
ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਵਿਚਾਲੇ 'ਯੋਜਨਾਬੱਧ ਤਰੀਕੇ' ਨਾਲ ਖੜੀ ਕੀਤੀ 'ਝੂਠ ਦੀ ਕੰਧ': ਤੋਮਰ
ਖੇਤੀ ਮੰਤਰੀ ਦਾ ਗੱਲਬਾਤ ਤੋਂ ਪਹਿਲਾਂ ਆਇਆ ਬਿਆਨ ਆਉਣ ਵਾਲੇ ਕਲ ਦੀ ਕਹਾਣੀ ਪਹਿਲਾਂ ਹੀ ਬਿਆਨ ਕਰ ਰਿਹਾ ਹੈ
ਨਵੀਂ ਦਿੱਲੀ, 28 ਦਸੰਬਰ: 30 ਦਸੰਬਰ ਨੂੰ ਕੇਂਦਰ ਅਤੇ ਸਰਕਾਰ ਵਿਚਾਲੇ ਕਿਸਾਨੀ ਮੁੱਦੇ 'ਤੇ ਚਰਚਾ ਲਈ ਬੈਠਕ ਹੋਵੇਗੀ¢ ਕਿਸਾਨਾਂ ਦੇ 4 ਸੂਤਰੀ ਏਜੰਡੇ ਮਗਰੋਂ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਸਾਨਾਂ ਨੂੰ ਰਸਮੀ ਸੱਦਾ ਭੇਜਿਆ ਹੈ¢ ਇਸ ਵਿਚਕਾਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿਤਾ ਹੈ¢ ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਵਿਚਾਲੇ 'ਯੋਜਨਾਬੱਧ ਤਰੀਕੇ' ਨਾਲ 'ਝੂਠ ਦੀ ਕੰਧ' ਖੜੀ ਕੀਤੀ ਗਈ ਹੈ, ਪਰ ਅਜਿਹਾ ਲੰਬੇ ਸਮੇਂ ਤਕ ਨਹੀਂ ਚੱਲੇਗਾ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਛੇਤੀ ਹੀ ਸੱਚਾਈ ਦਾ ਅਹਿਸਾਸ ਹੋਵੇਗਾ¢ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਰੇੜਕੇ ਦਾ ਛੇਤੀ ਹੀ ਹੱਲ ਲੱਭ ਲਿਆ ਜਾਵੇਗਾ¢
ਦਸਣਯੋਗ ਹੈ ਕਿ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ¢ ਉਨ੍ਹਾਂ ਨੇ ਚਿਤਾਵਨੀ ਦਿਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਅਪਣਾ ਅੰਦੋਲਨ ਤੇਜ਼ ਕਰਨਗੇ¢
ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਛੇਤੀ ਹੀ ਰਾਹ ਨਿਕਲੇਗਾ ਅਤੇ ਅਸੀਂ ਕਿਸੇ ਹੱਲ ਤਕ ਪਹੁੰਚਾਂਗੇ¢ ਹਰ ਕੋਈ ਜਾਣਦਾ ਹੈ ਕਿ ਝੂਠ ਦੀ ਕੰਧ ਕਦੇ ਮਜ਼ਬੂਤ ਨਹੀਂ ਹੁੰਦੀ¢ ਸੱਚਾਈ, ਸੱਚਾਈ ਹੁੰਦੀ ਹੈ¢ ਸਮਾਂ ਆਵੇਗਾ, ਜਦੋਂ ਲੋਕ ਸੱਚਾਈ ਮਨਜ਼ੂਰ ਕਰਨਾ ਸ਼ੁਰੂ ਕਰਨਗੇ¢ ਉਨ੍ਹਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਕਿ ਕੁਝ ਲੋਕਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਦਿਲਾਂ ਵਿਚ ਗ਼ਲਤਫ਼ਹਿਮੀ ਪੈਦਾ ਕਰ ਦਿਤੀ ਹੈ¢ ਫ਼ਿਲਹਾਲ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੀ ਹੈ¢ ਉਮੀਦ ਹੈ ਕਿ ਅਸੀਂ ਇਨ੍ਹਾਂ ਨੂੰ ਦੂਰ ਕਰimageਨ 'ਚ ਸਫ਼ਲ ਹੋਵਾਂਗੇ¢ (ਏਜੰਸੀ)