
ਚੰਡੀਗੜ੍ਹ ਅੰਤਰ-ਰਾਸ਼ਟਰੀ ਹਵਾਈ ਅੱਡੇ ਨੂੰ 24 ਘੰਟੇ ਜਹਾਜ਼ਾਂ ਦੀ ਆਵਾਜਾਈ ਲਈ ਤਿਆਰ ਕਰਨ ਦਾ ਕੰਮ ਅਪਣੇ ਨਿਰਧਾਰਤ ਸਮੇਂ ਅਨੁਸਾਰ ਚੱਲ ਰਿਹਾ ਹੈ...
ਚੰਡੀਗੜ੍ਹ : ਚੰਡੀਗੜ੍ਹ ਅੰਤਰ-ਰਾਸ਼ਟਰੀ ਹਵਾਈ ਅੱਡੇ ਨੂੰ 24 ਘੰਟੇ ਜਹਾਜ਼ਾਂ ਦੀ ਆਵਾਜਾਈ ਲਈ ਤਿਆਰ ਕਰਨ ਦਾ ਕੰਮ ਅਪਣੇ ਨਿਰਧਾਰਤ ਸਮੇਂ ਅਨੁਸਾਰ ਚੱਲ ਰਿਹਾ ਹੈ ਅਤੇ ਪਹਿਲੀ ਅਪ੍ਰੈਲ 2019 ਤੋਂ ਚੰਡੀਗੜ੍ਹ ਹਵਾਈ ਅੱਡੇ ਤੋਂ 24 ਘੰਟੇ ਜਹਾਜ਼ਾਂ ਦੀ ਆਵਾਜਾਈ ਸੰਭਵ ਹੋ ਜਾਵੇਗੀ। ਚੰਡੀਗੜ੍ਹ ਹਾਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਆਰੰਭ ਕਰਨ ਲਈ ਤੇ ਇਸ ਨੂੰ ਅਪਗ੍ਰੇਡ ਕਰਨ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ ਅਧੀਨ ਮਾਮਲੇ 'ਚ ਸੁਣਵਾਈ ਦੌਰਾਨ ਅਸਿਸਟੈਂਟ ਸਾਲਿਸਟਰ ਜਨਰਲ ਚੇਤਨ ਮਿੱਤਲ ਨੇ ਅਦਾਲਤ ਨੂੰ ਦੱਸਿਆ ਹੈ।
Chandigarh Airport
ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਪਹਿਲੀ ਅਪ੍ਰੈਲ ਤੋਂ ਹੀ ਸਵੇਰੇ ਛੇ ਵਜੇ ਤੋਂ ਰਾਤ 11.30 ਵਜੇ ਤੱਕ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਅਰੁਣ ਪੱਲੀ ਦੀ ਅਦਾਲਤ 'ਚ ਹਵਾਈ ਅੱਡੇ ਦੇ ਅਪਗ੍ਰੇਡੇਸ਼ਨ ਸਬੰਧੀ 'ਚ ਜਵਾਬ ਦਿੰਦਿਆ ਮਿੱਤਲ ਨੇ ਕਿਹਾ ਕਿ ਹਵਾਈ ਅੱਡੇ ਤੇ ਟਾਟਾ ਐਸਈਡੀ ਵੱਲੋਂ ਕੀਤਾ ਜਾ ਰਿਹਾ ਲਾਈਟਿੰਗ ਦਾ ਕੰਮ ਅਪਣੇ ਨਿਰਧਾਰਤ ਸਮੇਂ ਤੋਂ ਅੱਗੇ ਚੱਲ ਰਿਹਾ ਹੈ ਤੇ ਹਵਾਈ ਅੱਡੇ ਉਤੇ ਲਾਈਟਿੰਗ ਦੀ ਵਿਵਸਥਾ 15 ਮਾਰਚ ਤੱਕ ਪੂਰੀ ਹੋ ਜਾਵੇਗੀ ਜਿਸ ਤੋਂ ਬਾਅਦ ਇਕ ਹਫ਼ਤੇ ਤੱਕ ਇਸ ਦਾ ਟ੍ਰਾਇਲ ਕੀਤਾ ਜਾਵੇਗਾ।
Chandigarh
ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰਾਲੇ ਨੇ ਟਾਟਾ ਐਸਈਡੀ ਨੂੰ ਸਮੇਂ ਸਿਰ ਅਦਾਇਗੀ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਈ ਘਰੇਲੂ ਏਅਰ ਲਾਈਨਜ਼ ਨੇ ਚੰਡੀਗੜ੍ਹ ਤੋਂ ਦਿੱਲੀ ਤੇ ਮੁੰਬਈ ਲਈ ਰਾਤ 11.30 ਵਜੋ ਤੇ ਸਵੇਰੇ ਸਾਢੇ ਪੰਜ ਜਾਂ ਛੇ ਵਜੇ ਉਡਾਣਾਂ ਭਰਨ ਦੀਆਂ ਤਜਵੀਜ਼ਾਂ ਦਿੱਤੀਆਂ ਹਨ। ਮਿੱਤਲ ਨੇ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ਉਤ ਜਹਾਜ਼ਾਂ ਲਈ ਪਾਰਕਿੰਗ ਦੀ ਸਹੂਲਤ ਹੋਣ ਦੇ ਚੱਲਦਿਆਂ ਇੱਥੇ ਏਅਰਲਾਈਨਾਂ ਰਾਤ ਨੂੰ ਦੇਰ ਰਾਤ ਲੈਂਡਿੰਗ ਕਰਵਾ ਕੇ ਸਵੇਰੇ ਛੇਤੀ ਉਡਾਣਾ ਆਰੰਭ ਕਰਨ ਵਿਚ ਰੁਚੀ ਵਿਖਾ ਰਹੀਆਂ ਹਨ।
Chandigarh
ਇਸ ਮਾਮਲੇ ਵਿਚ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹਵਾਈ ਅੱਡੇ ਉਤੇ ਕੈਟ ਥ੍ਰੀ ਸਿਸਟਮ ਇੰਸਟਾਲ ਕਰਨ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ। ਹਾਈ ਕੋਰਟ ਨੇ ਸੁਣਵਾਈ ਨੂੰ 13 ਫਰਵਰੀ ਤੱਕ ਮੁਲਤਵੀ ਕਰਦਿਆਂ ਸਾਰੀਆਂ ਧਿਰਾਂ ਨੂੰ ਇਸ ਮਾਮਲੇ 'ਚ ਸਟੇਟਸ ਰਿਪੋਰਟ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ।