
ਲਾਲ ਕਿਲ੍ਹੇ ਦੇ ਘਟਾਨਕ੍ਰਮ ਪਿਛੋਂ ਸਿੱਖਾਂ ਵਿਰੁਧ ਫ਼ਰਜ਼ੀ ਖ਼ਬਰਾਂ ਬਾਰੇ ਅਦਾਲਤ ਵਿਚ ਪਟੀਸ਼ਨ ਦਾਖ਼ਲ
ਨਵੀਂ ਦਿੱਲੀ : 29 ਜਨਵਰੀ (ਅਮਨਦੀਪ ਸਿੰਘ) : ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਪਿਛੋਂ ਸਿੱਖਾਂ ਨੂੰ ਲੈ ਕੇ ਫ਼ਿਰਕੂ ਤੇ ਭੜਕਾਊ ਰੀਪੋਰਟਿੰਗ ਕੀਤੇ ਜਾਣ ਦੇ ਮਾਮਲੇ ਵਿਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦਿੱਲੀ ਹਾਈਕੋਰਟ ਵਿਚ ਜਨ ਹਿਤ ਪਟੀਸ਼ਨ ਦਾਖ਼ਲ ਕਰ ਕੇ ਇਕ ਮੀਡੀਆ ਅਦਾਰੇ ਦੀ ਅਜਿਹੀ ਰੀਪੋਰਟਿੰਗ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ | ਅਦਾਲਤ 1 ਫ਼ਰਵਰੀ ਨੂੰ ਇਸ ਮਾਮਲੇ 'ਤੇ ਸੁਣਵਾਈ ਕਰੇਗੀ | 'ਆਜ ਤੱਕ' ਦੇ ਨਾਲ ਨਿਊਜ਼ਰ ਬ੍ਰਾਡਕਾਸਟਰ ਐਸੋਸੀਏਸ਼ਨ, ਪ੍ਰੈਸ ਕੌਾਸਿਲ ਆਫ਼ ਇੰਡੀਆ ਅਤੇ ਕੇਂਦਰੀ ਸੂਚਨਾ ਮੰਤਰਾਲੇ ਨੂੰ ਪਾਰਟੀ ਬਣਾਇਆ ਗਿਆ ਹੈ | ਇਸ ਬਾਰੇ ਮੀਡੀਆ ਨੂੂੰ ਜਾਣਕਾਰੀ ਦਿੰਦੇ ਹੋਏ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਦਸਿਆ, Tਹਿੰਦੀ ਖ਼ਬਰੀਆ ਚੈੱਨਲ ਆਜ ਤੱਕ ਉਸਾਰੂ ਭੂਮਿਕਾ ਨਿਭਾਉਣ ਦੀ ਥਾਂ 'ਤੇ ਸਿੱਖਾਂ ਵਿਰੁਧ ਇਕ ਪਾਸੜ ਤੇ ਜ਼ਹਿਰੀਲਾ ਪ੍ਰਚਾਰ ਕਰ ਰਿਹਾ ਹੈ ਜਿਸ ਨਾimageਲ ਸਿੱਖਾਂ ਦੀ ਸਮਾਜਕ ਸੁਰੱਖਿਆ ਤੇ ਰੁਜ਼ਗਾਰ ਅਸਰ ਅੰਦਾਜ਼ ਹੋ ਸਕਦਾ ਹੈ | ਇਸ ਚੈੱਨਲ ਦੀ ਰੀਪੋਰਟਿੰਗ ਨਾਲ ਦੂਜੇ ਫ਼ਿਰਕੇ ਨੂੰ ਸਿੱਖਾਂ ਵਿਰੁਧ ਭੜਕਾਉਣ, ਉਕਸਾਉਣ ਤੇ ਦੰਗੇ ਹੋਣ ਤੱਕ ਦੇ ਖ਼ਦਸ਼ੇ ਹਨ | ਇਹ ਕੇਬਲ ਟੈਲੀਵੀਜ਼ਨ ਨੈੱਟਵਰਕ ਰੈਗੂਲੇਸ਼ਨ ਐਕਟ 1995 ਦੀ ਸਿੱਧੀ ਉਲੰਘਣਾ ਹੈ | ਅਸੀਂ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਮਿੱਥੇ ਕਾਨੂੰਨਾਂ ਦੀ ਉਲੰਘਣਾ ਕਰ ਕੇ ਚਲਾਈਆਂ ਜਾ ਰਹੀਆਂ ਅਜਿਹੀਆਂ ਖ਼ਬਰਾਂ'ਤੇ ਕਾਨੂੰਨੀ ਜ਼ਾਬਤਾ ਲਾਉਣ |