
ਪੰਜਾਬ ਪੁਲਿਸ ਵਲੋਂ ਕੀਤੇ ਗਏ ਉਪਰਾਲਿਆਂ ਕਾਰਨ ਸਨੈਚਿੰਗ ਦੇ ਮਾਮਲਿਆਂ ਵਿਚ 66 ਫ਼ੀ ਸਦੀ ਕਮੀ ਆਈ
ਪੰਜਾਬ ਪੁਲਿਸ ਵਲੋਂ ਸੂਬੇ ਵਿਚ ਨਸ਼ਾ ਤੇ ਆਪਰਾਧ ਨੂੰ ਘਟਾਉਣ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਪੰਜਾਬ ਵਿਚ ਸਾਲ 2024 ਵਿਚ ਨਸ਼ਾ ਤੇ ਅਪਾਰਾਧੀਆਂ ’ਤੇ ਸ਼ਿਕੰਜਾ ਕਸਿਆ ਹੈ। ਪੁਲਿਸ ਨੇ ਸੂਬੇ ਵਿਚ ਸਨੇਚਿੰਗਾਂ ਦੇ ਖ਼ਤਰੇ ਨੂੰ ਨੱਥ ਪਾਉਣ ਲਈ ਲਗਾਤਾਰ ਕੋਸ਼ਿਸ਼ ਕਰਦੇ ਹੋਏ ਸਨੈਚਿੰਗ ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜਨ ਅਤੇ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਹੈ। ਸਮੂਹ ਐਸ.ਐਚ.ਓਜ਼, ਇੰੰਚਾਰਚਜ਼ ਚੌਕੀ ਵਲੋਂ ਸਨੈਚਰਾਂ ਵਿਰੁਧ ਮੁਕੱਦਮੇ ਦਰਜ ਰਿਜਸਟਰ ਕੀਤੇ ਅਤੇ ਦੋਸ਼ੀਆਂ ਨੂੰ ਖ਼ਾਸ ਉਪਰਾਲੇ ਕਰ ਕੇ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਪੁਲਿਸ ਵਲੋਂ ਕੀਤੇ ਗਏ ਉਪਰਾਲਿਆਂ ਕਾਰਨ ਸਨੈਚਿੰਗ ਦੇ ਮਾਮਲਿਆਂ ਵਿਚ 66 ਫ਼ੀ ਸਦੀ ਕਮੀ ਆਈ ਹੈ। ਪੁਲਿਸ ਨੂੰ ਅਗਸਤ 2024 ਨੂੰ 159 ਅਪਰਾਧਕ ਕਾਲਾਂ, ਸਤੰਬਰ ’ਚ 125, ਅਕਤੂਬਰ ’ਚ 117, ਨਵੰਬਰ ’ਚ 76 ਅਤੇ ਦਸੰਬਰ ਵਿਚ 53 ਕਾਲਾਂ ਆਈਆਂ ਹਨ।
ਪੁਲਿਸ ਵਲੋਂ ਅਪਰਾਧਾਂ ਨੂੰ ਰੋਕਣ ਲਈ ਦਿਨ ਸਮੇਂ 15 ਪੀ.ਸੀ.ਆਰ. ਗੱਡੀਆਂ ਚਲਾਈਆਂ ਸਨ ਪਰ ਹੁਣ ਉਨ੍ਹਾਂ ਗੱਡੀਆਂ ਦੀ ਗਿਣਤੀ ਵਧਾ ਕੇ ਦਿਨ ਅਤੇ ਰਾਤ ਸਮੇਂ ਕੁੱਲ 30 ਪੀ.ਸੀ.ਆਰ. ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਵਲੋਂ ਜ਼ਿਲ੍ਹੇ ਦੇ ਪੁਆਇੰਟਜ਼, ਜਿਵੇਂ ਕਿ ਸਨੈਚਿੰਗ ਅਤੇ ਡਰੱਗ ਹੋਟਸਪਾਟ, ਨਿਸਚਿਤ ਕਰ ਕੇ ਹਾਲਟਿੰਗ ਪੁਆਇੰਟਜ਼ ਬਣਾਏ ਹਨ।
ਸਾਰੀਆਂ ਪੀ.ਸੀ.ਆਰ. ਗੱਡੀਆਂ ਤੇ ਵਧੀਆ ਫ਼ਲੈਸ਼ ਲਾਈਆਂ, ਡਬਲ ਹੂਟਰਜ਼ ਅਤੇ 4ਜੀ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ, ਜਿਸ ਤੋਂ ਲਾਈਵ 360 ਡਿਗਰੀ ਦੀ ਕਵਰੇਜ ਨੂੰ ਉਚ ਅਫ਼ਸਰਾਂ ਅਤੇ ਪੁਲਿਸ ਕੰਟਰੋਲ ਰੂਮ ’ਤੇ ਵਾਚਿਆ ਜਾ ਸਕਦਾ ਹੈ।
ਜ਼ਿਲ੍ਹੇ ਵਿਚ ਸੋਲਰ ਪਾਵਰ ਨਾਲ ਚੱਲਣ ਵਾਲੇ ਨਵੇਂ ਪੋਰਟਟੇਬਲ ਸੀ.ਸੀ.ਟੀਵੀ. ਕੈਮਰੇ ਵਰਤੋਂ ਵਿਚ ਲਿਆਂਦੇ ਗਏ ਹਨ ਜੋ ਕਿ ਸਮੂਹ ਪੁਲਿਸ ਥਾਣਿਆਂ ਵਿਚ ਨਾਕਾ ਡਿਊਟੀ, ਵੀ.ਵੀ.ਆਈ.ਪੀ ਪ੍ਰੋਗਰਾਮ ਲਾਅ ਐਂਡ ਆਰਡਰ ਡਿਊਟੀਆਂ ਸਮੇਂ ਵਰਤੋਂ ਕਰਨ ਲਈ ਵੰਡੇ ਗਏ ਹਨ।
ਜ਼ਿਲ੍ਹੇ ਵਿਚ ਰਾਤ ਦੇ ਸਮੇਂ ਪੰਜ ਵੱਖ-ਵੱਖ ਸਪੈਸ਼ਲ ਥਾਵਾਂ ’ਤੇ ਨਾਕੇ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਰਾਤ ਦੇ ਸਮੇਂ ਜ਼ਿਲ੍ਹਾ 2 ਜੀਓ, 10 ਇੰਸਪੈਕਟਰ ਅਤੇ 100 ਪੁਲਿਸ ਕਰਮਚਾਰੀਆਂ ਦੇ ਨਾਲ 45 ਵਾਹਨਾਂ ਸਮੇਤ ਪੀ.ਸੀ.ਆਰ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਰਾਤ ਸਮੇਂ ਰੋਜ਼ 100 ਚਲਾਨ ਕੀਤੇ ਜਾਂਦੇ ਹਨ।
ਪੁਲਿਸ ਵਲੋਂ ਐਨ.ਡੀ.ਪੀ.ਐਸ. ਐਕਟ ਤਹਿਤ 382, ਸਨੇਚਰਜ਼ 277, ਪੀ.ਓਜ਼ 91 ਤੇ ਪ੍ਰੀਵੈਨਸ਼ਨ ਐਕਟ ਤਹਿਤ 358 ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਦੀ ਕੁੱਲ ਗਿਣਤੀ ਲਗਭਗ 3 ਹਜ਼ਾਰ ਹੈ।
ਸਾਈਬਰ ਕ੍ਰਾਈਮ ਥਾਣਾ ਮੋਹਾਲੀ ਵਿਚ ਡੀ.ਐਸ.ਪੀ. ਰੈਂਕ ਦਾ ਅਧਿਕਾਰੀ ਬਤੌਰ ਐਸਐਚਓ ਤਾਇਨਾਤ ਹੈ। ਪੰਜ ਇੰਸਪੈਕਟਰ ਆਈ.ਓ. ਦਾ ਕੰਮ ਕਰ ਰਹੇ ਹਨ। ਪਿਛਲੇ 3 ਮਹੀਨਿਆਂ ਦੌਰਾਨ 2500 ਕੰਪਲੈਂਟਾਂ ਦਾ ਨਿਪਟਾਰਾ ਕੀਤਾ ਜੋ ਕਿ ਸਾਲ 2022 ਤੋਂ ਪੈਡਿੰਗ ਸਨ, ਜੁਲਾਈ ਮਹੀਨੇ ਤੋਂ ਹੁਣ ਤਕ 43 ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਇਸ ਸਾਲ ਹੁਣ ਤੱਕ 2.5 ਕਰੋੜ ਤੋਂ ਜ਼ਿਆਦਾ ਰਾਸ਼ੀ ਕੋਰਟ ਰਾਹੀਂ ਮੁਦਈਆਂ ਨੂੰ ਵਾਪਸ ਕਰਵਾਈ ਗਈ ਹੈ।
ਪੁਲਿਸ ਨੇ ਇਸ ਸਾਲ ਜ਼ਿਲ੍ਹੇ ਵਿਚ ਕੁੱਲ 4274 ਕੇਸ ਦਰਜ ਕੀਤੇ ਅਤੇ 4268 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਿਸ ਦੀ ਕੁੱਲ 99.8 ਫ਼ੀ ਸਦੀ ਕਾਰਗੁਜ਼ਾਰੀ ਬਣਦੀ ਹੈ।
ਜ਼ਿਲ੍ਹੇ ਵਿਚ 20 ਲੋਕੇਸ਼ਨਾਂ ਤੇ 400 ਆਧੁਨਿਕ ਕੈਮਰੇ (ਏ.ਐਨ.ਪੀ.ਆਰ) ਲਗਾਏ ਜਾ ਰਹੇ ਹਨ। ਚਲਾਨ ਕਰਨ ਵਾਲੇ ਸਾਫ਼ਟਵੇਅਰ ਦੀ ਟੈਸਟਿੰਗ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਆਟੋਮੈਟਿਕ ਚਲਾਨ ਛੇਤੀ ਸ਼ੁਰੂ ਕੀਤੇ ਜਾਣਗੇ। ਜ਼ੀਰਕਪੁਰ, ਮੁੱਲਾਂਪੁਰ ਸ਼ਹਿਰ ਦੀ ਕਵਰੇਜ਼ ਸੀ.ਸੀ.ਟੀ.ਵੀ ਕੈਮਰੇ ਵਿਚਾਰ ਅਧੀਨ ਹਨ।
ਥਾਣਾ ਜ਼ੀਰਕਪੁਰ ਦੇ ਏਰੀਆ ਵਿਚ 70 ਆਰ.ਐਫ਼ ਬੇਸਡ ਵਾਇਰਲੈਸ ਸੀ.ਸੀ.ਟੀਵੀ. ਕੈਮਰੇ (50 ਲੱਖ ਰੁਪਏ ਦੀ ਕੀਮਤ ਵਾਲੇ ਮਿਊਸੀਂਪਲ ਕਮੇਟੀ ਦੇ ਸਹਿਯੋਗ ਨਾਲ) ਲਗਾਏ ਗਏ ਹਨ। ਜਿਸ ਦਾ ਕੰਟਰੋਲ ਰੂਮ ਸਬੰਧਤ ਪੁਲਿਸ ਥਾਣਾ ਵਿਚ ਬਣਾਇਆ ਗਿਆ ਹੈ।
ਫ਼ੇਜ਼ 3-ਬੀ-2 ਮੋਹਾਲੀ ਦੀ ਮਾਰਕੀਟ ਵਿਚ ਕੁੱਲ. 6 ਲੱਖ ਰੁਪਏ ਦੀ ਕੀਮਤ ਵਾਲੇ 15 ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਜਿਨ੍ਹਾਂ ਦਾ ਕੰਟਰੋਲ ਰੂਪ ਸਬੰਧਤ ਥਾਣਾ ਵਿਚ ਬਣਾਇਆ ਗਿਆ ਹੈ।
ਟ੍ਰੈਫ਼ਿਕ ਪੁਲਿਸ ਵਲੋਂ ਇਕ ਲੱਖ 32 ਹਜ਼ਾਰ ਤਿੰਨ ਸੌ ਉਨਤਾਲੀ ਚਲਾਨ ਕੀਤੇ ਗਏ, ਪੁਲਿਸ ਥਾਣੇ ਵਿਚ 6169 ਤੇ ਕੁਲ੍ਹ 1,38,508 ਚਲਾਨ ਕੀਤੇ ਗਏ। ਇਸ ਤੋਂ ਇਲਾਵਾ 1537 ਵਿਅਕਤੀਆਂ ਦਾ ਡ੍ਰਿੰਕ ਐਂਡ ਡਰਾਇਵ ਦਾ ਚਲਾਨ ਕੀਤਾ ਗਿਆ।
ਜ਼ਿਲ੍ਹੇ ਵਿਚ 40 ਟ੍ਰੈਫ਼ਿਕ ਵਲੰਟੀਅਰਜ਼ ਤਾਇਨਾਤ ਕੀਤੇ ਗਏ ਹਨ ਜੋ ਕਿ ਟ੍ਰੈਫ਼ਿਕ ਪੁਲਿਸ ਕਰਮਚਾਰੀਆਂ ਦੀ ਸੁਪਰਵੀਜ਼ਨ ਹੇਠ ਟ੍ਰੈਫ਼ਿਕ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਮ ਕਰਦੇਹਨ। ਇਸ ਤੋਂਇਲਾਵਾ ਭੀੜ ਭੜੱਕੇ ਵਾਲੇ ਟ੍ਰੈਫ਼ਿਕ ਪੁਆਇੰਟਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।