ਨਸ਼ੇ ਦੇ ਮਾਮਲੇ ਵਿਚ ਭਗੌੜੇ ਮਜੀਠੀਏ ਨੂੰ ਲੱਭੋ, ਜਲਦ ਸੁੱਟਾਂਗੇ ਜੇਲ ਵਿਚ : ਚੰਨੀ
Published : Dec 29, 2021, 7:49 am IST
Updated : Dec 29, 2021, 7:49 am IST
SHARE ARTICLE
IMAGE
IMAGE

ਨਸ਼ੇ ਦੇ ਮਾਮਲੇ ਵਿਚ ਭਗੌੜੇ ਮਜੀਠੀਏ ਨੂੰ ਲੱਭੋ, ਜਲਦ ਸੁੱਟਾਂਗੇ ਜੇਲ ਵਿਚ : ਚੰਨੀ

ਬਾਦਲਾਂ ਤੋਂ ਰਹਿੰਦਾ ਹਿਸਾਬ ਕਿਤਾਬ ਫਿਰ ਤੂੰ ਉਨ੍ਹਾਂ ਵਿਰੁਧ ਚੋਣ ਲੜ ਕੇ ਲਵਾਂਗੇ : ਰਾਜਾ ਵੜਿੰਗ

ਮਾਨਸਾ, ਸਰਦੂਲਗੜ੍ਹ 28 ਦਸੰਬਰ (ਸੁਖਵੰਤ ਸਿੰਘ ਸਿੱਧੂ/ਵਿਨੋਦ ਜੈਨ) : ਅਕਾਲੀ ਦਲ ਦੇ ਬਿਕਰਮ ਮਜੀਠੀਆ ਜਿਸ ਦੇ ਨਸ਼ਾ ਤਸਕਰਾਂ ਨਾਲ ਸਬੰਧ ਸਨ ਤੇ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਹੁਣ ਲੁਕਣ ਮੀਚੀ ਦੀ ਖੇਡ ਖੇਡ ਰਿਹਾ ਹੈ ਅਤੇ ਉਸ ਨੂੰ  ਲੱਭੋ ਤਾਕਿ ਜਲਦ ਹੀ ਜੇਲ ਵਿਚ ਸੁਟਿਆ ਜਾਵੇ | ਪੰਜਾਬ ਨੂੰ  ਨਸ਼ੇ ਦੀ ਦਲਦਲ ਵਿਚ ਧਕੇਲਣ ਵਾਲੇ ਲੋਕਾਂ ਨੂੰ  ਪੰਜਾਬ ਦੀ ਤੁਹਾਡੀ ਅਪਣੀ ਸਰਕਾਰ ਬਖ਼ਸ਼ੇਗੀ ਨਹੀਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਦੂਲਗੜ੍ਹ ਵਿਖੇ ਬਿਕਰਮ ਮੋਫ਼ਰ ਦੇ ਹੱਕ ਵਿਚ ਚੋਣ ਰੈਲੀ ਨੂੰ  ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤਾ |
ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਕਹਾਉਣ ਵਾਲਾ ਦਿੱਲੀ ਦਾ ਕੇਜਰੀਵਾਲ ਪੰਜਾਬ ਫੇਰੀ ਦੌਰਾਨ
ਅੰਮਿ੍ਤਸਰ ਦੇ ਸੱਭ ਤੋਂ ਮਹਿੰਗੇ ਹੋਟਲ ਵਿਚ ਰਿਹਾ ਅਤੇ ਕਮਰਾ ਵੀ ਆਲੀਸ਼ਾਨ ਸੀ ਅਤੇ ਬਾਹਰ ਆਉਂਦਿਆਂ ਹੀ ਇਕ ਆਟੋ ਰਿਕਸ਼ੇ ਵਿਚ ਬੈਠ ਕੇ ਕਿਸੇ ਦੇ ਘਰ ਖਾਣਾ ਖਾਣ ਲਈ ਚਲਾ ਜਾਂਦਾ ਹੈ ਜੋ ਕਿ ਡਰਾਮੇ ਕਰ ਰਿਹਾ ਹੈ ਅਤੇ ਉਸ ਨੂੰ  ਨਹੀਂ ਪਤਾ ਕਿ ਪੰਜਾਬ ਦਾ ਕਿਸਾਨ ਰਾਤ ਸਮੇਂ ਕਿਸ ਤਰ੍ਹਾਂ ਅਪਣੇ ਖੇਤਾਂ ਨੂੰ  ਪਾਣੀ ਦਿੰਦਾ ਹੈ ਕਿਸ ਤਰ੍ਹਾਂ ਗ਼ਰੀਬ ਲੋਕ ਅਪਣੇ ਜੀਵਨ ਬਸਰ ਕਰਦੇ ਹਨ |

ਉਨ੍ਹਾਂ ਕਿਹਾ ਕਿ ਜਦੋਂ ਕਿ ਪੰਜਾਬ ਭਰ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਇਸ ਦਾ ਖਹਿੜਾ
ਛੱਡ ਚੁੱਕੇ ਹਨ ਪਰ ਭਗਵੰਤ ਮਾਨ ਨੂੰ  ਪਤਾ ਨੀ ਕੀ ਦਿਸ ਰਿਹਾ ਹੈ ਜੋ ਕਿ ਇਸ ਪਾਰਟੀ ਨੂੰ  ਅਜੇ ਵੀ ਚੰਗੀ ਕਹਿ ਰਿਹਾ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਿਰਫ਼ ਅਪਣੇ ਆਪ ਨੂੰ  ਮੁੱਖ ਮੰਤਰੀ ਬਣਨ ਦੀ ਲਾਲਸਾ ਦੇ ਕਾਰਨ ਅੱਜ ਵੀ ਆਮ ਆਦਮੀ ਪਾਰਟੀ ਨੂੰ  ਚੰਗੀ ਕਹਿ ਰਿਹਾ ਹੈ ਅਤੇ ਜਦੋਂ ਕਿ ਆਮ ਆਦਮੀ ਪਾਰਟੀ ਮਹਿਜ਼ ਡਰਾਮਾ ਕਰ ਰਹੀ ਹੈ ਜੋ ਕਿ ਪੰਜਾਬ ਦੇ ਹਿਤਾਂ ਦੀ ਗੱਲ ਨਹੀਂ ਕਰਦੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਦੀ ਪੰਜਾਬੀਆਂ ਦੀ ਅਤੇ ਪੰਜਾਬ ਦੇ ਹਰ ਵਰਗ ਦੇ ਮਸਲੇ ਹੱਲ ਕਰ ਰਹੀ ਹੈ |
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਭਰ ਵਿਚ 1 ਲੱਖ 20 ਹਜ਼ਾਰ ਕਿਸਾਨ ਜੋ ਅਜੇ ਕਰਜ਼ ਮੁਆਫ਼ੀ ਤੋਂ ਰਹਿੰਦੇ ਸਨ ਉਨ੍ਹਾਂ ਦਾ ਕਰਜ਼ ਅੱਜ ਤੋਂ ਸਰਕਾਰ ਨੇ ਮੁਆਫ਼ ਕਰ ਦਿਤਾ ਹੈ ਅਤੇ ਉਥੇ ਉਨ੍ਹਾਂ ਕਿਹਾ ਕਿ ਨਰਮੇ ਖ਼ਰਾਬੇ ਦਾ 12-12 ਹਜ਼ਾਰ ਰੁਪਏ ਕਿਸਾਨਾਂ ਦਾ ਡਿਪਟੀ ਕਮਿਸ਼ਨਰਾਂ ਦੇ ਕੋਲ ਪਹੁੰਚ ਗਿਆ ਹੈ ਅਤੇ 5-5 ਹਜ਼ਾਰ ਰੁਪਏ ਸਰਕਾਰ ਹੋਰ ਭੇਜ ਰਹੀ ਹੈ ਜੋ ਕਿ ਹਰ ਕਿਸਾਨ ਨੂੰ  17 ਹਜ਼ਾਰ ਰੁਪਏ ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿਚ ਮਿਲ ਜਾਣਗੇ | ਪੰਜਾਬ ਦੇ ਨੰਬਰਦਾਰਾਂ ਦੀਆਂ ਲਟਕ ਰਹੀਆਂ ਮੰਗਾਂ ਨੂੰ  ਵੀ ਮੁੱਖ ਮੰਤਰੀ ਵਲੋਂ ਹੱਲ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ ਜੋ ਜਲਦ ਹੀ ਪੂਰਾ ਹੋ ਜਾਵੇਗਾ | ਇਸ ਤੋਂ ਇਲਾਵਾ ਚੰਨੀ ਨੇ ਝੁਨੀਰ ਦੇ ਅੱਠਵੀਂ ਕਲਾਸ ਦੇ ਲੜਕੀਆਂ ਦੇ ਸਕੂਲ ਨੂੰ  ਅਪਗ੍ਰੇਡ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਸਰਦੂਲਗੜ੍ਹ ਵਿਚੋਂ ਗੁਜ਼ਰਨ ਵਾਲੇ ਘੱਗਰ ਦਰਿਆ ਦੇ ਕਾਲੇ ਪਾਣੀ ਤੋਂ ਲੋਕਾਂ ਨੂੰ  ਬਚਾਉਣ ਲਈ ਅਤੇ ਸਰਦੂਲਗੜ੍ਹ ਏਰੀਏ ਦੇ ਲੋਕਾਂ ਨੂੰ  ਸਿਹਤ ਸਹੂਲਤਾਂ ਦੇਣ ਲਈ ਸਿਵਲ ਹਸਪਤਾਲ ਨੂੰ  ਵੀ ਅਪਗ੍ਰੇਡ ਕਰਨ ਦਾ ਐਲਾਨ ਕਰ ਦਿਤਾ ਹੈ ਤਾਕਿ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਹੀ ਲੋਕਾਂ ਨੂੰ  ਚੰਗੀਆਂ ਸਿਹਤ ਸੇਵਾਵਾਂ ਮਿਲ ਸਕਣ | ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪਿੰਡ ਬਹਿਣੀਵਾਲ ਨੂੰ  ਸਬ ਤਹਿਸੀਲ ਬਣਾਉਣ ਦੇ ਲਈ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਹਰੀ ਝੰਡੀ ਦੇਣ ਦਾ ਵੀ ਐਲਾਨ ਕੀਤਾ ਹੈ | ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਦਰਾਂ ਕਰੋੜ ਰੁਪਏ ਇਸ ਤੋਂ ਪਹਿਲਾਂ ਸਰਦੂਲਗੜ੍ਹ ਨੂੰ  ਜਾਰੀ ਕੀਤੇ ਗਏ ਹਨ ਅਤੇ ਦੋ ਕਰੋੜ ਰੁਪਏ ਅੱਜ ਹੋਰ ਸਰਦੂਲਗੜ੍ਹ ਹਲਕੇ ਨੂੰ  ਦੇਣ ਦਾ ਵਾਅਦਾ ਕਰ ਗਏ ਹਨ |
ਰੈਲੀ ਦੌਰਾਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਦਾ ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਵੱਲੋਂ ਬਾਦਲਾਂ ਦੀਆਂ ਨਾਜਾਇਜ਼ ਚੱਲ ਰਹੀਆਂ ਬੱਸਾਂ ਨੂੰ  ਥਾਣਿਆਂ ਵਿਚ ਬੰਦ ਕੀਤਾ ਹੈ ਅਤੇ ਉਥੇ ਉਨ੍ਹਾਂ ਨੇ ਸੋਨੀਆ ਗਾਂਧੀ ਰਾਹੁਲ ਗਾਂਧੀ ਨੂੰ  ਅਪੀਲ ਕੀਤੀ ਕਿ ਉਸ ਨੂੰ  ਬਾਦਲਾਂ ਵਿਰੁਧ ਇਕ ਵਾਰ ਫਿਰ ਲੜਨ ਦਾ ਮੌਕਾ ਦਿਤਾ ਜਾਵੇ ਤਾਕਿ ਆਪਣਾ ਰਹਿੰਦਾ ਜੋ ਹਿਸਾਬ ਹੈ ਬਾਦਲ ਪ੍ਰਵਾਰ ਤੋਂ ਲਿਆ ਜਾਵੇ | ਹਲਕਾ ਸਰਦੂਲਗੜ੍ਹ ਤੋਂ ਸੇਵਾਦਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਰੈਲੀ ਨੂੰ  ਸੰਬੋਧਨ ਕਰਦਿਆਂ ਜਿਥੇ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ  ਸੀਸ ਝੁਕਾਇਆ ਤੇ ਕਿਹਾ ਕਿ ਅੱਜ ਪੰਜਾਬ ਭਰ ਵਿਚ ਮੁੱਖ ਮੰਤਰੀ ਚੰਨੀ ਦੀ ਗੱਲ ਚਲ ਰਹੀ ਹੈ ਜੋ ਕਿ ਪੰਜਾਬ ਦੇ ਮਸਲੇ ਹੱਲ ਕਰਨ ਦੇ ਲਈ ਉਤਸੁਕ ਰਹਿੰਦੇ ਹਨ | ਉਨ੍ਹਾਂ ਮੁੱਖ ਮੰਤਰੀ ਨੂੰ  ਅਪੀਲ ਕੀਤੀ ਕਿ ਸਰਦੂਲਗੜ੍ਹ ਵਿਚੋਂ ਲੰਘਣ ਵਾਲੇ ਘੱਗਰ ਦਰਿਆ ਦੇ ਕਾਰਨ ਬੀਮਾਰੀਆਂ ਦੀ ਚਪੇਟ ਵਿਚ ਆ ਰਹੇ ਲੋਕਾਂ ਨੂੰ  ਸਿਹਤ ਸਹੂਲਤਾਂ ਦੇਣ ਲਈ ਹਸਪਤਾਲ ਨੂੰ  ਅਪਗ੍ਰੇਡ ਕੀਤਾ ਜਾਵੇ ਜਿਸ ਤੇ ਮੁੱਖ ਮੰਤਰੀ ਚੰਨੀ ਵਲੋਂ ਮੋਹਰ ਲਗਾ ਦਿਤੀ ਗਈ ਹੈ | ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜ਼ਿਲਾ ਕਾਂਗਰਸ ਪ੍ਰਧਾਨ ਮੰਗਤ ਰਾਏ ਬਾਂਸਲ, ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ, ਬੁਢਲਾਡਾ ਹਲਕੇ ਤੋਂ ਇੰਚਾਰਜ ਰਣਜੀਤ ਕੌਰ ਭੱਟੀ, ਸੱਤਪਾਲ ਵਰਮਾ, ਰਾਮ ਸਿੰਘ ਸਰਦੂਲਗੜ੍ਹ, ਸ਼ਿੰਦਰਪਾਲ ਸਿੰਘ ਚਕੇਰੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਦਿ ਕਾਂਗਰਸੀ ਨੇਤਾ ਪਿੰਡਾਂ ਦੀਆਂ ਪੰਚਾਇਤਾਂ ਮੌਜੂਦ ਸਨ
Mansa_28_453_6_1_2

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement