ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ
Published : Dec 29, 2021, 12:04 am IST
Updated : Dec 29, 2021, 12:04 am IST
SHARE ARTICLE
image
image

ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ

ਚੰਡੀਗੜ੍ਹ, 28 ਦਸੰਬਰ (ਜੀ.ਸੀ. ਭਾਰਦਵਾਜ): ਸਰਹੱਦੀ ਸੂਬੇ ਪੰਜਾਬ ਦੀ ਨਵੀਂ ਵਿਧਾਨ ਸਭਾ ਚੁਣਨ ਲਈ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਾਜ਼ਗਾਰ ਮਾਹੌਲ ਦੇਣ ਤੇ ਨਿਰਪੱਖ ਚੋਣਾਂ ਵਾਸਤੇ 117 ਹਲਕਿਆਂ ਵਿਚ ਕਾਨੂੰਨ ਵਿਵਸਥਾ ਮਜ਼ਬੂਤੀ ਨੂੰ ਸਾਹਮਣੇ ਰਖਦਿਆਂ ਡੀ.ਜੀ.ਪੀ. ਨੇ 78264 ਪੁਲਿਸ ਸਟਾਫ਼ ਤੋਂ ਇਲਾਵਾ ਕੇਂਦਰੀ ਫ਼ੋਰਸ ਦੀਆਂ 1050 ਕੰਪਨੀਆਂ ਤੈਨਾਤ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਲਿਖ ਦਿਤਾ ਹੈ।
ਪਿਛਲੀਆਂ ਚੋਣਾਂ ਵਿਚ ਇਹ ਨਫਰੀ ਕੇਵਲ 400 ਕੰਪਨੀਆਂ ਦੀ ਹੀ ਸੀ। ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਮੁੱਖ ਚੋਣ ਅਧਿਕਾਰੀ ਡਾ. ਐਸ.ਕਰਨਾਰਾਜੂ ਨੇ ਦਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਦੇ 4 ਸਰਹੱਦੀ ਜ਼ਿਲ੍ਹਿਆਂ ਵਿਚ ਡਰੋਨਾਂ ਰਾਹੀਂ ਡਰੱਗ ਤੇ ਹਥਿਆਰ ਸੁੱਟਣ, ਥਾਂ ਥਾਂ ਤੇ ਬੰਬ, ਗ੍ਰਨੇਡ ਦੇ ਧਮਾਕੇ ਅਤੇ ਹਤਿਆਵਾਂ ਤੇ ਕਤਲ ਵੱਧਣ ਤੋਂ ਇਲਾਵਾ ਚੋਣ ਮੈਦਾਨ ਵਿਚ ਤਿੰਨ ਦੀ ਥਾਂ 6 ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਉਤਰਨ ਦੀ ਸੰਭਾਵਨਾ ਕਾਰਨ ਐਤਕੀਂ ਵਾਧੂ ਫ਼ੋਰਸ ਬੁਲਾਈ ਗਈ ਹੈ। ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਗੰਨਮੈਨ ਤੇ ਸੁਰੱਖਿਆ ਗਾਰਡ ਮੁਹਈਆ ਕਰਵਾਉਣ ਦੇ ਨਾਲ ਨਾਲ ਐਤਕੀਂ 2000 ਦੇ ਕਰੀਬ ਪੋÇਲੰਗ ਬੂਥ ਵੀ ਵਧਾਏ ਗਏ ਹਨ ਜਿਸ ਕਰ ਕੇ ਹਥਿਆਰਬੰਦ ਫ਼ੋਰਸ ਵਧਾਉਣ ਦੀ ਲੋੜ ਪਈ ਹੈ। ਜ਼ਿਕਰਯੋਗ ਹੈ ਕਿ 2017 ਚੋਣਾਂ ਲਈ ਕੇਵਲ 22615 ਪੋÇਲੰਗ ਬੂਥ ਸਨ ਜਿਨ੍ਹਾਂ ਨੂੰ ਵਧਾ ਕੇ 24689 ਕੀਤਾ ਹੈ। ਕੋਰੋਨਾ ਵਾਇਰਸ ਦੇ, ਨਵੇਂ ਹੋਰ ਬੈਕਟੀਰੀਆ ਉਮੀਕਰੋਨ ਦੀ ਸ਼ਕਲ ਵਿਚ ਜਨਤਾ ਵਿਚ ਦਹਿਸ਼ਤ ਆਉੁਣ ਨਾਲ ਜਾਂ ਪੰਜਾਬ ਵਿਚ ਹਿੰਸਕ ਘਟਨਾ ਵਧਣ ਨਾਲ ਚੋਣਾਂ ਮੁਲਤਵੀ ਕਰਨ ਦੀ ਸੰਭਾਵਨਾ ਸਬੰਧੀ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਆਉਂਦੇ ਕੁੱਝ ਦਿਨਾਂ ਤਕ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਵਲੋਂ ਪੰਜਾਬ ਸਮੇਤ 5 ਰਾਜਾਂ ਯੂ.ਪੀ., ਉਤਰਾਖੰਡ, ਗੋਆ ਤੇ ਮਨੀਪੁਰ ਵਿਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨਾਲ ਚੋਣ ਜ਼ਾਬਤਾ ਲੱਗ ਜਾਵੇਗਾ ਅਤੇ ਮੁਲਤਵੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। 
