Chandigarh Weather News: ਸੰਘਣੀ ਧੁੰਦ ਦੀ ਚਾਦਰ ਵਿਚ ਘਿਰੀ ਬਿਊਟੀਫੁੱਲ ਸਿਟੀ ਚੰਡੀਗੜ੍ਹ, ਉਡਾਣਾਂ ਹੋਈਆਂ ਰੱਦ

By : GAGANDEEP

Published : Dec 29, 2023, 2:07 pm IST
Updated : Dec 29, 2023, 2:14 pm IST
SHARE ARTICLE
Beautiful city Chandigarh surrounded by dense fog
Beautiful city Chandigarh surrounded by dense fog

Chandigarh Weather News: ਘੱਟੋ-ਘੱਟ ਤਾਪਮਾਨ ਵੀ 8 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ

Beautiful city Chandigarh surrounded by dense fog, flights cancelled News in punjabi : ਚੰਡੀਗੜ੍ਹ ਵਿਚ ਅੱਜ ਵੀ ਬਹੁਤ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਅਨੁਸਾਰ 31 ਦਸੰਬਰ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਘੱਟੋ-ਘੱਟ ਤਾਪਮਾਨ ਵੀ 8 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਕਾਰਨ ਅੱਜ ਨਾ ਤਾਂ ਹਵਾਈ ਅੱਡੇ ਤੋਂ ਕੋਈ ਜਹਾਜ਼ ਉੱਡਿਆ ਅਤੇ ਨਾ ਹੀ ਕੋਈ ਉਤਰਿਆ। ਹਵਾਈ ਅੱਡੇ 'ਤੇ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੱਕ ਪਹੁੰਚ ਗਈ ਹੈ। ਇਸ ਕਾਰਨ ਜਹਾਜ਼ਾਂ ਦੀ ਉਡਾਣ 'ਚ ਦਿੱਕਤ ਆ ਰਹੀ ਹੈ। ਇਸ ਕਾਰਨ ਕੁਝ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਜਦਕਿ ਕੁਝ ਜਹਾਜ਼ਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Gurdaspur Drone News: ਗੁਰਦਾਸਪੁਰ 'ਚ BSF-ਪੁਲਿਸ ਦੀ ਕਾਰਵਾਈ, ਪਾਕਿਸਤਾਨੀ ਡਰੋਨ ਕੀਤਾ ਬਰਾਮਦ 

ਚੰਡੀਗੜ੍ਹ ਟਰੈਫਿਕ ਪੁਲਿਸ ਨੇ ਧੁੰਦ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਬਾਹਰ ਜਾਣ ਤੋਂ ਬਚਣ। ਸੜਕਾਂ 'ਤੇ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਹੌਲੀ ਅਤੇ ਘੱਟ ਧੀਮੀ 'ਤੇ ਗੱਡੀ ਚਲਾਉਣ ਲਈ ਕਿਹਾ ਗਿਆ ਹੈ। ਨਾਲ ਹੀ, ਪੁਲਿਸ ਨੇ ਸੁਝਾਅ ਦਿੱਤਾ ਹੈ ਕਿ ਧੁੰਦ ਦੌਰਾਨ ਬਲਿੰਕਰ ਅਤੇ ਰਿਫਲੈਕਟਰ ਦੀ ਵਰਤੋਂ ਕਰਨੀ ਚਾਹੀਦੀ ਹੈ। ਦੂਜਾ, ਇਕ ਦੂਜੇ ਵਾਹਨ ਤੋਂ ਉਚਿਤ ਦੂਰੀ ਬਣਾਈ ਰੱਖੀ ਜਾਵੇ। ਇੱਕ ਹੀ ਲੇਨ ਵਿੱਚ ਚੱਲ ਕੇ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: US News: ਅਮਰੀਕਾ ਵਿਚ ਡਿਗਰੀ ਦਾ ਸੁਪਨਾ ਹੋਵੇਗਾ ਮਹਿੰਗਾ! ਕਾਲਜ-ਯੂਨੀਵਰਸਿਟੀਆਂ ਵਲੋਂ ਫੀਸਾਂ ਵਿਚ 30% ਵਾਧੇ ਦਾ ਐਲਾਨ 

ਧੁੰਦ ਕਾਰਨ ਵੀਰਵਾਰ ਨੂੰ ਪ੍ਰਭਾਵਿਤ ਹੋਈਆਂ ਉਡਾਣਾਂ ਵਿੱਚੋਂ ਇੱਕ ਉਡਾਣ ਨੂੰ ਮੋੜਨਾ ਪਿਆ ਅਤੇ ਇੱਕ ਨੂੰ ਰੱਦ ਕਰਨਾ ਪਿਆ। ਸੱਤ ਉਡਾਣਾਂ ਕੁਝ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਸਨ। ਹਵਾਈ ਅੱਡੇ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਫਲਾਈਟ ਨੰਬਰ 6 ਈ 2157 ਦਿੱਲੀ ਚੰਡੀਗੜ੍ਹ ਨੂੰ ਜ਼ਿਆਦਾ ਧੁੰਦ ਕਾਰਨ ਰੱਦ ਕਰ ਦਿਤੀ ਗਈ ਹੈ। ਜਦੋਂਕਿ ਪੁਣੇ ਤੋਂ ਚੰਡੀਗੜ੍ਹ ਆ ਰਹੀ ਫਲਾਈਟ ਨੰਬਰ 6 ਈ 242 ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Beautiful city Chandigarh surrounded by dense fog, flights cancelled News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement