
'ਰੋਮ ਜੜ ਰਿਹਾ ਹੈ' ਦਾ ਹਵਾਲਾ ਦੇ ਕੇ ਪ੍ਰਧਾਨ ਮੰਤਰੀ ਨੂੰ ਭੇਜੀ ਬੰਸਰੀ
ਨਵਾਂਸ਼ਹਿਰ, 29 ਜਨਵਰੀ (ਦੀਦਾਰ ਸਿੰਘ ਸ਼ੇਤਰਾ, ਸੁਖਜਿੰਦਰ ਭੰਗਲ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਆਰ.ਟੀ.ਆਈ. ਐਕਟਿਵਿਸਟ ਸ਼੍ਰੀ ਪਰਵਿੰਦਰ ਕਿੱਤਣਾ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਬੰਸਰੀ ਭੇਜ ਕੇ ਕਿਸਾਨ ਅੰਦੋਲਨ ਪ੍ਰਤੀ ਪ੍ਰਧਾਨ ਮੰਤਰੀ ਦੀ ਬੇਰੁਖੀ ਵਿਰੁਧ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ |
ਬੰਸਰੀ ਦੇ ਨਾਲ ਭੇਜੇ ਪੱਤਰ ਵਿਚ ਵਿਅੰਗ ਕਸਦਿਆਂ ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਸੋਨੇ ਜਾਂ ਚਾਂਦੀ ਦੀ ਬੰਸਰੀ ਭੇਜਣੀ ਸੀ, ਪਰ ਪ੍ਰਧਾਨ ਮੰਤਰੀ ਦੇ ਵਾਅਦੇ ਮੁਤਾਬਕ 15 ਲੱਖ ਰੁਪਏ ਖਾਤੇ ਵਿਚ ਨਾ ਆਉਣ ਕਰਕੇ ਉਹ ਅਜਿਹਾ ਨਹੀਂ ਕਰ ਸਕਿਆ | ਮੋਦੀ ਰਾਜ ਵੇਲੇ ਨਿਜੀਕਰਨ ਦੇ ਫੈਲਾਅ ਦਾ ਜ਼ਿਕਰ ਕਰਦਿਆਂ ਐਕਟਿਵਿਸਟ ਨੇ ਲਿਖਿਆ ਹੈ, Tਲੱਕੜ ਜਾਂ ਬਾਂਸ ਦੀ ਬੰਸਰੀ ਭੇਜਣ ਤੋਂ ਪਹਿਲਾਂ ਮੈਂ ਸੋਚਦਾ ਸੀ ਕਿ ਸ਼ਾਇਦ ਸਾਡੇ ਜੰਗਲਾਂ ਜਾਂ ਦਰੱਖਤਾਂ 'ਤੇ ਵੀ ਅੰਬਾਨੀ, ਅਡਾਨੀ ਜਾਂ ਕਿਸੇ ਹੋਰ ਕਾਰਪੋਰੇਟ ਅਦਾਰੇ ਦਾ ਕਬਜ਼ਾ ਹੋ ਚੁੱਕਾ ਹੋਵੇਗਾ ਤੇ 'ਬੰਸਰੀਆਂ' ਆਪ ਜੀ ਕੋਲ ਬਹੁਤ ਹੋਣਗੀਆਂ ਪਰ ਹਾਲੇ ਅਜਿਹਾ ਨਹੀਂ ਹੋਇਆ | ਉਨ੍ਹਾਂ ਅੱਗੇ ਲਿਖਿਆ ਹੈ, Tਤੁਹਾਨੂੰ ਦੱਸ ਦਿਆਂ ਕਿ ਕਿਸੇ ਹੋਰ ਤੋਹਫ਼ੇ ਦੀ ਥਾਂ 'ਬੰਸਰੀ' ਭੇਜਣ ਦਾ ਖਿਆਲ ਇਸ ਲਈ ਆਇਆ ਕਿਉਾਕਿ ਦੇਸ਼ ਦੇ ਕਈ ਰਾਜਾਂ ਖਾਸ ਤੌਰ 'ਤੇ ਸਾਡੇ ਪੰਜਾਬ ਤੋਂ ਲੱਖਾਂ ਦੀ ਗਿਣਤੀ 'ਚ ਕਿਸਾਨ ਖੇਤੀ ਸਬੰਧੀ ਕਨੂੰਨ ਰੱਦ ਕਰਵਾਉਣ ਲਈ ਪਰਵਾਰਾਂ ਸਮੇਤ ਦਿੱਲੀ 'ਚ ਅੰਦੋਲਨ ਕਰ ਰਹੇ ਹਨ | ਲੇਕਿਨ ਆਪ ਜੀ ਕੋਲ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ |U ਪੱਤਰ ਵਿਚ 'ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ' ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਹੈ ਕਿimage ਤੁਸੀਂ ਬੰਸਰੀ ਵਜਾ ਰਹੇ ਹੋਵੋਗੇ, ਨਹੀਂ ਤਾਂ ਕੋਈ ਕਾਰਨ ਨਹੀਂ ਹੋ ਸਕਦਾ ਕਿ ਦੇਸ਼ ਦੇ ਕਿਸਾਨ ਸੜਕਾਂ 'ਤੇ ਹੋਣ ਤੇ ਪ੍ਰਧਾਨ ਮੰਤਰੀ ਕੋਲ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਵਕਤ ਹੀ ਨਾ ਹੋਵੇ |
ਪਰਵਿੰਦਰ ਸਿੰਘ ਕਿੱਤਣਾ ਨੇ ਦਸਿਆ ਕਿ ਬੰਸਰੀ ਖਰੀਦ ਕੇ ਡਾਕ ਰਾਹੀਂ ਪਾਰਸਲ ਕਰ ਕੇ ਭੇਜ ਦਿਤੀ ਗਈ ਹੈ ਤੇ ਪੱਤਰ ਡਾਕ ਦੇ ਨਾਲ ਨਾਲ ਈ-ਮੇਲ ਰਾਹੀਂ ਵੀ ਭੇਜ ਦਿੱਤੇ ਗਏ ਹਨ |
ਤਸਵੀਰ 29 ਜਨਵਰੀ 06
ਪ੍ਰਧਾਨ ਮੰਤਰੀ ਨੂੰ ਭੇਜੀ ਗਈ ਬੰਸਰੀ ਅਤੇ ਪਤੱਰ