ਪੁਰਾਣੀਆਂ ਪਾਰਟੀਆਂ ਤੇ ਪੁਰਾਣੇ ਆਗੂਆਂ ਤੋਂ ਤੰਗ ਆ ਚੁੱਕੇ ਹਨ ਲੋਕ : ਕੇਜਰੀਵਾਲ
Published : Dec 29, 2021, 7:50 am IST
Updated : Dec 29, 2021, 7:50 am IST
SHARE ARTICLE
IMAGE
IMAGE

ਪੁਰਾਣੀਆਂ ਪਾਰਟੀਆਂ ਤੇ ਪੁਰਾਣੇ ਆਗੂਆਂ ਤੋਂ ਤੰਗ ਆ ਚੁੱਕੇ ਹਨ ਲੋਕ : ਕੇਜਰੀਵਾਲ


ਚੰਡੀਗੜ੍ਹ ਦਾ ਚਮਤਕਾਰ, ਪੁਰਾਣੇ ਮਹਾਂਰਥੀਆਂ ਨੂੰ  ਹਰਾ ਕੇ ਚੰਡੀਗੜ੍ਹ ਦੇ ਲੋਕਾਂ ਨੇ ਨਵੇਂ ਚਿਹਰੇ ਚੁਣੇ

ਚੰਡੀਗੜ੍ਹ, 28 ਦਸੰਬਰ (ਨਰਿੰਦਰ ਸਿੰਘ ਝਾਂਮਪੁਰ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੰਡੀਗੜ੍ਹ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੀ ਜਨਤਾ ਪੁਰਾਣੀਆਂ ਰਵਾਇਤੀ ਪਾਰਟੀਆਂ, ਪੁਰਾਣੇ ਆਗੂਆਂ ਅਤੇ ਪੁਰਾਣੀ ਕਿਸਮ ਦੀ ਸਿਆਸਤ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੀ ਹੈ | ਲੋਕ ਭਿ੍ਸ਼ਟਤੰਤਰ ਤੋਂ ਨਿਜਾਤ ਚਾਹੁੰਦੇ ਹਨ | ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਚੋਣ ਨਤੀਜੇ ਇਸ ਦੀ ਪ੍ਰਤੱਖ ਮਿਸਾਲ ਹਨ | ਜਨਤਾ ਨੇ ਪੁਰਾਣਿਆਂ ਨੂੰ  ਝਟਕਾ ਦੇ ਕੇ ਨਵੀਂ ਪਾਰਟੀ (ਆਪ), ਨਵੇਂ ਚਿਹਰੇ ਅਤੇ ਇਮਾਨਦਾਰ ਰਾਜਨੀਤੀ ਨੂੰ  ਚੁਣਿਆ ਹੈ |
ਇਕ ਬਿਆਨ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨੇ ਨਗਰ ਨਿਗਮ ਚੋਣਾਂ 'ਚ ਸੱਚਮੁਚ ਚਮਤਕਾਰ ਕਰ ਦਿਖਾਇਆ ਹੈ | ਕਈ ਵੱਡੇ ਵੱਡੇ ਮਹਾਂਰਥੀਆਂ ਨੂੰ  ਹਰਾ ਕੇ ਬਿਲਕੁਲ ਨਵੇਂ ਚਿਹਰਿਆਂ ਨੂੰ  ਚੁਣਿਆ ਹੈ | ਭਾਜਪਾ ਦੇ ਮੌਜੂਦਾ ਮੇਅਰ, 2 ਸਾਬਕਾ ਮੇਅਰ ਅਤੇ ਭਾਜਪਾ ਦੇ ਯੁਵਾ ਵਿੰਗ ਦੇ ਪ੍ਰਧਾਨ ਸਮੇਤ ਕਈ ਹੋਰ ਪੁਰਾਣੇ ਮਹਾਂਰਥੀਆਂ ਨੂੰ  ਹਰਾ ਕੇ ਰਵਾਇਤੀ ਦਲਾਂ ਦੇ ਸਿੰਘਾਸਨ ਹਿਲਾ ਦਿਤੇ ਗਏ ਕਿਉਂਕਿ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਨਵੇਂ ਚਿਹਰਿਆਂ 'ਤੇ ਵਿਸ਼ਵਾਸ ਜਤਾਇਆ ਹੈ | ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜਿਆਂ ਨੇ ਵਿਰੋਧੀਆਂ ਵਲੋਂ ਆਮ ਆਦਮੀ ਪਾਰਟੀ ਬਾਰੇ ਮਿੱਥਾਂ ਅਤੇ ਕੂੜ-ਪ੍ਰਚਾਰਾਂ ਨੂੰ  ਖ਼ਤਮ ਕਰ ਦਿਤਾ ਹੈ |
ਕੇਜਰੀਵਾਲ ਅਨੁਸਾਰ, ''ਮੈਨੂੰ ਯਾਦ ਹੈ ਜਦੋਂ 2017 ਦੇ ਚੋਣ ਨਤੀਜਿਆਂ ਉਪਰੰਤ 'ਸਿਆਸੀ ਪੰਡਤ' ਕਹਿੰਦੇ ਸਨ ਕਿ 2017 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਸ਼ਹਿਰੀ ਵੋਟਰਾਂ ਨੇ ਸਾਥ ਨਹੀਂ ਦਿਤਾ | ਸ਼ਹਿਰੀ ਵੋਟਾਂ ਘੱਟ ਮਿਲੀਆਂ ਪ੍ਰੰਤੂ ਚੰਡੀਗੜ੍ਹ ਦੀ ਜਿੱਤ ਨੇ ਸਾਬਤ ਕਰ ਦਿਤਾ ਹੈ ਕਿ ਇਸ ਵਾਰ ਪੰਜਾਬ ਦੀ ਸ਼ਹਿਰੀ ਜਨਤਾ ਵੀ ਮਜ਼ਬੂਤੀ ਅਤੇ ਪੂਰੇ ਵਿਸ਼ਵਾਸ ਨਾਲ ਆਮ ਆਦਮੀ ਪਾਰਟੀ ਨਾਲ ਖੜੀ ਹੈ | ਅੱਜ ਪੰਜਾਬ ਦੇ ਸਮੁੱਚੇ ਗ੍ਰਾਮੀਣ ਅਤੇ ਸ਼ਹਿਰੀ ਲੋਕ ਆਮ ਆਦਮੀ ਪਾਰਟੀ ਨੂੰ  ਵੱਡੀ ਉਮੀਦ ਵਜੋਂ ਦੇਖ ਰਹੇ ਹਨ ਕਿਉਂਕਿ ਰਵਾਇਤੀ ਪੁਰਾਣੀਆਂ ਪਾਰਟੀਆਂ ਨੂੰ  ਵਾਰ-ਵਾਰ ਮੌਕੇ ਦੇ ਕੇ ਬੁਰੀ ਤਰ੍ਹਾਂ ਨਿਰਾਸ਼ ਅਤੇ ਤੰਗ ਆ ਚੁੱਕੇ ਹਨ | ਪੂਰਾ ਪੰਜਾਬ ਬਦਲਾਅ ਚਾਹੁੰਦਾ ਹੈ | ਦਿੱਲੀ ਅਤੇ ਚੰਡੀਗੜ੍ਹ ਵਾਂਗ ਪੰਜਾਬ ਵੀ ਨਵੇਂ ਚਿਹਰੇ ਅਤੇ ਇਮਾਨਦਾਰ ਰਾਜਨੀਤੀ ਚਾਹੁੰਦਾ ਹੈ |'' ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਦੇ ਫ਼ਤਵੇ ਦੇ ਸਨਮਾਨ 'ਚ ਆਮ ਆਦਮੀ ਪਾਰਟੀ ਸੱਭ ਨੂੰ  ਨਾਲ ਲੈ ਕੇ ਚਲੇਗੀ, ਬੇਸ਼ੱਕ ਉਹ ਕਿਸੇ ਹੋਰ ਪਾਰਟੀ ਦਾ ਕਿਉਂ ਨਾ ਹੋਵੇ |

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement