Patiala News : ਸਿੱਖ ਚਿੰਤਕ ਬਖ਼ਸ਼ੀਸ਼ ਸਿੰਘ ’ਤੇ ਜਾਨਲੇਵਾ ਹਮਲਾ, ਤਿੰਨ ਗੱਡੀਆਂ ’ਚ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ 

By : BALJINDERK

Published : Dec 29, 2024, 1:10 pm IST
Updated : Dec 29, 2024, 1:10 pm IST
SHARE ARTICLE
ਉਘੇ ਸਿੱਖ ਚਿੰਤਕ ਬਾਬਾ ਬਖ਼ਸ਼ੀਸ਼ ਸਿੰਘ
ਉਘੇ ਸਿੱਖ ਚਿੰਤਕ ਬਾਬਾ ਬਖ਼ਸ਼ੀਸ਼ ਸਿੰਘ

Patiala News : ਹਮਲਾ ਬੀਤੀ ਦੇਰ ਰਾਤ ਹੋਇਆ ਦੱਸਿਆ ਜਾ ਰਿਹਾ ਹੈ ਜਦੋਂ ਬਖ਼ਸ਼ੀਸ਼ ਸਿੰਘ ਚੰਡੀਗੜ੍ਹ ਤੋਂ ਪਟਿਆਲਾ ਵੱਲ ਆ ਰਿਹਾ ਸੀ

Patiala News in Punjabi : ਉਘੇ ਸਿੱਖ ਚਿੰਤਕ ਬਾਬਾ ਬਖ਼ਸ਼ੀਸ਼ ਸਿੰਘ 'ਤੇ ਤਿੰਨ ਗੱਡੀਆਂ 'ਚ ਸਵਾਰ ਵਿਅਕਤੀਆਂ ਨੇ ਹਮਲਾ ਕਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ । ਇਹ ਹਮਲਾ ਬੀਤੀ ਦੇਰ ਰਾਤ ਹੋਇਆ ਦੱਸਿਆ ਜਾ ਰਿਹਾ ਹੈ ਜਦੋਂ ਬਖ਼ਸ਼ੀਸ਼ ਸਿੰਘ ਚੰਡੀਗੜ੍ਹ ਤੋਂ ਪਟਿਆਲਾ ਵੱਲ ਆ ਰਿਹਾ ਸੀ।

ਜਾਣਕਾਰੀ ਅਨੁਸਾਰ ਜਦੋਂ ਉਨ੍ਹਾਂ ਦੀ ਗੱਡੀ ਪਟਿਆਲਾ ਬਾਈਪਾਸ ਤੋਂ ਲੰਘਣ ਲੱਗੀ ਤਾਂ ਤਿੰਨ ਗੱਡੀਆਂ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨ ਲੱਗੀਆਂ।ਇਸੇ ਦੌਰਾਨ ਹਮਲਾਵਰਾਂ ਨੇ ਇੱਕ ਗੱਡੀ ਉਨ੍ਹਾਂ ਦੀ ਗੱਡੀ ਅੱਗੇ ਲਗਾ ਦਿੱਤੀ ਅਤੇ ਦੋ ਗੱਡੀਆਂ ਪਿੱਛੇ ਲਾ ਕੇ ਉਨ੍ਹਾਂ ਦੀ ਗੱਡੀ ਨੂੰ ਪੂਰੀ ਤਰ੍ਹਾਂ ਘੇਰਨ ਦੀ ਕੋਸ਼ਿਸ ਕੀਤੀ। ਜਿਵੇਂ ਹੀ ਘੇਰਾਬੰਦੀ ਦਾ ਪਤਾ ਲੱਗਾ ਤਾਂ  ਬਖ਼ਸ਼ੀਸ਼ ਸਿੰਘ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਜਾ ਰਹੀ ਗੱਡੀ ’ਚੋਂ ਸਵਾਰ ਵਿਅਕਤੀਆਂ ਨੇ ਗੋਲ਼ੀਆਂ ਚਲ‍ਾ ਦਿੱਤੀਆਂ ਜੋ ਗੱਡੀ ਨੂੰ ਲੱਗੀਆਂ ਪਰ ਖ਼ੁਸ਼ਕਿਸਮਤੀ ਰਹੀ ਕਿ ਬਖਸ਼ੀਸ ਸਿੰਘ ਦੀ ਜਾਨ ਬਚ ਗਈ ।

ਇਸ ਦੀ ਪੁਸ਼ਟੀ ਕਰਦਿਆਂ ਐਸਪੀ ਸਿਟੀ ਨੇ ਦੱਸਿਆ ਕਿ ਬੀਤੀ ਰਾਤ ਬਖ਼ਸ਼ੀਸ਼ ਸਿੰਘ ’ਤੇ ਹਮਲਾ ਹੋਇਆ ਹੈ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਥਾਣਾ ਅਰਬਨ ਅਸਟੇਟ ’ਚ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਜਾਰੀ ਹੈ।

(For more news apart from Deadly attack on Sikh thinker Bakshish Singh, persons riding in three vehicles opened fire News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement