
ਲੋਕਾਂ ਵਿੱਚ ਮਚੀ ਹਫੜਾ-ਦਫੜੀ
ਲੁਧਿਆਣਾ: ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਸਥਿਤ ਦੀਵਾਨ ਸੰਨਜ਼ ਨਾਂ ਦੀ ਫੈਬਰਿਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ 'ਤੇ ਮੌਜੂਦ ਹਨ। ਇਹ ਬਹੁਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਨਾਲ ਘਿਰੀ ਹੋਈ ਹੈ।
PHOTO
ਲੈਂਟਰ ਅਤੇ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਦੇ ਨਾਲ ਹੀ ਚੌਥੀ ਮੰਜ਼ਿਲ 'ਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
PHOTO
ਮੌਕੇ ਤੇ ਪਹੁੰਚੇ ਫਾਇਰ ਅਫਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 2 ਵਜੇ ਦੇ ਕਰੀਬ ਉਨ੍ਹਾਂ ਨੂੰ ਕਾਲ ਆਈ ਸੀ ਜਿਸ ਤੋਂ ਬਾਅਦ ਪਹਿਲਾਂ ਨੇੜਲੇ ਸਟੇਸ਼ਨਾਂ ਤੋਂ ਅਤੇ ਫਿਰ ਲੁਧਿਆਣਾ ਦੇ ਲਗਪਗ ਸਾਰੇ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾ ਕੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫੈਕਟਰੀ ‘ਚ ਪਿਆ ਸਾਮਾਨ ਜ਼ਰੂਰ ਸੜ ਗਿਆ ਉਨ੍ਹਾਂ ਕਿਹਾ ਕਿ ਅਗ ਤੇ 60 ਫੀਸਦੀ ਕਾਬੂ ਪਾ ਲਿਆ ਗਿਆ ਗਏ, ਫੈਕਟਰੀ ਦਾ ਸਟੋਰੇਜ ਸੀ ਜਿਥੇ ਅੱਗ ਲੱਗੀ, ਲੰਚ ਟਾਈਮ ਹੋਣ ਕਰਕੇ ਸਾਰੇ ਵਰਕਰ ਲੰਚ ਤੇ ਸੀ, ਫੈਕਟਰੀ ‘ਚ ਕਪੜਾ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ, ਹਵਾ ਤੇਜ ਹੋਣ ਕਰਕੇ ਅੱਗ ਤੇਜੀ ਨਾਲ ਫੇਲ ਗਈ। ਉਨ੍ਹਾ ਦੱਸਿਆ ਕਿ 35 ਦੇ ਕਰੀਬ ਗੱਡੀਆਂ ਹਣ ਤਕ ਲੱਗ ਚੁਕੀਆਂ ਹਨ।