Punjab News : ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ, ਕਿਹਾ- ਕੇਂਦਰ ਸਰਕਾਰ ਡੱਲੇਵਾਲ ਦੇ ਮਰਨ ਵਰਤ ਨੂੰ ਕਰ ਰਹੀ ਹੈ ਅਣਗੌਲਿਆ 

By : BALJINDERK

Published : Dec 29, 2024, 2:41 pm IST
Updated : Dec 29, 2024, 2:41 pm IST
SHARE ARTICLE
ਜੋਗਿੰਦਰ ਸਿੰਘ ਉਗਰਾਹਾਂ
ਜੋਗਿੰਦਰ ਸਿੰਘ ਉਗਰਾਹਾਂ

Punjab News : ਪੰਜਾਬ ਤੇ ਹਰਿਆਣਾ ਦੋ ਥਾਵਾਂ ਤੇ ਹੋਵੇਗੀ ਮਹਾ ਪੰਚਾਇਤ 

Punjab News in Punjabi : ਅੱਜ  ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਿਸਾਨ ਮੋਰਚੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ  ਕਿਹਾ ਕਿ 27 ਦਸੰਬਰ ਸੰਯੁਕਤ ਮੋਰਚਾ ਹਰਿਆਣੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਿਰਵਾਣਾ ਵਿਖੇ ਹੋਈ ਸੀ  ਜਿਸ ਵਿਚ 4 ਜਨਵਰੀ 2025 ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ’ਤੇ  ਹਰਿਆਣਾ ’ਚ ਵੱਡੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ। 

ਅਸੀਂ ਪੰਜਾਬ ਅਤੇ ਹਰਿਆਣੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਕਰਨ ਤਾਂ ਜੋ ਰਹਿੰਦੀਆਂ ਮੰਗਾਂ ਨੂੰ ਲੈ ਕੇ ਮਹਾ ਪੰਚਾਇਤ ਕਰ ਸਕੀਏ। ਕਿਉਂਕਿ ਜਿਹੜਾ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਚੱਲ ਰਿਹਾ ਹੈ। ਅਤੇ ਖਨੌਰੀ ਆਏ ਸਾਥੀਆਂ ਨੂੰ ਅਗਾਂਹ ਨਹੀਂ ਵੱਧਣ ਨਹੀਂ ਦਿੱਤਾ ਗਿਆ ਉਨ੍ਹਾਂ ਦੇ ਜਮੂਹਰੀ ਹੱਕ ਨੂੰ ਸਰਕਾਰ ਨੇ ਕੂਚਲਿਆ ਹੈ। ਡੱਲੇਵਾਲ  ਦੇ ਮਰਨ ਵਰਤ ਨੂੰ ਕੇਂਦਰ ਸਰਕਾਰ ਅਣਗੌਹਲਿਆ ਕਰ ਰਹੀ ਹੈ। ਇਨ੍ਹਾਂ ਗੱਲਾਂ ਨੂੰ ਲੈ ਕੇ ਮਹਾ ਪੰਚਾਇਤ ਸੰਯੁਕਤ ਮੋਰਚੇ ਦੇ ਦਿਸ਼ਾਂ ਨਿਰਦੇਸ਼ ’ਤੇ ਟੋਹਾਣੇ (ਹਰਿਆਣਾ )ਅਤੇ ਮੋਗੇ (ਪੰਜਾਬ ) ’ਚ ਕਰ ਰਹੇ ਹਾਂ।

(For more news apart from Joginder Singh Ugrahan's big statement about Kisan Morche, said - Central government is neglecting Dallewal death fast News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement