸ ਨੇ ਮੇਰੇ ਬੱਚਿਆਂ ਨੂੰ ਅੰਦਰ ਤਕ ਤੋੜ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅਪਣੇ-ਆਪ ਨੂੰ ਕਮਰੇ ’ਚ ਬੰਦ ਕਰ ਲਿਆ। ਉਨ੍ਹਾਂ ਦਸਿਆ ਕਿ ਉਹ ਰੋਜ਼ ਕਮਰੇ ਦੇ ਬਾਹਰ ਰੋਟੀ ਰੱਖ ਦਿੰਦੇ ਸਨ। ਪਿਤਾ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਕੁਝ ਰਿਸ਼ਤੇਦਾਰਾਂ ਨੇ ਉਨ੍ਹਾਂ ’ਤੇ ਕਾਲਾ ਜਾਦੂ ਕਰ ਦਿਤਾ ਹੈ। ਇਸ ਮਾਮਲੇ ’ਚ ਪੁਲਿਸ ’ਚ ਅਜੇ ਤਕ ਕੋਈ ਸ਼ਿਕਾਇਤ ਨਹÄ ਦਿਤੀ। (ਪੀਟੀਆਈ)


ਐੱਨ. ਜੀ. ਓ. ਦੇ ਮੈਂਬਰਾਂ ਨੇ ਤਿੰਨਾਂ ਨੂੰ ਬਾਹਰ ਕੱਢਿਆ, ਉਨ੍ਹਾਂ ਨੂੰ ਸਾਫ਼-ਸੁਥਰਾ ਬਣਾਇਆ ਅਤੇ ਉਨ੍ਹਾਂ ਦੇ ਵਾਲ ਕੱਟੇ। ਪਟੇਲ ਨੇ ਦਸਿਆ ਕਿ ਐੱਨ. ਜੀ. ਓ. ਤਿੰਨਾਂ ਨੂੰ ਅਜਿਹੀ ਥਾਂ ’ਤੇ ਭੇਜਣ ਦੀ ਯੋਜਨਾ ਬਣਾ ਰਹੀ ਹੈ, ਜਿਥੇ ਉਨ੍ਹਾਂ ਨੂੰ ਚੰਗਾ ਭੋਜਨ ਅਤੇ ਇਲਾਜ ਮਿਲ ਸਕੇ। ਉਨ੍ਹਾਂ ਦੇ ਪਿਤਾ ਇਕ ਸੇਵਾਮੁਕਤ ਸਰਕਾਰੀ ਕਰਮਚਾਰੀੇ ਹਨ।  (ਪੀਟੀਆਈ)

-----------------

SHARE ARTICLE

ਏਜੰਸੀ

Advertisement

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM
Advertisement