ਡਾ. ਕਰਨਾਰਾਜੂ ਨੇ ਦਸਿਆ ਕਿ ਸਿਹਤ ਮਹਿਕਮੇ ਦੇ ਪ੍ਰਿੰਸੀਪਲ ਸਕੱਤਰ ਰਾਜ ਕਮਲ ਚੌਧਰੀ ਨਾਲ ਰੋਜ਼ਾਨਾ ਤਾਜ਼ਾ ਹਾਲਾਤ ਬਾਰੇ ਚਰਚਾ ਹੁੰਦੀ ਹੈ ਅਤੇ ਪੋÇਲੰਗ ਸਟਾਫ਼ ਲਗਭਗ ਇਕ ਲੱਖ ਤੋਂ ਵੱਧ ਸਿਵਲ ਅਧਿਕਾਰੀ ਤੇ ਹੋਰ ਕਰਮਚਾਰੀਆਂ ਨੂੰ ਕਰੋਨਾ ਵੈਕਸੀਨ ਲੁਆਉਣ ਦੇ ਪ੍ਰਬੰਧ ਚਲ ਰਹੇ ਹਨ ਅਤੇ ਵੋਟਰ ਜਾਂ ਸਟਾਫ਼ ਦੇ ਬੀਮਾਰ ਹੋਣ ਦੀ ਸੂਰਤ ਵਿਚ ਮਾਸਕ, ਥਰਮਾਮੀਟਰ, ਦਵਾਈ, ਸੈਨਾਟਾਈਜ਼ਰ, ਪਾਣੀ ਅਤੇ ਡਾਕਟਰਾਂ ਦਾ ਪ੍ਰਬੰਧ ਵੀ ਜ਼ਰੂਰ ਕੀਤਾ ਜਾ ਰਿਹਾ ਹੈ। ਬਾਹਰਲੇ ਸੂਬਿਆਂ ਤੋਂ ਸੀਨੀਅਰ ਆਈ.ਏ.ਐਸ. ਤੇ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਦੇ 117 ਹਲਕਿਆਂ ਵਿਚ ਬਤੌਰ ਚੋਣ ਓਬਜ਼ਰਵਰ ਤੈਨਾਤ ਕਰਨ ਸਬੰਧੀ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 350 ਤੋਂ ਵੱਧ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਤੈਨਾਤ ਕਰਨ ਤੋਂ ਇਲਾਵਾ ਪੰਜਾਬ ਤੋਂ ਬਾਹਰੋਂ ਇੰਨੇ ਹੀ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀ ਬਤੌਰ ਜਨਰਲ ਅਬਜ਼ਰਵਰ, ਚੋਣ ਪ੍ਰਚਾਰ ਦੌਰਾਨ ਤੇ ਵੋਟਾਂ ਪੈਣ ਤਕ, ਮਗਰੋਂ ਗਿਣਤੀ ਵਾਸਤੇ ਵੀ ਤੈਨਾਤ ਕਰਨ ਲਈ ਬਕਾਇਦਾ ਇੰਤਜ਼ਾਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 6 ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਦੇ ਸਮੇਤ ਕੁਲ 3900 ਪੋÇਲੰਗ ਬੂਥਾਂ ਨੂੰ ਅੱਤ ਸੰਵੇਦਨਸ਼ੀਲ ਐਲਾਨਿਆ ਜਾਵੇਗਾ ਜਿਥੇ ਵੱਧ ਸੁਰੱਖਿਆ ਦਲ ਭੇਜੇ ਜਾਣਗੇ।
ਡਾ. ਰਾਜੂ ਨੇ ਦਸਿਆ ਕਿ ਐਤਕੀਂ ਪ੍ਰਤੀ ਉਮੀਦਵਾਰ ਚੋਣ ਖ਼ਰਚਾ 28 ਲੱਖ ਤੋਂ ਵਧਾ ਕੇ 30,80,000 ਕੀਤਾ ਗਿਆ ਹੈ ਅਤੇ ਚੋਣ ਪ੍ਰਬੰਧਾਂ ਲਈ ਗੱਡੀਆਂ, ਇਲੈਕਟ੍ਰੋਨਿਕ ਸਿਸਟਮ, ਕੈਮਰੇ, ਸਟਾਫ਼ ਨੂੰ ਆਨਰੇਰੀਆਂ, ਵੋਟਰ ਕਾਰਡ, ਮਸ਼ੀਨਾਂ ਆਦਿ ਤੇ ਹੋਰ ਸਾਜੋ ਸਾਮਾਨ ਲਈ ਕੁਲ 340 ਕਰੋੜ ਦਾ ਬਜਟ, ਪੰਜਾਬ ਸਰਕਾਰ ਨੇ ਪਾਸ ਕੀਤਾ ਹੈ ਜੋ ਵਧ ਵੀ ਸਕਦਾ ਹੈ।  ਉਨ੍ਹਾਂ ਦਸਿਆ ਕਿ ਕੁਲ 2,12,75,06 ਵੋਟਰਾਂ ਵਿਚੋਂ 80 ਸਾਲ ਤੋਂ ਵੱਧ ਉਮਰ ਦੇ 5,13,229 ਵੋਟਰਾਂ ਵਾਸਤੇ ਘਰੋਂ ਵਾਹਨ ਵਿਚ ਲਿਜਾਣ ਦਾ ਬੰਦੋਬਸਤ ਵੀ ਕੀਤਾ ਜਾਵੇਗਾ।
ਫ਼ੋਟੋ ਨਾਲ ਨੱਥੀ
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement